PTC News
Search
🔍 Search

ਵੀਡੀਓ ਰਾਹੀਂ ਨਸ਼ੇ ਦਾ ਵਿਰੋਧ ਕਰਨ ਵਾਲੇ CRPF ਜਵਾਨ ਤੇ ਪੰਜਾਬ ਪੁਲਿਸ ਨੇ ਕੀਤੀ FIR, ਦੇਖੋ ਵਾਇਰਲ Video

CRPF Jawan Video : ਰਾਜਿੰਦਰਾ ਹਸਪਤਾਲ ਦੇ ਵਾਰਡ ਦੇ ਬਾਹਰ ਵੀਡੀਓ ਬਣਾ ਕੇ ਨਸ਼ੇ ਦਾ ਵਿਰੋਧ ਕਰਨ ਵਾਲੇ ਸੀਆਰਪੀਐਫ ਜਵਾਨ ਖਿਲਾਫ਼ ਪਟਿਆਲਾ ਪੁਲਿਸ ਨੇ ਐਫਆਈਆਰ ਦਰਜ ਕਰ ਲਈ ਹੈ। ਪੁਲਿਸ ਨੇ ਵੀਡੀਓ ਵਾਇਰਲ ਕਰਨ 'ਤੇ ਜਵਾਨ ਦੇ ਨਾਲ ਉਸਦੀ ਪਤਨੀ ਦੇ ਉੱਪਰ ਵੀ ਕੇਸ ਕੀਤਾ ਹੈ।

By  KRISHAN KUMAR SHARMA October 28th 2026 01:56 PM -- Updated: October 28th 2026 02:24 PM

CRPF Jawan Video : ਰਾਜਿੰਦਰਾ ਹਸਪਤਾਲ ਦੇ ਵਾਰਡ ਦੇ ਬਾਹਰ ਵੀਡੀਓ ਬਣਾ ਕੇ ਨਸ਼ੇ ਦਾ ਵਿਰੋਧ ਕਰਨ ਵਾਲੇ ਸੀਆਰਪੀਐਫ ਜਵਾਨ ਖਿਲਾਫ਼ ਪਟਿਆਲਾ ਪੁਲਿਸ ਨੇ ਐਫਆਈਆਰ ਦਰਜ ਕਰ ਲਈ ਹੈ। ਪੁਲਿਸ ਨੇ ਵੀਡੀਓ ਵਾਇਰਲ ਕਰਨ 'ਤੇ ਜਵਾਨ ਦੇ ਨਾਲ ਉਸਦੀ ਪਤਨੀ ਦੇ ਉੱਪਰ ਵੀ ਕੇਸ ਕੀਤਾ ਹੈ।

ਜਵਾਨ ਵੱਲੋਂ ਬਣਾਈ ਵੀਡੀਓ ਹਸਪਤਾਲ ਦੇ ਪ੍ਰਸ਼ਾਸਨ ਦੇ ਉੱਪਰ ਅਤੇ ਸਰਕਾਰ ਦੇ ਉੱਪਰ ਸਿੱਧੇ ਸਵਾਲ ਖੜੇ ਕਰਦੀ ਹੈ ਕਿ ਕਿਸ ਤਰ੍ਹਾਂ ਜਿੱਥੇ ਹਸਪਤਾਲ ਦੇ ਵਿੱਚ ਨਸ਼ਾ ਛੁਡਾਊ ਕੇਂਦਰ ਬਣੇ ਹੋਏ ਹਨ, ਉੱਥੇ ਹੀ ਇਸ ਤਰ੍ਹਾਂ ਹਸਪਤਾਲ ਦੇ ਵਾਰਡ ਦੇ ਬਾਹਰ ਸ਼ਰੇਆਮ ਚਿੱਟੇ ਦੀਆਂ ਪੰਨੀਆਂ ਤੇ ਸਰਿੰਜਾਂ ਮਿਲ ਰਹੀਆਂ ਹਨ।

