Punjab Vidhan Sabha Special Session Highlights: ਸ੍ਰੀ ਅਨੰਦਪੁਰ ਸਾਹਿਬ, ਤਲਵੰਡੀ ਸਾਬੋ ਨੂੰ ਪਵਿੱਤਰ ਸ਼ਹਿਰ ਤੇ ਸ੍ਰੀ ਦਰਬਾਰ ਸਾਹਿਬ ਦੇ ਗਲਿਆਰੇ ਨੂੰ ਐਲਾਨਿਆ ਪਵਿੱਤਰ

ਵਿਧਾਨ ਸਭਾ ਦਾ ਇੱਕ ਵਿਸ਼ੇਸ਼ ਸੈਸ਼ਨ ਦੁਪਹਿਰ 1 ਵਜੇ ਤੋਂ ਸ਼ਾਮ 4 ਵਜੇ ਤੱਕ ਹੋਵੇਗਾ ਜਿਸ ਵਿੱਚ ਸ੍ਰੀ ਗੁਰੂ ਤੇਗ ਬਹਾਦਰ ਜੀ ਨੂੰ ਉਨ੍ਹਾਂ ਦੇ ਸ਼ਹੀਦੀ ਦਿਵਸ 'ਤੇ ਸ਼ਰਧਾਂਜਲੀ ਦੇਣ ਲਈ ਇੱਕ ਮਤਾ ਪੇਸ਼ ਕੀਤਾ ਜਾਵੇਗਾ।

By  Aarti November 24th 2025 12:30 PM -- Updated: November 24th 2025 03:44 PM

Nov 24, 2025 03:44 PM

ਪੰਜਾਬ ਵਿਧਾਨਸਭਾ ਦੀ ਕਾਰਵਾਈ ਹੋਈ ਸਮਾਪਤ


Nov 24, 2025 03:39 PM

ਪੰਜਾਬ ਕੈਬਨਿਟ ਨੇ ਤਿੰਨ ਸ਼ਹਿਰਾਂ ਨੂੰ ਪਵਿੱਤਰ ਸ਼ਹਿਰ ਐਲਾਨਿਆ

  • ਮੁੱਖ ਮੰਤਰੀ ਨੇ ਵਿਧਾਨ ਸਭਾ ਦੇ ਵਿਸ਼ੇਸ਼ ਇਜਲਾਸ ਦੌਰਾਨ ਕੀਤਾ ਐਲਾਨ
  • ਸ੍ਰੀ ਅਨੰਦਪੁਰ ਸਾਹਿਬ, ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਦਾ ਗਲਿਆਰਾ ਤੇ ਤਲਵੰਡੀ ਸਾਬੋ ਨੂੰ ਐਲਾਨਿਆ ਗਿਆ ਪਵਿੱਤਰ ਸ਼ਹਿਰ

Nov 24, 2025 03:35 PM

ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 350 ਸਾਲਾਂ ਪ੍ਰੋਗਰਾਮ ਨੂੰ ਇਤਿਹਾਸਿਕ ਬਣਾਉਣ ਲਈ ਪੇਸ਼ ਕੀਤਾ ਮਤਾ

ਸ੍ਰੀ ਦਰਬਾਰ ਸਾਹਿਬ ਦਾ ਗਲਿਆਰਾ , ਦਮਦਮਾ ਸਾਹਿਬ ਦਾ ਗਲਿਆਰਾ , ਅਤੇ ਸ੍ਰੀ ਅਨੰਦਪੁਰ ਸਾਹਿਬ ਤਖ਼ਤ ਗਲਿਆਰਾ ਨੂੰ ਪਵਿੱਤਰ ਸ਼ਹਿਰ ਦਾ ਦਰਜਾ ਦੇਣ ਲਈ ਮਤਾ ਪੇਸ਼ ਕੀਤਾ

