Tue, Sep 22, 2026
Whatsapp

Bathinda : ਗਣਪਤੀ ਵਿਸਰਜਨ ਮੌਕੇ ਪੰਜਾਬ 'ਚ ਵੱਡਾ ਹਾਦਸਾ, ਬਠਿੰਡਾ ਦੀ ਸਰਹਿੰਦ ਨਹਿਰ 'ਚ ਡੁੱਬੇ ਦੋ ਮਾਸੂਮ, ਭਾਲ ਜਾਰੀ

Two children Drowned in Bathinda Ganpati Festival : ਪਰਿਵਾਰ ਦੇ ਲੋਕਾਂ ਦਾ ਕਹਿਣਾ ਹੈ ਕਿ ਸਾਡੇ ਬੱਚੇ ਵਿਸਰਜਨ ਦੇਖਣ ਆਏ ਸਨ ਅਤੇ ਇੱਕ-ਦੂਸਰੇ ਨੂੰ ਬਚਾਉਂਦੇ ਹੋਏ ਨਹਿਰ ਵਿੱਚ ਡਿੱਗ ਕੇ ਡੁੱਬ ਗਏ, ਕਿਸੇ ਨੇ ਵੀ ਉੱਥੇ ਉਨ੍ਹਾਂ ਨੂੰ ਬਚਾਇਆ ਨਹੀਂ। ਉਨ੍ਹਾਂ ਕਿਹਾ ਕਿ ਇਥੇ ਕੋਈ ਵੀ ਪ੍ਰਬੰਧ ਨਹੀਂ ਹਨ, ਇਥੋਂ ਤੱਕ ਕਿ ਨਹਿਰ 'ਤੇ ਲੱਗੀਆਂ ਲਾਈਟਾਂ ਵੀ ਬੰਦ ਹਨ।

Reported by:  PTC News Desk  Edited by:  KRISHAN KUMAR SHARMA -- September 22nd 2026 09:57 PM
Bathinda : ਗਣਪਤੀ ਵਿਸਰਜਨ ਮੌਕੇ ਪੰਜਾਬ 'ਚ ਵੱਡਾ ਹਾਦਸਾ, ਬਠਿੰਡਾ ਦੀ ਸਰਹਿੰਦ ਨਹਿਰ 'ਚ ਡੁੱਬੇ ਦੋ ਮਾਸੂਮ, ਭਾਲ ਜਾਰੀ

Bathinda : ਗਣਪਤੀ ਵਿਸਰਜਨ ਮੌਕੇ ਪੰਜਾਬ 'ਚ ਵੱਡਾ ਹਾਦਸਾ, ਬਠਿੰਡਾ ਦੀ ਸਰਹਿੰਦ ਨਹਿਰ 'ਚ ਡੁੱਬੇ ਦੋ ਮਾਸੂਮ, ਭਾਲ ਜਾਰੀ

Two children Drowned in Bathinda Ganpati Festival : ਭਗਵਾਨ ਗਣੇਸ਼ ਜੀ ਦਾ ਉਤਸਵ ਦੇਸ਼ ਭਰ 'ਚ ਮਨਾਇਆ ਜਾ ਰਿਹਾ ਹੈ। ਸ਼ਰਧਾਲੂਆਂ ਵੱਲੋਂ ਉਤਸਵ 'ਤੇ ਗਣੇਸ਼ ਜੀ ਦੀਆਂ ਮੂਰਤੀਆਂ ਨੂੰ ਪਾਣੀ 'ਚ ਵਿਸਰਜਿਤ ਕੀਤਾ ਜਾ ਰਿਹਾ ਹੈ, ਪਰੰਤੂ ਪੰਜਾਬ ਦੇ ਬਠਿੰਡਾ 'ਚ ਇਸ ਉਤਸਵ ਦੌਰਾਨ ਵੱਡਾ ਹਾਦਸਾ  ਵਾਪਰ ਗਿਆ। ਮੂਰਤੀ ਵਿਸਰਜਨ ਦੌਰਾਨ ਦੋ ਮਾਸੂਮ ਬੱਚੇ ਨਹਿਰ 'ਚ ਡੁੱਬ ਗਏ ਹਨ, ਜਿਨ੍ਹਾਂ ਨੂੰ ਲੱਭਣ ਲਈ ਪੁਲਿਸ ਤੇ ਐਨਡੀਆਰਐਫ਼ ਦੀਆਂ ਟੀਮਾਂ ਵੱਲੋਂ ਕੋਸ਼ਿਸ਼ਾਂ ਜਾਰੀ ਹਨ।

