ਕੈਨੇਡਾ ਦੇ ਵਿਨੀਪੈੱਗ 'ਚ ਪੰਜਾਬਣ ਦੀ ਸੜਕ ਹਾਦਸੇ ਦੌਰਾਨ ਹੋਈ ਮੌਤ

By  Ravinder Singh December 12th 2022 12:05 PM -- Updated: December 12th 2022 12:09 PM

ਮੋਗਾ : ਕੈਨੇਡਾ ਦੇ ਵਿੰਨੀਪੈੱਗ ਤੋਂ ਇਕ ਦੁਖਦਾਈ ਖ਼ਬਰ ਸਾਹਮਣੇ ਆਈ ਹੈ। ਜ਼ਿਲ੍ਹਾ ਮੋਗਾ ਦੇ ਪਿੰਡ ਰੋਲੀ ਦੀ ਵਸਨੀਕ ਸਰਬਜੀਤ ਕੌਰ ਦੀ ਵਿਨੀਪੈਗ, ਕੈਨੇਡਾ ਵਿੱਚ ਸੜਕ ਹਾਦਸੇ ਵਿੱਚ ਮੌਤ ਹੋ ਜਾਣ ਦਾ ਦੁਖ਼ਦਾਈ ਸਮਾਚਾਰ ਪ੍ਰਾਪਤ ਹੋਇਆ ਹੈ। ਸਰਬਜੀਤ ਕੌਰ ਬੀਤੇ ਦਿਨ ਆਪਣੀ ਕਾਰ ਵਿੱਚ ਕੰਮ ਤੋਂ ਘਰ ਵਾਪਸ ਆ ਰਹੀ ਸੀ ਤਾਂ ਗਲਤ ਦਿਸ਼ਾ ਤੋਂ ਆ ਰਹੇ ਤੇਜ਼ ਰਫ਼ਤਾਰ ਵਾਹਨ ਨੇ ਸਰਬਜੀਤ ਦੀ ਕਾਰ ਨੂੰ ਟੱਕਰ ਮਾਰ ਦਿੱਤੀ।


ਇਸ ਹਾਦਸੇ ਵਿੱਚ ਸਰਬਜੀਤ ਦੀ ਮੌਕੇ 'ਤੇ ਹੀ ਮੌਤ ਹੋ ਗਈ। ਸਰਬਜੀਤ 2012 ਵਿੱਚ ਆਪਣੇ ਪਤੀ ਤੇ ਦੋ ਬੱਚਿਆਂ ਨਾਲ PR ਉਤੇ ਵਿਨੀਪੈੱਗ ਗਈ ਸੀ। ਮ੍ਰਿਤਕ ਸਰਬਜੀਤ ਆਪਣੇ ਪਿੱਛੇ ਪਤੀ, ਇੱਕ ਬੇਟਾ ਤੇ ਬੇਟੀ ਛੱਡ ਗਈ। ਇਸ ਘਟਨਾ ਦੀ ਖਬਰ ਜਿਵੇਂ ਹੀ ਉਸਦੇ ਪਿੰਡ ਵਾਲਿਆਂ ਨੂੰ ਪਤਾ ਲੱਗੀ ਤਾਂ ਪਿੰਡ ਵਿੱਚ ਮਾਤਮ ਦਾ ਮਾਹੌਲ ਛਾ ਗਿਆ। ਕਾਬਿਲੇਗੌਰ ਹੈ ਕਿ ਕੈਨੇਡਾ ਦੇ ਸ਼ਹਿਰਾਂ ਵਿੱਚ ਵੀ ਸੜਕ ਹਾਦਸਿਆਂ ਵਿਚ ਕੀਮਤੀ ਜਾਨਾਂ ਜਾ ਰਹੀਆਂ ਹਨ।

ਇਹ ਵੀ ਪੜ੍ਹੋ : ਗਾਣੇ ਲਗਾਉਣ ਨੂੰ ਲੈ ਕੇ ਹੋਈ ਬਹਿਸ ਪਿੱਛੋਂ ਚੱਲੀ ਗੋਲ਼ੀ 'ਚ ਫਾਇਨਾਂਸ ਕੰਪਨੀ ਦਾ ਮਾਲਕ ਜ਼ਖ਼ਮੀ

ਗੌਰਤਲਬ ਹੈ ਕਿ ਮੋਗਾ ਜ਼ਿਲ੍ਹੇ ਦੇ ਪਿੰਡ ਤਤਾਰੀਏ ਵਾਲੇ ਦਾ ਨੌਜਵਾਨ ਸੁਖਦੀਪ ਸਿੰਘ ਪੜ੍ਹਾਈ ਕਰਨ ਲਈ ਆਸਟ੍ਰੇਲੀਆ ਗਿਆ ਹੋਇਆ ਸੀ। ਬੀਤੇ ਦਿਨੀਂ ਆਸਟ੍ਰੇਲੀਆ ਵਿੱਚ ਉਸ ਦੀ ਗੱਡੀ ਦਾ ਸੰਤੁਲਨ ਵਿਗੜਨ ਕਾਰਨ ਸੜਕ ਹਾਦਸਾ ਵਾਪਰ ਗਿਆ। ਸੁਖਦੀਪ ਦੀ ਹਾਦਸੇ ਵਿੱਚ ਮੌਤ ਹੋ ਗਈ। ਮਾਂ-ਪਿਓ ਸਣੇ ਜਿਗਰ ਨਾਲ ਲਾ ਕੇ ਪਾਲੇ ਪੋਤੇ ਦੀ ਮੌਤ ਦੀ ਖ਼ਬਰ ਸੁਣ ਕੇ ਦਾਦੀ ਦਾ ਵੀ ਰੋ-ਰੋ ਕੇ ਬੁਰਾ ਹਾਲ ਹੈ। ਸੁਖਦੀਪ ਸਿੰਘ ਨੇ ਲੰਮੇ ਸਮੇਂ ਬਾਅਦ ਆਪਣੇ ਘਰ ਪਰਤਣਾ ਸੀ ਅਤੇ ਫ਼ਰਵਰੀ ਵਿੱਚ ਪਿੰਡ 'ਚ ਬਣਾਏ ਨਵੇਂ ਘਰ ਦੀ ਓਪਨਿੰਗ ਕਰਨੀ ਸੀ।

Related Post