ਦੱਸ ਦਈਏ ਕਿ ਬੀਤੇ ਦਿਨ ਭਾਰਤੀ ਫੌਜ ਦੇ ਇੱਕ ਸੋਨੂ ਨਾਮ ਦੇ ਜਵਾਨ (ਵਾਸੀ ਮਾਨਸਾ) ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਸੀ ਕਿ ਉਹ ਪਿਛਲੇ ਪੰਜ ਦਿਨਾਂ ਤੋਂ ਪਟਿਆਲਾ ਦੇ ਸਰਕਾਰੀ ਰਾਜਿੰਦਰਾ ਹਸਪਤਾਲ ਦੇ ਵਿੱਚ ਦਾਖਲ ਹੈ ਅਤੇ ਹਰ ਰੋਜ਼ ਦੇਖਦਾ ਹੈ ਕਿ ਕਿਸ ਤਰ੍ਹਾਂ ਵਾਰਡ ਦੇ ਬਾਹਰ ਤੇ ਬਾਥਰੂਮ ਦੇ ਵਿੱਚ ਕੁਝ ਲੋਕ ਬਾਹਰੋਂ ਆ ਕੇ ਚਿੱਟਾ ਲਾਉਂਦੇ ਹਨ। ਉਸ ਨੇ ਟੀਕੇ ਲਾਉਂਦੇ ਦੀ ਇੱਕ ਵੀਡੀਓ ਵੀ ਬਣਾਈ। ਉਸਨੇ ਦਾਅਵਾ ਕੀਤਾ ਸੀ ਕਿ ਉਸ ਨੇ ਇਸ ਸਬੰਧੀ ਡਾਕਟਰਾਂ ਨੂੰ ਵੀ ਦੱਸਿਆ, ਪਰ ਉਸ ਦੀ ਗੱਲ ਉਪਰ ਗੌਰ ਨਹੀਂ ਕੀਤਾ ਗਿਆ ਸੀ, ਜਿਸ ਪਿੱਛੋਂ ਉਸ ਨੇ ਵੀਡੀਓ ਬਣਾਈ।

ਮਾਨਸਾ ਵਿਖੇ ਸਿੱਖ ਕਕਾਰਾਂ ਤੇ ਦਸਤਾਰਾਂ ਦਾ ਤਿਰਸਕਾਰ ਬੇਹੱਦ ਸ਼ਰਮਨਾਕ ਕਾਰਵਾਈ : ਜਥੇਦਾਰ ਕੁਲਦੀਪ ਸਿੰਘ ਗੜਗੱਜ

ਮੌਕੇ 'ਤੇ ਪਹੁੰਚੇ ਪੁਲਿਸ ਮੁਲਾਜ਼ਮ ਨੇ ਵੀ ਵੀਡੀਓ ਦੇ ਵਿੱਚ ਮੰਨਿਆ ਸੀ ਕਿ ਗਲਤ ਹੋ ਰਿਹਾ ਹੈ। ਫੌਜ ਦੇ ਜਵਾਨ ਨੇ ਸਵਾਲ ਖੜੇ ਕੀਤੇ ਸਨ ਕਿ ਕੀ ਹੁਣ ਨਸ਼ੇ ਦੀ ਵੀਡੀਓ ਬਣਾਉਣਾ ਵੀ ਕੀ ਗਲਤ ਹੈ?

ਜਾਣਕਾਰੀ ਅਨੁਸਾਰ, ਪਟਿਆਲਾ ਪੁਲਿਸ ਨੇ ਦੇਰ ਰਾਤ 12.35 ਵਜੇ ਤੋਂ ਬਾਅਦ ਉਕਤ ਜਵਾਨ ਨੂੰ ਰਜਿੰਦਰਾ ਹਸਪਤਾਲ ਦੇ ਗੇਟ ਦੇ ਬਾਹਰੋਂ ਚੁੱਕਿਆ ਅਤੇ ਐਫਆਈਆਰ ਨੰਬਰ 263 ਬੀਐਨਐਸ ਦੀ ਧਾਰਾ 132, 221, 351 (2) ਤੇ 3(5) ਦੇ ਤਹਿਤ ਮਾਮਲਾ ਦਰਜ ਕੀਤਾ।

ਦੂਜੇ ਪਾਸੇ, ਹੁਣ ਉਸਦੀ ਜਵਾਨ ਦੀ ਪਤਨੀ ਗੇਟ ਦੇ ਬਾਹਰ ਬੈਠ ਕੇ ਇਨਸਾਫ ਦੀ ਗੁਹਾਰ ਲਾ ਰਹੀ ਹੈ

ਇਹ ਵੀ ਪੜ੍ਹੋ... ਠੰਢ ਦੇ ਮੌਸਮ ਦੇ ਮੱਦੇਨਜ਼ਰ ਪੰਜਾਬ ਤੇ ਚੰਡੀਗੜ੍ਹ ਦੇ ਸਕੂਲਾਂ ਦਾ ਬਦਲਿਆ ਸਮਾਂ , ਨਵੀਂ ਸਮਾਂ ਸਾਰਣੀ ਲਾਗੂ

Related Post