Canada ’ਚ ਪੰਜਾਬੀ ਗਾਇਕ ਐਮੀ ਵਿਰਕ ’ਤੇ ਨਹੀਂ ਹੋਈ ਫਾਈਰਿੰਗ ! ਗਾਇਕ ਦੇ ਪਿਤਾ ਕੁਲਜੀਤ ਸਿੰਘ ਨੇ ਦੱਸਿਆ ਪੂਰਾ ਸੱਚ !

ਮਿਲੀ ਜਾਣਕਾਰੀ ਮੁਤਾਬਿਕ ਗਾਇਕ ਦੇ ਪਿਤਾ ਕੁਲਜੀਤ ਸਿੰਘ ਨੇ ਦੱਸਿਆ ਕਿ ਐਮੀ ਵਿਰਕ ਦੀ ਗੱਡੀ ਤੇ ਉਨ੍ਹਾਂ ਉੱਪਰ ਕੋਈ ਗੋਲੀ ਨਹੀਂ ਚੱਲੀ ਹੈ।

By  Aarti September 9th 2026 11:09 AM -- Updated: September 9th 2026 11:41 AM

Punjabi Singer Ammy Virk News : ਕੈਨੇਡਾ ’ਚ ਪੰਜਾਬੀ ਗਾਇਕ ਐਮੀ ਵਿਰਕ ’ਤੇ ਫਾਈਰਿੰਗ ਦੇ ਮਾਮਲੇ ’ਚ ਵੱਡਾ ਅਪਡੇਟ ਸਾਹਮਣੇ ਆਇਆ ਹੈ। ਦਰਅਸਲ ਪੰਜਾਬੀ ਗਾਇਕ ਦੇ ਪਿਤਾ ਕੁਲਜੀਤ ਸਿੰਘ ਨੇ ਮਾਮਲੇ ਨੂੰ ਮਹਿਜ਼ ਇੱਕ ਅਫਵਾਹ ਦੱਸਿਆ ਹੈ। ਜੀ ਹਾਂ ਪਿਤਾ ਵੱਲੋਂ ਗਾਇਕ ’ਤੇ ਫਾਈਰਿੰਗ ਹੋਣ ਦੀਆਂ ਖਬਰਾਂ ਦਾ ਖੰਡਨ ਕੀਤਾ ਹੈ। 

ਗਾਇਕ ਦੇ ਪਿਤਾ ਕੁਲਜੀਤ ਸਿੰਘ ਨੇ ਮਾਮਲੇ ਨੂੰ ਦੱਸਿਆ ਮਹਿਜ਼ ਇੱਕ 'ਅਫਵਾਹ'

ਮਿਲੀ ਜਾਣਕਾਰੀ ਮੁਤਾਬਿਕ ਗਾਇਕ ਦੇ ਪਿਤਾ ਕੁਲਜੀਤ ਸਿੰਘ ਨੇ ਦੱਸਿਆ ਕਿ ਐਮੀ ਵਿਰਕ ਦੀ ਗੱਡੀ ਤੇ ਉਨ੍ਹਾਂ ਉੱਪਰ ਕੋਈ ਗੋਲੀ ਨਹੀਂ ਚੱਲੀ ਹੈ। ਐਮੀ ਵਿਰਕ ਅਤੇ ਉਸਦਾ ਪਰਿਵਾਰ ਪੂਰੀ ਤਰ੍ਹਾਂ ਸੁਰੱਖਿਅਤ ਹੈ।  ਦੱਸ ਦਈਏ ਕਿ ਗਾਇਕ ਐਮੀ ਵਿਰਕ ਦੇ ਪਿੰਡ ਲਾਹੌਰ ਮਾਜਰਾ ਦੇ ਰਹਿਣ ਵਾਲੇ ਹਨ। ਕੁਝ ਦਿਨ ਪਹਿਲਾਂ ਹੀ ਇਹ ਖਬਰ ਸਾਹਮਣੇ ਆਈ ਸੀ ਕਿ ਕੈਨੇਡਾ ’ਚ ਸ਼ੋਅ ਮਗਰੋਂ ਪੰਜਾਬੀ ਗਾਇਕ ਦੇ ਕਾਫਲੇ ’ਤੇ ਕਥਿਤ ਗੋਲੀਬਾਰੀ ਹੋਈ ਸੀ।  

ਜਾਣੋ ਪੂਰਾ ਮਾਮਲਾ 

ਖਬਰਾਂ ਇਹ ਸੀ ਕਿ ਕੈਨੇਡਾ ਦੇ ਐਬਟਸਫੋਰਡ ਵਿੱਚ ਸ਼ੋਅ ਮਗਰੋਂ ਪੰਜਾਬ ਦੇ ਇੱਕ ਨਾਮੀ ਗਾਇਕ ਐਮੀ ਵਿਰਕ ਦੇ ਕਾਫਿਲੇ ’ਤੇ ਫਾਈਰਿੰਗ ਹੋਈ। ਇਸ ਸਬੰਧੀ ਐਬਟਸਫੋਰਡ ਪੁਲਿਸ ਨੇ 2500-ਬਲਾਕ ਮੈਕਕੈਲਮ ਰੋਡ 'ਤੇ ਗੋਲੀਬਾਰੀ ਦੀ ਪੁਸ਼ਟੀ ਕੀਤੀ ਹੈ। ਹਾਲਾਂਕਿ, ਪੁਲਿਸ ਨੇ ਅਜੇ ਤੱਕ ਇਹ ਸਪੱਸ਼ਟ ਨਹੀਂ ਕੀਤਾ ਸੀ ਕਿ ਗੋਲੀਬਾਰੀ ਦਾ ਨਿਸ਼ਾਨਾ ਕੌਣ ਸੀ ਜਾਂ ਕੀ ਐਮੀ ਵਿਰਕ ਗੱਡੀ ਵਿੱਚ ਸੀ ? 

ਸੂਤਰਾਂ ਮੁਤਾਬਿਕ ਇਹ ਘਟਨਾ ਸ਼ਨੀਵਾਰ ਦੇ ਸ਼ੋਅ ਤੋਂ ਬਾਅਦ ਵਾਪਰੀ। ਪੁਲਿਸ ਦੇ ਅਨੁਸਾਰ, ਬੀਤੀ ਰਾਤ 11 ਵਜੇ ਤੋਂ ਬਾਅਦ, ਇੱਕ ਗੂੜ੍ਹੇ ਰੰਗ ਦੀ ਐਸਯੂਵੀ ਵਿੱਚ ਸਵਾਰ ਲੋਕਾਂ ਨੇ ਇੱਕ ਹੋਰ ਵਾਹਨ 'ਤੇ ਕਈ ਗੋਲੀਆਂ ਚਲਾਈਆਂ। ਇਸ ਘਟਨਾ ਵਿੱਚ ਕੋਈ ਜ਼ਖਮੀ ਨਹੀਂ ਹੋਇਆ।

ਇਹ ਵੀ ਪੜ੍ਹੋ  : Suntec City project ’ਚ ਕਿਸਾਨਾਂ ਨਾਲ ਧੋਖਾਧੜੀ ਦਾ ਮਾਮਲਾ; ਮੁਹਾਲੀ SSP ਨੂੰ ED ਦਾ ਸੰਮਨ

Related Post