ਇਹ ਵੀ ਪੜ੍ਹੋ...ਪੰਜਾਬ 'ਚ ਖੌਫਨਾਕ ਵਾਰਦਾਤ, ਮਹਿਲਾ ਨੇ ਪ੍ਰੇਮੀ ਨਾਲ ਮਿਲ ਕੇ ਆਪਣੇ 3 ਮਾਸੂਮਾਂ ਨੂੰ ਮੌਤ ਦੇ ਘਾਟ ਉਤਾਰਿਆ, ਜਾਣੋ ਪੂਰੀ ਕਹਾਣੀ

ਗਣੇਸ਼ ਵਿਸਰਜਨ ਵੇਖਣ ਆਏ ਸਨ ਬੱਚੇ

ਜਾਣਕਾਰੀ ਅਨੁਸਾਰ, ਬਠਿੰਡਾ ਦੀ ਸਰਹਿੰਦ ਕੈਨਾਲ 'ਚ ਕੁੱਝ ਪਰਵਾਸੀ ਸ਼੍ਰੀ ਗਣੇਸ਼ ਜੀ ਦੀ ਮੂਰਤੀ ਵਿਸਰਜਨ ਕਰਨ ਆਏ ਸਨ, ਜਿਸ ਦੌਰਾਨ ਮੂਰਤੀ ਵਿਸਰਜਨ ਵੇਖਣ ਲਈ ਬੱਚੇ ਵੀ ਹਾਜ਼ਰ ਸਨ। ਇਸ ਦੌਰਾਨ ਜਦੋਂ ਮੂਰਤੀ ਵਿਸਰਜਨ ਕੀਤਾ ਜਾ ਰਿਹਾ ਸੀ ਤਾਂ ਦੋ ਬੱਚੇ ਇੱਕ ਮੁੰਡਾ ਅਤੇ ਇੱਕ ਕੁੜੀ ਪਾਣੀ ਡਿੱਗ ਗਏ ਅਤੇ ਡੁੱਬ ਗਏ।

ਇਹ ਵੀ ਪੜ੍ਹੋ... ਸ਼ਰਾਬ ਤੋਂ ਲੈ ਕੇ ਫਲਾਂ ਸਮੇਤ ਇਹ ਚੀਜ਼ਾਂ ਹੋਣਗੀਆਂ ਸਸਤੀਆਂ !

ਦੱਸਿਆ ਜਾ ਰਿਹਾ ਹੈ ਕਿ ਦੋਵੇਂ ਬੱਚੇ ਇੱਕ-ਦੂਜੇ ਨੂੰ ਡਿੱਗਣ ਤੋਂ ਬਚਾਉਣ ਦੀ ਕੋਸ਼ਿਸ਼ ਕਰ ਰਹੇ ਸਨ। ਬੱਚਿਆਂ ਦੀ ਉਮਰ ਮੁੰਡੇ ਦੀ 7 ਸਾਲ ਅਤੇ ਕੁੜੀ ਦੀ ਉਮਰ 12 ਸਾਲ ਦੱਸੀ ਗਈ ਹੈ, ਜੋ ਕਿ ਜੋਗੀ ਨਗਰ ਟਿੱਬੇ ਦੇ ਉੱਪਰ ਰਹਿੰਦੇ ਹਨ ਅਤੇ ਮਜਦੂਰੀ ਕਰਨ ਵਾਲੇ ਪਰਿਵਾਰ ਨਾਲ ਸਬੰਧਤ ਹਨ। ਇਹ ਬੱਚੇ ਗਣੇਸ਼ ਵਿਸਰਜਨ ਦੇਖਣ ਆਏ ਸਨ।

