Babbu Maan Twitter Ban: ਪੰਜਾਬੀ ਗਾਇਕ ਬੱਬੂ ਮਾਨ ਦਾ ਟਵਿੱਟਰ ਅਕਾਊਂਟ ਭਾਰਤ ’ਚ ਬੈਨ

ਪੰਜਾਬੀ ਗਾਇਕ ਬੱਬੂ ਮਾਨ ਦਾ ਟਵਿੱਟਰ ਅਕਾਊਂਟ ਭਾਰਤ ’ਚ ਬੈਨ ਹੋ ਗਿਆ ਹੈ। ਦੱਸ ਦਈਏ ਕਿ ਅੱਜ ਬੱਬੂ ਮਾਨ ਦਾ ਜਨਮਦਿਨ ਵੀ ਹੈ।

By  Aarti March 29th 2023 11:45 AM

Babbu Maan Twitter Ban: ਪੰਜਾਬੀ ਗਾਇਕ ਬੱਬੂ ਮਾਨ ਦਾ ਟਵਿੱਟਰ ਅਕਾਊਂਟ ਭਾਰਤ ’ਚ ਬੈਨ ਹੋ ਗਿਆ ਹੈ। ਦੱਸ ਦਈਏ ਕਿ ਟਵਿੱਟਰ 'ਤੇ ਬੱਬੂ ਮਾਨ ਦੇ 2 ਲੱਖ 42 ਹਜ਼ਾਰ ਤੋਂ ਜ਼ਿਆਦਾ ਫਾਲਲੋਅਰਜ਼ ਹਨ। ਦੱਸ ਦਈਏ ਕਿ ਅੱਜ ਬੱਬੂ ਮਾਨ ਦਾ ਜਨਮਦਿਨ ਵੀ ਹੈ। 

ਗੈਂਗਸਟਰਾਂ ਵੱਲੋਂ ਸੀ ਮਾਰਨ ਦੀ ਪਲਾਨਿੰਗ 

ਦੱਸ ਦਈਏ ਕਿ ਕੁਝ ਸਮਾਂ ਪਹਿਲਾਂ  ਚੰਡੀਗੜ੍ਹ ਸਪੈਸ਼ਨ ਆਪਰੇਸ਼ਨ ਸੈੱਲ ਦੀ ਟੀਮ ਨੇ ਬੰਬੀਹਾ ਗਰੁੱਪ ਦੇ ਗੁਰਗਿਆਂ ਨੂੰ ਕਾਬੂ ਕੀਤਾ ਜਿਨ੍ਹਾਂ ਨੇ ਪੁੱਛਗਿੱਛ ਦੌਰਾਨ ਖੁਲਾਸਾ ਕੀਤਾ ਸੀ ਕਿ ਉਨ੍ਹਾਂ ਵੱਲੋਂ ਪ੍ਰਸਿੱਧ ਗਾਇਕ ਬੱਬੂ ਮਾਨ ਅਤੇ ਮਨਕੀਰਤ ਔਲਖ ਨੂੰ ਮਾਰਨ ਦੀ ਪਲੈਨਿੰਗ ਲਗਾਤਾਰ ਚੱਲ ਰਹੀ ਸੀ। ਉਨ੍ਹਾਂ ਦੱਸਿਆ ਕਿ ਜੰਮੂ-ਕਸ਼ਮੀਰ ਤੋਂ ਲੰਬੀ ਰੇਂਜ ਦੇ ਹਥਿਆਰ ਲਿਆਉਣੇ ਸਨ ਅਤੇ ਬੱਬੂ ਮਾਨ ਅਤੇ ਮਨਕੀਰਤ ਔਲਖ ਨੇ ਮਾਰਨਾ ਸੀ।

ਅੱਜ ਹੈ ਬੱਬੂ ਮਾਨ ਦਾ ਜਨਮਦਿਨ

ਉੱਥੇ ਹੀ ਦੂਜੇ ਪਾਸੇ ਅੱਜ ਬੱਬੂ ਮਾਨ ਦਾ ਜਨਮਦਿਨ ਵੀ ਹੈ। ਦੱਸ ਦਈਏ ਕਿ ਪੰਜਾਬੀ ਗਾਇਕ ਅਤੇ ਅਦਾਕਾਰ, ਲੇਖਕ ਅਤੇ ਫਿਲਮਕਾਰ ਬੱਬੂ ਮਾਨ ਦਾ ਜਨਮ 29 ਮਾਰਚ 1975 ਨੂੰ ਹੋਇਆ ਹੈ। ਗਾਇਕ ਨੇ ਆਪਣੀ ਗਾਇਕੀ ਦੀ ਸ਼ੁਰੂਆਤ 1998 ਤੋਂ ਕੀਤੀ। ਬੱਬੂ ਮਾਨ ਦਾ ਜਨਮ ਪੰਜਾਬ ਦੇ ਪਿੰਡ ਖੰਟ ਮਾਨਪੁਰ ਵਿੱਚ ਹੋਇਆ ਸੀ। ਪੰਜਾਬੀ ਗਾਇਕੀ ਨਾਲ ਹੀ ਨਹੀ ਸਗੋਂ ਆਪਣੀ ਅਦਾਕਾਰੀ ਨਾਲ ਵੀ ਪ੍ਰਸਿੱਧੀ ਹਾਸਿਲ ਕੀਤੀ ਹੈ।

ਪੰਜਾਬੀ ਗਾਇਕ ਬੱਬੂ ਮਾਨ ਕਈ ਜਿੱਤੇ ਹਨ ਪੁਰਸਕਾਰ 

ਬੱਬੂ ਮਾਨ ਨੇ ਏਸ਼ੀਆ, ਆਸਟ੍ਰੇਲੀਆ, ਯੂਰਪ, ਉੱਤਰੀ ਅਮਰੀਕਾ ਅਤੇ ਮੱਧ ਪੂਰਬ ਵਿੱਚ ਬਹੁਤ ਵੱਡੇ ਪੱਧਰ ਦੇ ਸ਼ੋਅ ਕੀਤੇ ਹਨ। 2014 ਵਿੱਚ ਮਾਨ ਨੇ ਚਾਰ ਵਿਸ਼ਵ ਸੰਗੀਤ ਪੁਰਸਕਾਰ ਜਿੱਤੇ। ਇਸ ਤੋਂ ਇਲਾਵਾ ਵਿਸ਼ਵ ਦਾ ਸਰਵੋਤਮ ਭਾਰਤੀ ਮਰਦ ਕਲਾਕਾਰ, ਦੁਨੀਆ ਦਾ ਸਰਬੋਤਮ ਭਾਰਤੀ ਮਨੋਰੰਜਨ ਅਤੇ ਸੰਸਾਰ ਦੀ ਬੇਸਟ ਇੰਡੀਅਨ ਐਲਬਮ, ਤਲਾਸ਼ ਇਨ ਸਰਚ ਆਫ ਸੋਲ ਆਦਿ ਕਈ ਇਨਾਮ ਮਿਲੇ।

ਇਹ ਵੀ ਪੜ੍ਹੋ: Raghav and parineeti: ਪਰਿਣੀਤੀ ਅਤੇ ਰਾਘਵ ਚੱਢਾ ਦੇ ਰਿਸ਼ਤੇ 'ਤੇ ਲੱਗੀ ਮੋਹਰ, ਇਸ 'ਆਪ' MP ਨੇ ਦਿੱਤੀ ਵਧਾਈ !

Related Post