Nov 24, 2025 03:14 PM

ਪੰਜਾਬ ਵਿਧਾਨਸਭਾ ਦਾ ਵਿਸ਼ੇਸ਼ ਇਜਲਾਸ ਜਾਰੀ

  • ਗੁਰੂ ਸਾਹਿਬ ਨੇ ਕੁਰਬਾਨੀ ਨਾਲ ਲੋਕਾਂ ਦੇ ਮਨ ਚੋਂ ਡਰ ਕੱਢਿਆ- ਮੁੱਖ ਮੰਤਰੀ ਭਗਵੰਤ ਮਾਨ
  • 'ਲੋਕਾਂ ਨੇ ਅੰਦਰਲੇ ਗੁਲਾਮੀ ਵਾਲੇ ਪਿੰਜੜੇ ਤੋੜੇ'
  • 'ਗੁਰੂ ਸਾਹਿਬ ਦੀ ਕੁਰਬਾਨੀ ਲਾਸਾਨੀ ਹੈ'
  • 'ਗੁਰੂ ਦੀ ਕੁਰਬਾਨੀ ਦੀ ਮਹਾਨਤਾ ਨੂੰ ਕਲਮ ਨਹੀਂ ਮਿਲ ਸਕਦੀ'

Nov 24, 2025 02:26 PM

ਸ੍ਰੀ ਅਨੰਦਪੁਰ ਸਾਹਿਬ ਵਿਖੇ ਵਿਧਾਨ ਸਭਾ ’ਤੇ ਬੋਲੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ

  • ਕਿਹਾ-ਆਮ ਆਦਮੀ ਪਾਰਟੀ ਨੂੰ ਡਰਾਮੇ ਕਰਨੇ ਛੱਡ ਦੇਣੇ ਚਾਹੀਦੇ ਹਨ,ਪਿਛਲੇ ਚਾਰ ਸਾਲਾਂ ਤੋਂ ਕੇਵਲ ਡਰਾਮੇ ਹੀ ਕੀਤੇ ਜਾ ਰਹੇ ਹਨ
  • 'ਡਰਾਮੇ ਕਰਨੇ ਛੱਡ ਕੇ ਆਮ ਆਦਮੀ ਪਾਰਟੀ ਨੂੰ ਹੁਣ ਕੰਮ ਕਰਨਾ ਚਾਹੀਦਾ ਹੈ'
  • 'ਕੇਵਲ ਅੱਜ ਕਿਉਂ ਸੈਸ਼ਨ ਬੁਲਾਇਆ ਹੈ ਜਾਂ ਤਾਂ ਪੱਕੇ ਤੌਰ ’ਤੇ ਉੱਥੇ ਸੈਸ਼ਨ ਬੁਲਾਉਣ'

Nov 24, 2025 02:24 PM

ਹਿੰਦੂ ਰਾਸ਼ਟਰ ਅਤੇ ਖਾਲਿਸਤਾਨ ਖਿਲਾਫ ਕੈਬਨਿਟ ਮੰਤਰੀ ਅਮਨ ਅਰੋੜਾ ਨੇ ਵਿਧਾਨ ਸਭਾ ’ਚ ਦਿੱਤਾ ਨਾਅਰਾ

  • ਕਿਹਾ-ਨਾ ਹਿੰਦੂ ਰਾਸ਼ਟਰ ਨਾ ਖਾਲਿਸਤਾਨ ਜੁਗ ਜੁਗ ਜੀਵੇ ਮੇਰਾ ਹਿੰਦੁਸਤਾਨ

Nov 24, 2025 02:07 PM

ਪੰਜਾਬ ਵਿਧਾਨਸਭਾ ਦੇ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਨੇ ਬੀਜੇਪੀ ਨੂੰ ਵਿਧਾਨਸਭਾ ਅੰਦਰ ਘੇਰਿਆ

