ਨੀਰੂ ਬਾਜਵਾ ਦੀ ਅੰਮ੍ਰਿਤਸਰ ਕੋਰਟ 'ਚ ਹੋਈ ਪੇਸ਼ੀ, ਜਾਣੋ ਕੀ ਹੈ ਪੂਰਾ ਮਾਮਲਾ

By  KRISHAN KUMAR SHARMA March 18th 2024 01:49 PM

ਅੰਮ੍ਰਿਤਸਰ: ਸੋਮਵਾਰ ਪੰਜਾਬੀ ਫਿਲਮ ਦੀ ਅਦਾਕਾਰ ਨੀਰੂ ਬਾਜਵਾ ਅੰਮ੍ਰਿਤਸਰ ਕੋਰਟ ਦੇ ਵਿੱਚ ਪੇਸ਼ੀ ਲਈ ਪੁੱਜੀ। ਇਸਤੋਂ ਪਹਿਲਾਂ ਉਨ੍ਹਾਂ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਵਿਖੇ ਮੱਥਾ ਟੇਕਿਆ ਗਿਆ ਅਤੇ ਫਿਰ ਅੰਮ੍ਰਿਤਸਰ ਕੋਰਟ ਦੇ ਵਿੱਚ ਪੁੱਜੀ। ਨੀਰੂ ਬਾਜਵਾ ਨੇ ਇਸ ਮੌਕੇ ਮੀਡੀਆ ਦੇ ਕਿਸੇ ਵੀ ਸਵਾਲਾਂ ਦਾ ਜਵਾਬ ਦੇਣਾ ਮੁਨਾਸਿਬ ਨਹੀਂ ਸਮਝਿਆ ਅਤੇ ਆਪਣੀ ਗੱਡੀ ਵੀ ਬੈਠ ਕੇ ਨਿਕਲ ਗਈ।

ਇਸ ਮੌਕੇ ਮੁੱਖ ਸ਼ਿਕਾਇਤਕਰਤਾ ਸਿਮਰਨ ਅਤੇ ਅਮਨ ਨੇ ਕਿਹਾ ਕਿ ਪੰਜਾਬੀ ਫਿਲਮ 'ਬੂਹੇ ਬਾਰੀਆਂ', ਜੋ ਪਿਛਲੇ ਸਮੇਂ 'ਚ ਰਿਲੀਜ਼ ਹੋਈ ਸੀ, ਜਿਸ ਦੇ ਵਿੱਚ ਬੂਹੇ ਬਾਰੀਆਂ ਦੇ ਡਾਇਰੈਕਟਰ ਤੇ ਫਿਲਮ ਦੀ ਅਦਾਕਾਰਾ ਨੀਰੂ ਬਾਜਵਾ ਦੇ ਖਿਲਾਫ ਸਾਡੇ ਵੱਲੋਂ ਰੋਸ ਪ੍ਰਦਰਸ਼ਨ ਕੀਤਾ ਗਿਆ ਸੀ, ਜਿਸ ਦੇ ਚਲਦੇ ਪੁਲਿਸ ਵਲੋਂ ਮਾਮਲਾ ਦਰਜ ਕਰਨਾ ਪਿਆ ਤੇ ਅੱਜ ਉਨ੍ਹਾਂ ਦੀ ਤਾਰੀਖ ਸੀ। ਉਨ੍ਹਾਂ ਕਿਹਾ ਕਿ ਫਿਲਮ ਵਿੱਚ ਨੀਰੂ ਬਾਜਵਾ ਵੱਲੋਂ ਸਾਡੀ ਅਸੀਂ ਭਾਈਚਾਰੇ ਦੀਆਂ ਧੀਆਂ ਤੇ ਭੈਣਾਂ ਦੇ ਖਿਲਾਫ ਗਲਤ ਸ਼ਬਦਾਵਲੀ ਵਰਤੀ ਗਈ ਸੀ, ਜਿਸ ਦੇ ਚਲਦੇ ਉਨ੍ਹਾਂ ਨੇ ਫਿਲਮ ਦੇ ਖਿਲਾਫ ਪ੍ਰਦਰਸ਼ਨ ਕੀਤਾ ਸੀ ਤੇ ਪੁਲਿਸ ਨੂੰ ਇਸ ਦੇ ਖਿਲਾਫ ਮਾਮਲਾ ਵੀ ਦਰਜ ਕਰਨਾ ਪਿਆ। ਅੱਜ ਉਨ੍ਹਾਂ ਵੱਲੋਂ ਮਾਫੀ ਮੰਗ ਲਈ ਗਈ ਹੈ ਤੇ ਸਾਡਾ ਇੱਕੋ ਹੀ ਗੱਲ ਇਹ ਸੀ ਕਿ ਉਹ ਸਾਡੇ ਪਾਵਨ ਵਾਲਮੀਕੀ ਤੀਰਥ 'ਤੇ ਆ ਕੇ ਮੱਥਾ ਟੇਕਣ ਤੇ ਉੱਥੇ ਹੀ ਮਾਫੀ ਮੰਗਣ ਤੇ ਸਾਡੇ ਵੱਲੋਂ ਮਾਫ ਕਰ ਦਿੱਤਾ ਜਾਵੇਗਾ।

