PTC News
Search

Punjab School Bomb Threat : ਪ੍ਰੀਖਿਆਵਾਂ ਦੌਰਾਨ ਜਲੰਧਰ ਦੇ 2 ਸਕੂਲਾਂ ਨੂੰ ਬੰਬ ਨਾਲ ਉਡਾਉਣ ਦੀ ਮਿਲੀ ਧਮਕੀ, ਮਚਿਆ ਹੜਕੰਪ

ਇਸ ਘਟਨਾ ਨਾਲ ਸਕੂਲ ਪ੍ਰਸ਼ਾਸਨ ਵਿੱਚ ਹੜਕੰਪ ਮਚ ਗਿਆ, ਜਿਸਨੇ ਫਿਰ ਪੁਲਿਸ ਨੂੰ ਸੂਚਿਤ ਕੀਤਾ। ਪੁਲਿਸ, ਬੰਬ ਸਕੁਐਡ ਅਤੇ ਡੌਗ ਸਕੁਐਡ ਟੀਮਾਂ ਮੌਕੇ 'ਤੇ ਪਹੁੰਚੀਆਂ ਅਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ।

By  Aarti March 2nd 2026 10:33 AM -- Updated: March 2nd 2026 12:03 PM

Punjab School Bomb Threat :  ਰਾਮਾ ਮੰਡੀ ਅਧੀਨ ਆਉਣ ਵਾਲੇ ਏਪੀਜੇ ਅਤੇ ਪੁਲਿਸ ਡੀਏਵੀ ਸਕੂਲਾਂ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਮਿਲੀ ਸੀ। ਰਿਪੋਰਟਾਂ ਅਨੁਸਾਰ, ਇਹ ਧਮਕੀ ਈਮੇਲ ਰਾਹੀਂ ਦਿੱਤੀ ਗਈ ਹੈ। ਇਸ ਘਟਨਾ ਨਾਲ ਸਕੂਲ ਪ੍ਰਸ਼ਾਸਨ ਵਿੱਚ ਹੜਕੰਪ ਮਚ ਗਿਆ, ਜਿਸਨੇ ਫਿਰ ਪੁਲਿਸ ਨੂੰ ਸੂਚਿਤ ਕੀਤਾ। ਪੁਲਿਸ, ਬੰਬ ਸਕੁਐਡ ਅਤੇ ਡੌਗ ਸਕੁਐਡ ਟੀਮਾਂ ਮੌਕੇ 'ਤੇ ਪਹੁੰਚੀਆਂ ਅਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ। 

ਦੱਸ ਦਈਏ ਕਿ ਅੱਜ ਸਵੇਰੇ 7 ਤੋਂ 9 ਵਜੇ ਦੇ ਵਿਚਕਾਰ ਜਲੰਧਰ ਸ਼ਹਿਰ ਦੀਆਂ 10-12 ਸਕੂਲਾਂ ਨੂੰ ਇਕ ਗੁਮਨਾਮ ਈ.ਮੇਲ ਆਈਡੀ ਤੋਂ ਬੰਬ ਧਮਕੀ ਸਬੰਧੀ ਈਮੇਲ ਪ੍ਰਾਪਤ ਹੋਈ। ਇਸ ਬਾਰੇ ਜਾਣਕਾਰੀ ਤੁਰੰਤ ਜਲੰਧਰ ਪੁਲਿਸ ਨੂੰ ਕੰਟਰੋਲ ਰੂਮ ਰਾਹੀਂ ਮਿਲੀ।

ਸੂਚਨਾ ਮਿਲਦੇ ਹੀ ਪੁਲਿਸ ਟੀਮਾਂ ਨੂੰ ਤੁਰੰਤ ਮੋਬਿਲਾਈਜ਼ ਕੀਤਾ ਗਿਆ, ਜਿਨ੍ਹਾਂ ਵਿੱਚ ਐਂਟੀ-ਸਬੋਟਾਜ਼ ਟੀਮਾਂ, ਸਥਾਨਕ ਐਸ.ਐਚ.ਓਜ਼, ਏ.ਸੀ.ਪੀ ਮਾਡਲ ਟਾਊਨ, ਏ.ਸੀ.ਪੀ ਕੈਂਟ, ਏ.ਸੀ.ਪੀ ਸੈਂਟਰਲ ਅਤੇ ਏ.ਡੀ.ਸੀ.ਪੀ ਦਰਜੇ ਦੇ ਅਧਿਕਾਰੀ ਸ਼ਾਮਲ ਹਨ। ਅਧਿਕਾਰੀਆਂ ਦੀ ਨਿਗਰਾਨੀ ਹੇਠ ਹਰ ਸਕੂਲ ਵਿੱਚ ਕਈ ਟੀਮਾਂ ਵੱਲੋਂ ਐਂਟੀ-ਸਬੋਟਾਜ਼ ਚੈਕ ਕੀਤਾ ਜਾ ਰਿਹਾ ਹੈ ਅਤੇ ਭੇਜਣ ਵਾਲੀ ਈਮੇਲ ਆਈ.ਡੀ ਦੀ ਸਾਇਬਰ ਜਾਂਚ ਜਾਰੀ ਹੈ। ਫਿਲਹਾਲ ਸਥਾਨਕ ਪੁਲਿਸ ਵੱਲੋਂ ਸਕੂਲ ਪ੍ਰਬੰਧਨ ਦਾ ਸਾਥ ਲੈ ਕੇ ਸਥਿਤੀ ਨੂੰ ਕਾਬੂ ਵਿੱਚ ਕਰ ਲਿਆ ਗਿਆ ਹੈ।

Related Post