  • ਕਿਹਾ- ਬੀਜੇਪੀ ਪੰਜਾਬ ਨੂੰ ਥੋੜੇ ਸਮੇਂ ਬਾਅਦ ਕੋਈ ਨਾ ਕੋਈ ਸੂਈ ਲਗਾ ਕੇ ਦੇਖਦੀ ਹੈ
  • 'ਸਾਨੂੰ ਇੱਕਠੇ ਹੋ ਕੇ ਇਨ੍ਹਾਂ ਤਾਕਤਾਂ ਨਾਲ ਲੜਨਾ ਚਾਹੀਦਾ'
  • ਵਿਧਾਨਸਭਾ ਅੰਦਰ ਪੇਸ਼ ਕੀਤੇ ਗਏ ਰੈਜੂਲੇਸ਼ਨ ਦੀ ਪ੍ਰਤਾਪ ਸਿੰਘ ਬਾਜਵਾ ਨੇ ਕੀਤੀ ਹਿਮਾਇਤ

Nov 24, 2025 01:33 PM

ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 350ਵੀਂ ਸਹਾਦਤ ’ਤੇ ਵਿਸ਼ੇਸ਼ ਮਤਾ ਪੇਸ਼

  • ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਨੇ ਪੇਸ਼ ਕੀਤਾ ਮਤਾ 
  • 'ਗੁਰੂ ਸਾਹਿਬ ਨੇ ਹਿੰਦੂ ਧਰਮ ਦੀ ਰੱਖਿਆ ਲਈ ਬਲਿਦਾਨ ਦਿੱਤਾ'

Nov 24, 2025 01:20 PM

ਪੰਜਾਬ ਵਿਧਾਨ ਸਭਾ ਦੇ ਵਿਸ਼ੇਸ਼ ਇਜਲਾਸ ’ਤੇ ਜਥੇਦਾਰ ਸਖ਼ਤ

  • ਕਿਹਾ- ਕਰੋੜਾਂ ਰੁਪਏ ਖਰਚਣ ਦਾ ਫਾਇਦਾ ਤਾਂ ਜੇ ਬੰਦੀ ਸਿੰਘਾਂ ਦੀ ਰਿਹਾਈ ਦਾ ਆਵੇ ਮਤਾ
  • 'ਅੰਮ੍ਰਿਤਸਰ ਤੇ ਸ੍ਰੀ ਅਨੰਦਪੁਰ ਸਾਹਿਬ ਨੂੰ ਪਵਿੱਤਰ ਸ਼ਹਿਰ ਦਾ ਦਿਓ ਦਰਜਾ'

Nov 24, 2025 01:19 PM

ਸ੍ਰੀ ਅੰਨਦਪੁਰ ਸਾਹਿਬ ਤੋਂ ਪੰਜਾਬ ਵਿਧਾਨ ਸਭਾ ਦਾ ਸੈਸ਼ਨ LIVE

Nov 24, 2025 01:13 PM

ਸਪੈਸ਼ਲ ਸੈਸ਼ਨ ’ਚ ਸ੍ਰੀ ਅਨੰਦਪੁਰ ਸਾਹਿਬ ਲਈ ਕੀ ਹੋਵੇਗਾ ਸਪੈਸ਼ਲ ?

  • ਕੀ ਅਨੰਦਪੁਰ ਸਾਹਿਬ ਨੂੰ ਜ਼ਿਲ੍ਹਾ ਬਣਾਉਣ ਦੀ ਰੱਖੀ ਜਾਵੇਗੀ ਤਜਵੀਜ਼ ?
  • ਕੀ ਬੰਦੀ ਸਿੰਘਾਂ ਦੀ ਰਿਹਾਈ ਲਈ ਲਿਆਂਦਾ ਜਾ ਸਕਦਾ ਹੈ ਮਤਾ ? 