ਬੱਚਿਆਂ ਦੀ ਭਾਲ ਲਈ ਕੋਸ਼ਿਸ਼ਾਂ ਜਾਰੀ

ਬੱਚਿਆਂ ਦੀ ਭਾਲ ਪੁਲਿਸ ਅਤੇ ਐਨਡੀਆਰਐਫ ਦੀਆਂ ਟੀਮਾਂ ਵੱਲੋਂ ਕੀਤੀ ਜਾ ਰਹੀ ਹੈ ਲੋਕਲ ਐਨਜੀਓ ਸੰਸਥਾਵਾਂ ਵੱਲੋਂ ਵੀ ਬਚਾਅ ਕਾਰਜਾਂ ਵਿੱਚ ਲੱਗੇ ਹੋਏ ਹਨ। ਮੌਕੇ 'ਤੇ ਪੀਸੀਆਰ ਟੀਮ ਦੇ ਥਾਣੇਦਾਰ ਰਜਿੰਦਰ ਸਿੰਘ ਨੇ ਦੱਸਿਆ ਹੈ ਕਿ ਗਣੇਸ਼ ਵਿਸਰਜਨ ਮੌਕੇ ਦੋ ਬੱਚੇ, ਜੋ ਵਿਸਰਜਨ ਦੇਖਣ ਆਏ ਸਨ ਤਾਂ ਉਹ ਇੱਕ-ਦੂਸਰੇ ਨੂੰ ਬਚਾਉਂਦੇ ਹੋਏ ਡੁੱਬ ਗਏ। ਉਨ੍ਹਾਂ ਵੱਲੋਂ ਐਨਡੀਆਰਐਫ ਦੀਆਂ ਟੀਮਾਂ ਨੂੰ ਬੁਲਾ ਲਿਆ ਹੈ ਅਤੇ ਭਾਲ ਕੀਤੀ ਜਾ ਰਹੀ ਹੈ। ਹਾਲਾਂਕਿ, ਪਾਣੀ ਨਹਿਰ ਵਿੱਚ ਜ਼ਿਆਦਾ ਹੋਣ ਕਰਕੇ ਥੋੜੀ ਸਮੱਸਿਆ ਆ ਰਹੀ ਹੈ।

ਬੱਚਿਆਂ ਨੂੰ ਡੁੱਬਣ ਸਮੇਂ ਲੋਕਾਂ ਨੇ ਨਹੀਂ ਬਚਾਇਆ : ਪੀੜਤ ਮਾਪਿਆਂ ਦਾ ਦਾਅਵਾ

ਦੂਜੇ ਪਾਸੇ ਪਰਿਵਾਰ ਦੇ ਲੋਕਾਂ ਦਾ ਕਹਿਣਾ ਹੈ ਕਿ ਸਾਡੇ ਬੱਚੇ ਵਿਸਰਜਨ ਦੇਖਣ ਆਏ ਸਨ ਅਤੇ ਇੱਕ-ਦੂਸਰੇ ਨੂੰ ਬਚਾਉਂਦੇ ਹੋਏ ਨਹਿਰ ਵਿੱਚ ਡਿੱਗ ਕੇ ਡੁੱਬ ਗਏ, ਕਿਸੇ ਨੇ ਵੀ ਉੱਥੇ ਉਨ੍ਹਾਂ ਨੂੰ ਬਚਾਇਆ ਨਹੀਂ। ਉਨ੍ਹਾਂ ਕਿਹਾ ਕਿ ਇਥੇ ਕੋਈ ਵੀ ਪ੍ਰਬੰਧ ਨਹੀਂ ਹਨ, ਇਥੋਂ ਤੱਕ ਕਿ ਨਹਿਰ 'ਤੇ ਲੱਗੀਆਂ ਲਾਈਟਾਂ ਵੀ ਬੰਦ ਹਨ।

ਇਹ ਵੀ ਪੜ੍ਹੋ...

72nd National Film Awards : ਮਮੂਥੀ-ਕਾਰਤਿਕ ਬੈਸਟ ਐਕਟਰ ਤੇ ਯਾਮੀ ਗੌਤਮ ਨੂੰ ਬੈਸਟ ਐਕਟਰਸ ਦਾ ਖਿਤਾਬ, ਵੇਖੋ 'ਪੁਸ਼ਪਾ' ਤੱਕ ਪੂਰੀ ਸੂਚੀ

ਖਤਰਨਾਕ ਕੁੱਤਿਆਂ ਤੋਂ ਕਿਵੇਂ ਬਚੀਏ ? ਹਮਲਾ ਹੋਣ 'ਤੇ ਕੀ ਕਰਨਾ ਚਾਹੀਦਾ ਹੈ ? ਜਾਣੋ ਜ਼ਰੂਰੀ ਗੱਲਾਂ

- PTC NEWS

Electrical Saftey authority
Chandigarh Group of Colleges

Top News view more...

Latest News view more...

PTC NETWORK
PTC NETWORK