ਦੂਜੇ ਪਾਸੇ ਵਕੀਲ ਨੇ ਦੱਸਿਆ ਕਿ ਬੂਹੇ ਬਾਰੀਆਂ ਫਿਲਮ ਦੇ ਵਿੱਚ ਨੀਰੂ ਬਾਜਵਾ ਤੇ ਉਨ੍ਹਾਂ ਦੀ ਫਿਲਮ ਟੀਮ ਵੱਲੋਂ ਐਸਸੀ ਭਾਈਚਾਰੇ ਦੀਆਂ ਔਰਤਾਂ ਦੇ ਖਿਲਾਫ ਗਲਤ ਸ਼ਬਦਾਵਲੀ ਵਰਤੀ ਗਈ ਸੀ, ਜਿਸਦੇ ਚਲਦੇ ਭਾਈਚਾਰੇ ਵੱਲੋਂ ਨੀਰੂ ਬਾਜਵਾ ਦੇ ਖਿਲਾਫ ਕੇਸ ਦਰਜ ਕਰਵਾਇਆ ਗਿਆ ਸੀ ਅੱਜ ਉਨ੍ਹਾਂ ਦੀ ਕੋਰਟ ਵਿੱਚ ਪੇਸ਼ੀ ਸੀ ਤੇ ਅੱਜ ਉਹ ਕੋਰਟ ਵਿੱਚ ਪੇਸ਼ ਹੋ ਕੇ ਰਾਮ ਤੀਰਥ ਵਿਖੇ ਮੱਥਾ ਟੇਕਣ ਜਾਣਗੇ, ਜਿਸ ਤੋਂ ਬਾਅਦ ਉਨ੍ਹਾਂ ਨੂੰ ਮਾਫੀ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਫਿਲਮ ਦੇ ਰਾਈਟਰ ਤੇ ਡਾਇਰੈਕਟਰ ਨੇ ਪਹਿਲਾਂ ਹੀ ਵਾਲਮੀਕ ਤੀਰਥ ਜਾ ਕੇ ਮੱਥਾ ਟੇਕ ਲਿਆ ਸੀ ਤੇ ਸਿਰਫ ਨੀਰੂ ਬਾਜਵਾ ਦਾ ਮੱਥਾ ਟੇਕਣਾ ਬਾਕੀ ਸੀ। ਉਹ ਨੀਰੂ ਬਾਜਵਾ ਵੀ ਵਾਲਮੀਕੀ ਤੀਰਥ ਮੱਥਾ ਟੇਕਣ ਦੇ ਲਈ ਜਾ ਰਹੇ ਹਨ।

ਫਿਲਮ ਦੇ ਰਾਈਟਰ ਨੇ ਮੀਡੀਆ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਸਾਡੀ ਫਿਲਮ ਬੂਹੇ ਬਾਰੀਆਂ ਜੋ  ਰਿਲੀਜ਼ ਹੋਈ ਸੀ ਉਸ ਵਿੱਚ ਐਸਸੀ ਭਾਈ ਚਾਰੇ ਵੱਲੋਂ ਇਤਰਾਜ਼ ਜਤਾਇਆ ਗਿਆ ਸੀ।, ਜਿਸ ਦੇ ਚਲਦੇ ਅੱਜ ਸਾਨੂੰ ਅੰਮ੍ਰਿਤਸਰ ਕੋਰਟ ਵਿੱਚ ਪੇਸ਼ੀ ਦੇ ਕਾਰਨ ਇੱਥੇ ਆਉਣਾ ਪਿਆ ਤੇ ਨੀਰੂ ਬਾਜਵਾ ਵੀ ਇੱਥੇ ਪੁੱਜੀ ਸੀ। ਅਸੀਂ ਐਸਸੀ ਭਾਈਚਾਰੇ ਕੋਲੋਂ ਮਾਫੀ ਮੰਗ ਲਈ ਹੈ ਅੱਗੇ ਤੋਂ ਫਿਲਮਾਂ ਦੇ ਵਿੱਚ ਅਜਿਹੇ ਸੀਨ ਨਹੀਂ ਲਏ ਜਾਣਗੇ।

Related Post