Nov 24, 2025 01:12 PM

ਪੰਜਾਬ ਵਿਧਾਨਸਭਾ ਦਾ ਸਪੈਸ਼ਲ ਸੈਸ਼ਨ

  • ਸ੍ਰੀ ਅਨੰਦਪੁਰ ਸਾਹਿਬ ’ਚ ਵਿਧਾਨਸਭਾ ਦੀ ਕਾਰਵਾਈ ਜਾਰੀ

Nov 24, 2025 12:51 PM

ਸ੍ਰੀ ਅਨੰਦਪੁਰ ਸਾਹਿਬ ਨੂੰ ਜ਼ਿਲ੍ਹਾ ਬਣਾਉਣ ਸਬੰਧੀ ਲਿਆ ਜਾ ਸਕਦਾ ਹੈ ਫੈਸਲਾ

ਸੈਸ਼ਨ ਦੌਰਾਨ, ਸਰਕਾਰ ਸ੍ਰੀ ਅਨੰਦਪੁਰ ਸਾਹਿਬ ਨੂੰ ਨਵਾਂ ਜ਼ਿਲ੍ਹਾ ਬਣਾਉਣ ਜਾਂ ਰੂਪਨਗਰ ਦਾ ਨਾਮ ਬਦਲਣ ਬਾਰੇ ਵੀ ਫੈਸਲਾ ਲੈ ਸਕਦੀ ਹੈ।

Nov 24, 2025 12:50 PM

ਪੰਜਾਬ ਵਿਧਾਨਸਭਾ ਦੀਆਂ ਤਿਆਰੀਆਂ ਸਬੰਧੀ ਪਹਿਲੀ ਤਸਵੀਰ ਆਈ ਸਾਹਮਣੇ

ਸੈਸ਼ਨ ਦੌਰਾਨ, ਸਰਕਾਰ ਸ੍ਰੀ ਅਨੰਦਪੁਰ ਸਾਹਿਬ ਨੂੰ ਨਵਾਂ ਜ਼ਿਲ੍ਹਾ ਬਣਾਉਣ ਜਾਂ ਰੂਪਨਗਰ ਦਾ ਨਾਮ ਬਦਲਣ ਬਾਰੇ ਵੀ ਫੈਸਲਾ ਲੈ ਸਕਦੀ ਹੈ।

Nov 24, 2025 12:45 PM

ਮਤਾ ਕੀਤਾ ਜਾਵੇਗਾ ਪਾਸ

ਸ੍ਰੀ ਗੁਰੂ ਤੇਗ ਬਹਾਦਰ ਜੀ ਨੇ ਕਸ਼ਮੀਰੀ ਪੰਡਿਤਾਂ ਦੀ ਰੱਖਿਆ ਲਈ ਆਪਣੀ ਜਾਨ ਕੁਰਬਾਨ ਕਰ ਦਿੱਤੀ, ਮਨੁੱਖੀ ਅਧਿਕਾਰਾਂ ਅਤੇ ਧਾਰਮਿਕ ਆਜ਼ਾਦੀ ਦੀ ਮਿਸਾਲ ਦਿੱਤੀ। ਸਦਨ ਸਰਬਸੰਮਤੀ ਨਾਲ ਗੁਰੂ ਜੀ ਦੇ ਭਾਈਚਾਰੇ, ਸ਼ਾਂਤੀ ਅਤੇ ਸਦਭਾਵਨਾ ਦੇ ਸੰਦੇਸ਼ ਨੂੰ ਫੈਲਾਉਣ ਦਾ ਮਤਾ ਪਾਸ ਕਰ ਸਕਦਾ ਹੈ।

