Singer Karan Aujla show in Mohali : ਗਾਇਕ ਕਰਨ ਔਜਲਾ ਦੇ ਸ਼ੋਅ ਨੂੰ ਲੈ ਕੇ ਪ੍ਰਸ਼ਾਸਨ ਸਖ਼ਤ ਪ੍ਰਬੰਧ; ਟ੍ਰੈਫਿਕ ਐਡਵਾਈਜ਼ਰੀ ਜਾਰੀ
ਦੱਸ ਦਈਏ ਕਿ ਫੇਜ਼ 10, ਸੈਕਟਰ 65 ਅਤੇ ਮੋਹਾਲੀ ਰੇਲਵੇ ਸਟੇਸ਼ਨ ਵੱਲ ਜਾਣ ਵਾਲੀਆਂ ਸੜਕਾਂ ਪੂਰੇ ਪ੍ਰੋਗਰਾਮ ਲਈ ਬੰਦ ਰਹਿਣਗੀਆਂ। ਇਨ੍ਹਾਂ ਸੜਕਾਂ 'ਤੇ ਸਿਰਫ਼ ਐਮਰਜੈਂਸੀ ਅਤੇ ਅਧਿਕਾਰਤ ਵਾਹਨਾਂ ਨੂੰ ਹੀ ਜਾਣ ਦੀ ਇਜਾਜ਼ਤ ਹੋਵੇਗੀ।
Singer Karan Aujla show in Mohali : ਪੰਜਾਬੀ ਗਾਇਕ ਕਰਨ ਔਜਲਾ ਦਾ ਸੰਗੀਤ ਸਮਾਰੋਹ ਅੱਜ ਸ਼ਾਮ (ਸ਼ਨੀਵਾਰ) ਮੋਹਾਲੀ ਦੇ ਪੁਰਾਣੇ ਪੀਸੀਏ ਸਟੇਡੀਅਮ ਵਿੱਚ ਹੋਵੇਗਾ। ਪ੍ਰਸ਼ਾਸਨ ਨੇ ਇਸ ਲਈ ਟ੍ਰੈਫਿਕ ਐਡਵਾਈਜ਼ਰੀ ਜਾਰੀ ਕੀਤੀ ਹੈ। ਇਸ ਦੌਰਾਨ ਸ਼ਹਿਰ ਦੀਆਂ ਕਈ ਸੜਕਾਂ ਬੰਦ ਰਹਿਣਗੀਆਂ। ਫੇਜ਼ 10, ਸੈਕਟਰ 65 ਅਤੇ ਮੋਹਾਲੀ ਰੇਲਵੇ ਸਟੇਸ਼ਨ ਵੱਲ ਜਾਣ ਵਾਲੀਆਂ ਸੜਕਾਂ ਪੂਰੇ ਪ੍ਰੋਗਰਾਮ ਲਈ ਬੰਦ ਰਹਿਣਗੀਆਂ। ਇਨ੍ਹਾਂ ਸੜਕਾਂ 'ਤੇ ਸਿਰਫ਼ ਐਮਰਜੈਂਸੀ ਅਤੇ ਅਧਿਕਾਰਤ ਵਾਹਨਾਂ ਨੂੰ ਹੀ ਜਾਣ ਦੀ ਇਜਾਜ਼ਤ ਹੋਵੇਗੀ।
ਇਸ ਲਈ, ਪ੍ਰਸ਼ਾਸਨ ਨੇ ਇਨ੍ਹਾਂ ਸੜਕਾਂ ਦੀ ਵਰਤੋਂ ਨਾ ਕਰਨ ਦੀ ਸਲਾਹ ਦਿੱਤੀ ਹੈ। 32 ਥਾਵਾਂ 'ਤੇ ਪੁਲਿਸ ਚੌਕੀਆਂ ਸਥਾਪਤ ਕੀਤੀਆਂ ਗਈਆਂ ਹਨ। ਅਜਿਹੀ ਸਥਿਤੀ ਵਿੱਚ, ਪ੍ਰਸ਼ਾਸਨ ਨੇ ਲੋਕਾਂ ਨੂੰ ਕੁਝ ਰਸਤਿਆਂ ਤੋਂ ਬਚਣ ਦੀ ਸਲਾਹ ਦਿੱਤੀ ਹੈ। ਪਹਿਲਾ ਸਟੇਡੀਅਮ ਦੇ ਗੇਟ ਦੇ ਸਾਹਮਣੇ ਹੋਵੇਗਾ, ਜਦਕਿ ਹੋਰ ਚੌਕੀਆਂ ਸਟੇਡੀਅਮ ਵੱਲ ਜਾਣ ਅਤੇ ਜਾਣ ਵਾਲੀਆਂ ਹੋਰ ਸੜਕਾਂ 'ਤੇ ਸਥਿਤ ਹੋਣਗੀਆਂ। ਉੱਥੇ ਤਾਇਨਾਤ ਪੁਲਿਸ ਕਰਮਚਾਰੀ ਸਥਾਨਕ ਨਿਵਾਸੀਆਂ ਅਤੇ ਸੰਗੀਤ ਸਮਾਰੋਹ ਵਿੱਚ ਸ਼ਾਮਲ ਹੋਣ ਵਾਲਿਆਂ ਨੂੰ ਟ੍ਰੈਫਿਕ ਪ੍ਰਬੰਧਨ ਵਿੱਚ ਸਹਾਇਤਾ ਕਰਨਗੇ।
