ਹੁਣ ਇਸ ਪੰਜਾਬੀ ਗਾਇਕ ’ਤੇ ਚੱਲੀਆਂ ਗੋਲੀਆਂ; ਹਮਲਾਵਰਾਂ ਨੇ 3 ਤਿੰਨ 4 ਵਾਰ ਕੀਤੇ ਫਾਇਰ, ਵਾਲ-ਵਾਲ ਬਚੀ ਜਾਨ

ਹੁਣ ਪੰਜਾਬੀ ਗਾਇਕ ਰਾਣਾ ਸਹੋਤਾ ’ਤੇ ਜਾਨਲੇਵਾ ਹਮਲਾ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਗਣੀਮਤ ਇਹ ਰਹੀ ਕਿ ਇਸ ਹਮਲੇ ਦੌਰਾਨ ਕਿਸੇ ਵੀ ਤਰ੍ਹਾਂ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਹੈ।

By  Aarti March 11th 2026 04:03 PM

Punjabi Singer Rana Sahota News : ਪੰਜਾਬ ’ਚ ਆਏ ਦਿਨ ਅਪਰਾਧਿਕ ਵਾਰਦਾਤਾਂ ਵਾਪਰ ਰਹੀਆਂ ਹਨ। ਜਿੱਥੇ ਇੱਕ ਪਾਸੇ ਗਾਇਕਾਂ ਨੂੰ ਫਿਰੌਤੀ ਦੀ ਧਮਕੀਆਂ ਮਿਲ ਰਹੀਆਂ ਹਨ ਉੱਥੇ ਹੀ ਦੂਜੇ ਪਾਸੇ ਉਨ੍ਹਾਂ ’ਤੇ ਜਾਨਲੇਵਾ ਹਮਲਾ ਵੀ ਹੋ ਰਹੇ ਹਨ। ਹੁਣ ਪੰਜਾਬੀ ਗਾਇਕ ਰਾਣਾ ਸਹੋਤਾ ’ਤੇ ਜਾਨਲੇਵਾ ਹਮਲਾ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਗਣੀਮਤ ਇਹ ਰਹੀ ਕਿ ਇਸ ਹਮਲੇ ਦੌਰਾਨ ਕਿਸੇ ਵੀ ਤਰ੍ਹਾਂ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਹੈ। 

ਮਿਲੀ ਜਾਣਕਾਰੀ ਮੁਤਾਬਿਕ ਅਣਪਛਾਤੇ ਹਮਲਾਵਰਾਂ ਵੱਲੋਂ ਗਾਇਕ ਰਾਣਾ ਸਹੋਤਾ ਦੀ ਗੱਡੀ ਨੂੰ ਰੋਕਣ ਦੀ ਫਿਰਾਕ ’ਚ ਹਮਲਾ ਕੀਤਾ ਗਿਆ। ਇਹ ਹਮਲਾ ਉਸ ਸਮੇਂ ਹੋਇਆ ਜਦੋਂ ਗਾਇਕ ਮੁਹਾਲੀ ਤੋਂ ਗੋਰਾਇਆ ਜਾ ਰਿਹਾ ਸੀ ਅਤੇ ਰਸਤੇ ’ਚ ਕਾਠਗੜ੍ਹ ਨੇੜੇ ਹੋਇਆ ਹਮਲਾ ਹੋਇਆ ਹੈ। 

ਹਮਲੇ ਸਬੰਧਿਤ ਗਾਇਕ ਰਾਣਾ ਸਹੋਤਾ ਨੇ ਦੱਸਿਆ ਕਿ ਹਮਲੇ ਸਬੰਧੀ ਉਨ੍ਹਾਂ ਨੇ ਬੰਗਾ ਥਾਣਾ ’ਚ ਸ਼ਿਕਾਇਤ ਦਿੱਤੀ ਹੈ ਅਤੇ ਮੁਹਾਲੀ ਐਸਐਸਪੀ ਦੇ ਨਾਲ ਮੁਲਾਕਾਤ ਵੀ ਕੀਤੀ ਹੈ। ਉਨ੍ਹਾਂ ਇਹ ਵੀ ਦੱਸਿਆ ਕਿ ਉਸਦੀ ਕਾਰ ‘ਚ ਗੋਲੀਆਂ ਚਲਾਉਣ ਵਾਲੇ ਕਾਲੇ ਰੰਗ ਦੀ ਕਾਰ ’ਚ ਸਵਾਰ ਸੀ। ਉਹ ਐਲਬਮ ਦੀ ਰਿਕਾਰਡਿੰਗ ਕਰਕੇ ਪੰਜਾਬ ਆਇਆ ਸੀ। ਪਰ ਉਸ ’ਤੇ ਅਣਪਛਾਤੇ ਹਮਲਾਵਰਾਂ ਵੱਲੋਂ ਜਾਨਲੇਵਾ ਹਮਲਾ ਕੀਤਾ ਗਿਆ। ਉਸਦੀ ਗੱਡੀ ’ਤੇ ਤਕਰੀਬਨ 3 ਤੋਂ 4 ਗੋਲੀਆਂ ਚਲਾਈਆਂ ਗਈਆਂ। 

ਇਹ ਵੀ ਪੜ੍ਹੋ : Punbus ਦੇ ਕਰੀਬ 2500 ਠੇਕਾ ਮੁਲਾਜ਼ਮਾਂ ਨੂੰ ਹਾਈਕੋਰਟ ਤੋਂ ਮਿਲੀ ਵੱਡੀ ਰਾਹਤ; ਪੱਕੇ ਮੁਲਾਜ਼ਮਾਂ ਬਰਾਬਰ ਮਿਲੇਗੀ ਤਨਖਾਹ

Related Post