Nov 24, 2025 12:44 PM

ਸ੍ਰੀ ਅਨੰਦਪੁਰ ਸਾਹਿਬ ’ਚ ਤਿਆਰੀਆਂ ਹੋਈਆਂ ਮੁਕੰਮਲ

ਭਾਈ ਜੈਤਾਜੀ ਯਾਦਗਾਰ ਨੂੰ ਚੰਡੀਗੜ੍ਹ ਵਾਲੀ ਵਿਧਾਨ ਸਭਾ ਇਮਾਰਤ ਵਾਂਗ ਹੀ ਬਣਾਇਆ ਗਿਆ ਹੈ। ਇਸ ਵਿੱਚ ਇੱਕ ਸਪੀਕਰ ਗੈਲਰੀ, ਮੰਤਰੀਆਂ ਅਤੇ ਵਿਧਾਇਕਾਂ ਲਈ ਬੈਠਣ ਦੀ ਵਿਵਸਥਾ, ਇੱਕ ਮੀਡੀਆ ਗੈਲਰੀ ਅਤੇ ਅਧਿਕਾਰੀਆਂ ਲਈ ਦਫ਼ਤਰ ਸ਼ਾਮਲ ਹਨ।

Nov 24, 2025 12:43 PM

ਪਹਿਲੀ ਵਾਰ ਚੰਡੀਗੜ੍ਹ ਤੋਂ ਬਾਹਰ ਹੋ ਰਿਹਾ ਸੈਸ਼ਨ

  • ਭਾਈ ਜੈਤਾ ਜੀ ਮੈਮੋਰੀਅਲ ਪਾਰਕ ’ਚ ਵਾਟਰਪਰੂਫ ਟੈਂਟ ’ਚ ਸੈਸ਼ਨ 

Nov 24, 2025 12:34 PM

ਵਿਸ਼ੇਸ਼ ਸੈਸ਼ਨ ਦੁਪਹਿਰ 1 ਵਜੇ ਤੋਂ ਸ਼ਾਮ 4 ਵਜੇ ਤੱਕ ਹੋਵੇਗਾ

ਵਿਧਾਨ ਸਭਾ ਦਾ ਇੱਕ ਵਿਸ਼ੇਸ਼ ਸੈਸ਼ਨ ਦੁਪਹਿਰ 1 ਵਜੇ ਤੋਂ ਸ਼ਾਮ 4 ਵਜੇ ਤੱਕ ਹੋਵੇਗਾ ਜਿਸ ਵਿੱਚ ਸ੍ਰੀ ਗੁਰੂ ਤੇਗ ਬਹਾਦਰ ਜੀ ਨੂੰ ਉਨ੍ਹਾਂ ਦੇ ਸ਼ਹੀਦੀ ਦਿਵਸ 'ਤੇ ਸ਼ਰਧਾਂਜਲੀ ਦੇਣ ਲਈ ਇੱਕ ਮਤਾ ਪੇਸ਼ ਕੀਤਾ ਜਾਵੇਗਾ।

Punjab Vidhan Sabha Special Session Live Updates :  ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 350 ਸਾਲਾਂ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ੍ਰੀ ਅਨੰਦਪੁਰ ਸਾਹਿਬ ਵਿਖੇ ਪੰਜਾਬ ਵਿਧਾਨ ਸਭਾ ਦਾ ਵਿਸ਼ੇਸ਼ ਸੈਸ਼ਨ ਹੋਵੇਗਾ। ਇਹ ਇਤਿਹਾਸਕ ਸੈਸ਼ਨ ਸ਼ਹੀਦੀ ਸ਼ਤਾਬਦੀ ਨੂੰ ਸਮਰਪਿਤ ਸਮਾਗਮਾਂ ਦਾ ਕੇਂਦਰੀ ਹਿੱਸਾ ਹੋਵੇਗਾ। ਸੈਸ਼ਨ ਦੁਪਹਿਰ 1 ਵਜੇ ਹੋਵੇਗਾ। 

ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਪੰਜਾਬ ਸਰਕਾਰ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਨਾਮ ਤੇ ਸ੍ਰੀ ਆਨੰਦਪੁਰ ਸਾਹਿਬ ਦੇ ਚੰਗਰ ਇਲਾਕੇ ਵਿਚ ਇੱਕ ਯੂਨੀਵਰਸਿਟੀ ਬਣਾਉਣ ਦਾ ਐਲਾਨ ਵੀ ਕਰ ਸਕਦੀ ਹੈ। ਇਹ ਯੋਜਨਾ ਵਿਦਿਅਕ ਢਾਂਚੇ ਨੂੰ ਮਜ਼ਬੂਤ ਕਰਨ ਅਤੇ ਖੇਤਰ ਵਿੱਚ ਨੌਜਵਾਨਾਂ ਲਈ ਨਵੇਂ ਮੌਕਿਆਂ ਦੇ ਦਰਵਾਜ਼ੇ ਖੋਲ੍ਹਣ ਲਈ ਮਹੱਤਵਪੂਰਣ ਕਦਮ ਮੰਨੀ ਜਾ ਰਹੀ ਹੈ।

ਇਸ ਤੋਂ ਇਲਾਵਾ ਸਰਕਾਰ ਵੱਲੋਂ ਸ੍ਰੀ ਅਨੰਦਪੁਰ ਸਾਹਿਬ ਅਤੇ ਸ੍ਰੀ ਅੰਮ੍ਰਿਤਸਰ ਸਾਹਿਬ ਨੂੰ ‘ਪਵਿੱਤਰ ਸ਼ਹਿਰ’ ਦਾ ਦਰਜ਼ਾ ਦੇਣ ਸੰਬੰਧੀ ਮਹੱਤਵਪੂਰਨ ਐਲਾਨ ਵੀ ਕੀਤਾ ਜਾ ਸਕਦਾ ਹੈ। ਦੋਹਾਂ ਸ਼ਹਿਰਾਂ ਦੀ ਧਾਰਮਿਕ ਮਹੱਤਤਾ ਨੂੰ ਦੇਖਦੇ ਹੋਏ, ਇਹ ਫ਼ੈਸਲਾ ਲੈਣਾ ਲਗਭਗ ਤੈਅ ਹੈ।

ਸੂਤਰਾਂ ਮੁਤਾਬਕ, ਸਰਕਾਰ ਵੱਲੋਂ ਸ੍ਰੀ ਆਨੰਦਪੁਰ ਸਾਹਿਬ ਵਿੱਚ ਇੱਕ ਵਿਸ਼ੇਸ਼ ਸਹੂਲਤਾਂ ਨਾਲ ਸੰਪੰਨ ਟਰੌਮਾ ਸੈਂਟਰ ਬਣਾਉਣ ਨੂੰ ਵੀ ਹਰੀ ਝੰਡੀ ਮਿਲਣ ਦੀ ਉਮੀਦ ਹੈ । ਜੇਕਰ ਅਜਿਹਾ ਹੁੰਦਾ ਹੈ ਤਾਂ ਪੰਜਾਬ ਅਤੇ ਹਿਮਾਚਲ ਇਲਾਕੇ ਨੂੰ ਉੱਚ-ਪੱਧਰੀ ਐਮਰਜੈਂਸੀ ਸਿਹਤ ਸਹੂਲਤਾਂ ਮੁਹੱਈਆ ਹੋ ਸਕਣਗੀਆਂ।

ਇਹ ਵੀ ਪੜ੍ਹੋ : SGPC ਮਗਰੋਂ ਗੁਰਦੁਆਰਾ ਸ੍ਰੀ ਫਤਿਹਗੜ੍ਹ ਸਾਹਿਬ ਦੇ ਹੈੱਡ ਗ੍ਰੰਥੀ ਦਾ ਚੈਨਲ ਸਸਪੈਂਡ; ਚੈਨਲ ’ਤੇ ਪਾਏ ਜਾ ਰਹੇ ਕੰਟੈਂਟ ’ਤੇ ਯੂਟਿਊਬ ਨੇ ਜਤਾਇਆ ਇਤਰਾਜ

Related Post