Soldier of Punjab Martyred: ਅਸਾਮ ‘ਚ ਦੇਸ਼ ਦੀ ਰੱਖਿਆ ਕਰਦਿਆਂ ਪੰਜਾਬ ਦਾ ਫ਼ੌਜੀ ਜਵਾਨ ਸ਼ਹੀਦ, ਅੱਜ ਪਿੰਡ ਪਹੁੰਚੇਗੀ ਮ੍ਰਿਤਕ ਦੇਹ

ਹਲਕਾ ਸਮਾਣਾ ਦੇ ਪਿੰਡ ਰੰਧਾਵਾ ਦਾ ਭਾਰਤੀ ਫ਼ੌਜ ’ਚ ਤੈਨਾਤ ਫ਼ੌਜੀ ਸਹਿਜਪਾਲ ਸਿੰਘ ਦੇਸ਼ ਦੀ ਰੱਖਿਆ ਕਰਦੇ ਹੋਏ ਸ਼ਹੀਦ ਹੋ ਗਿਆ ਹੈ।

By  Aarti May 28th 2023 11:47 AM

Soldier of Punjab Martyred: ਹਲਕਾ ਸਮਾਣਾ ਦੇ ਪਿੰਡ ਰੰਧਾਵਾ ਦਾ ਭਾਰਤੀ ਫ਼ੌਜ ’ਚ ਤੈਨਾਤ ਫ਼ੌਜੀ ਸਹਿਜਪਾਲ ਸਿੰਘ ਦੇਸ਼ ਦੀ ਰੱਖਿਆ ਕਰਦੇ ਹੋਏ ਸ਼ਹੀਦ ਹੋ ਗਿਆ ਹੈ। ਮਿਲੀ ਜਾਣਕਾਰੀ ਮੁਤਾਬਿਕ ਅਸਾਮ ‘ਚ ਵਾਪਰੇ ਇੱਕ ਹਾਦਸੇ ਦੌਰਾਨ ਜਵਾਨ ਸਹਿਜਪਾਲ ਸਿੰਘ ਸ਼ਹੀਦ ਹੋ ਗਿਆ ਹੈ।

ਦੱਸ ਦਈਏ ਕਿ ਸ਼ਹੀਦ ਫ਼ੌਜੀ ਸਿਰਫ 25 ਸਾਲ ਦਾ ਸੀ ਤੇ 2015 ’ਚ ਹੀ ਉਹ ਭਾਰਤੀ ਫ਼ੌਜ ’ਚ ਭਰਤੀ ਹੋਇਆ ਸੀ। ਉਸ ਦਾ 21 ਸਾਲ ਦਾ ਛੋਟਾ ਭਰਾ ਅੰਮ੍ਰਿਤਪਾਲ ਸਿੰਘ ਵੀ ਭਾਰਤੀ ਫ਼ੌਜ ’ਚ ਹੈ ਤੇ ਲੇਹ-ਲੱਦਾਖ ’ਚ ਡਿਊਟੀ ’ਤੇ ਤਾਇਨਾਤ ਹੈ। ਸ਼ਹੀਦ ਸਹਿਜਪਾਲ ਸਿੰਘ ਦੀ ਸ਼ਹਾਦਤ ਦੀ ਸੂਚਨਾ ਮਿਲਣ ’ਤੇ ਪੂਰੇ ਇਲਾਕੇ ’ਚ ਸੋਗ ਦਾ ਮਾਹੌਲ ਹੈ।

ਦੱਸਿਆ ਜਾ ਰਿਹਾ ਹੈ ਕਿ ਫ਼ੌਜੀ ਸਹਿਜਪਾਲ ਦੀ ਮ੍ਰਿਤਕ ਦੇਹ ਐਤਵਾਰ ਨੂੰ ਪਿੰਡ ਰੰਧਾਵਾ ਪਹੁੰਚੇਗੀ, ਜਿਸ ਤੋਂ ਬਾਅਦ ਫ਼ੌਜੀ ਸਨਮਾਨਾਂ ਨਾਲ ਉਨ੍ਹਾਂ ਦਾ ਅੰਤਿਮ ਸੰਸਕਾਰ ਕੀਤਾ ਜਾਵੇਗਾ। ਸ਼ਹੀਦ ਫ਼ੌਜੀ ਦੇ ਪਿਤਾ ਅਮਰਜੀਤ ਸਿੰਘ ਅਤੇ ਮਾਤਾ ਪਰਮਜੀਤ ਕੌਰ ਦਾ ਰੋ-ਰੋ ਕੇ ਬੁਰਾ ਹਾਲ ਹੋਇਆ ਪਿਆ ਹੈ। 

ਇਹ ਵੀ ਪੜ੍ਹੋ: ਅੰਬਾਲਾ 'ਚ ਬੀਜੇਪੀ ਨੇਤਾ ਦੇ ਬੇਟੇ ਦਾ ਧਰ ਤੋਂ ਅਲੱਗ ਹੋਈ ਗਰਦਨ, ਮੌਕੇ 'ਤੇ ਹੋਈ ਮੌਤ

Related Post