ਉੱਥੇ ਹੀ ਪੁਲਿਸ ਦੇ ਕਹਿਣ ਮੁਤਾਬਕ ਪ੍ਰਾਈਵੇਟ ਸਿਕਿਉਰਟੀ ਦੇ ਨਾਲ ਵੱਖਰੇ ਤੌਰ ’ਤੇ ਪੰਜਾਬ ਪੁਲਿਸ ਤੇ 3500 ਪੁਲਿਸ ਅਧਿਕਾਰੀ ਕਰਮਚਾਰੀ ਤੈਨਾਤ ਕੀਤੇ ਗਏ ਨੇ ਜੋ ਕਿ ਡੀਜੀਪੀ ਦੇ ਹੁਕਮਾਂ ਮੁਤਾਬਕ ਕੀਤਾ ਗਿਆ।
ਇਸ ਤੋਂ ਇਲਾਵਾ ਗੱਲਬਾਤ ਕਰਦਿਆਂ ਡੀਐਸਪੀ ਸਿਟੀ ਵਨ ਪ੍ਰਿਥਵੀ ਸਿੰਘ ਚਾਲ ਦਾ ਕਹਿਣਾ ਹੈ ਕਿ ਕਾਨੂੰਨੀ ਵਿਵਸਥਾ ਨੂੰ ਬਣਾ ਕੇ ਰੱਖਣ ਦੇ ਲਈ ਪੁਲਿਸ ਪੂਰੀ ਤਰ੍ਹਾਂ ਵਚਨਬੱਧ ਹੈ ਅਤੇ ਅੱਜ ਮੋਹਾਲੀ ਦੇ ਵਿੱਚ ਕਰਨ ਔਜਲੇ ਦਾ ਸ਼ੋ ਹੈ ਜਿਸ ਕਰਕੇ ਹਰੇਕ ਚੱਪੇ ਚੱਪੇ ਤੇ ਪੁਲਿਸ ਤੈਨਾਤ ਰਹੇਗੀ ਤਾਂ ਜੋ ਕਾਨੂੰਨ ਵਿਵਸਥਾ ਨੂੰ ਬਣਾਇਆ ਰੱਖਿਆ ਜਾ ਸਕੇ।
ਉਸ ਤੋਂ ਇਲਾਵਾ ਡੀਐਸਪੀ ਸਿਟੀ 2 ਹਰਸਿਮਰਨ ਸਿੰਘ ਬਲ ਦਾ ਕਹਿਣਾ ਪੰਡਿਤ ਰਾਉ ਤਰਨੇਵਰ ਵੱਲੋਂ ਜੋ ਅਰਜੀਆਂ ਦਿੱਤੀਆਂ ਗਈਆਂ ਸੀ ਉਸ ਦੇ ਮੁਤਾਬਕ ਐਸਡੀਐਮ ਮੋਹਾਲੀ ਦੇ ਹੁਕਮਾਂ ਤੇ ਪਹਿਲਾਂ ਹੀ ਕਰਨ ਔਜਲਾ ਅਤੇ ਉਸਦੀ ਟੀਮ ਨੂੰ ਸਮੇਤ ਜਿਸਨੇ ਇਹ ਪ੍ਰੋਗਰਾਮ ਪ੍ਰਬੰਧ ਕਰਵਾਇਆ ਹੈ ਉਸਦੇ ਪ੍ਰਬੰਧਕਾਂ ਨੂੰ ਇਸ ਬਾਬਤ ਜਾਣਕਾਰੀ ਦੇ ਦਿੱਤੀ ਗਈ ਹੈ ਕਿ ਜੇਕਰ ਗਾਣੇ ਦੇ ਵਿੱਚ ਲੱਚਰਤਾ ਹਥਿਆਰਾਂ ਦਾ ਪ੍ਰਯੋਗ ਹੁੰਦਾ ਤਾਂ ਬਣਦੀ ਕਾਰਵਾਈ ਕੀਤੀ ਜਾਵੇਗੀ।
ਇਹ ਵੀ ਪੜ੍ਹੋ : 'Badshah ਨੂੰ ਤੁਰੰਤ ਗ੍ਰਿਫ਼ਤਾਰ...', ਹਰਿਆਣਾ ਮਹਿਲਾ ਕਮਿਸ਼ਨ ਵੱਲੋਂ Tateere ਵਿਵਾਦ 'ਚ ਗਾਇਕ ਦਾ ਪਾਸਪੋਰਟ ਵੀ ਜ਼ਬਤ ਕਰਨ ਦੇ ਹੁਕਮ