Punjabi Youth Stuck in Iran Video : ਏਜੰਟ ਦੀ ਠੱਗੀ ਦਾ ਸ਼ਿਕਾਰ ਹੋਇਆ ਇਹ ਪਰਿਵਾਰ, ਇਰਾਨ ’ਚ ਫਸਿਆ ਪੰਜਾਬੀ ਨੌਜਵਾਨ, ਮਾਂ ਦੇ ਨਹੀਂ ਰੁਕ ਰਹੇ ਹੰਝੂ

Punjabi Youth Stuck in Iran : ਹੁਸ਼ਿਆਰਪੁਰ ਦੇ ਪਿੰਡ ਭਾਗੋਵਾਲ ਦਾ ਰਹਿਣ ਵਾਲਾ 23 ਸਾਲਾ ਅੰਮ੍ਰਿਤਪਾਲ ਸਿੰਘ, ਜੋ ਕਿ ਪਿਛਲੇ ਮਹੀਨੇ ਘਰੋਂ ਗਿਆ ਸੀ ਪਰੰਤੂ ਇਰਾਨ ਪਹੁੰਚਦੇ ਸਾਰ ਹੀ ਉਸਨੂੰ 2 ਹੋਰਨਾਂ ਸਾਥੀਆਂ ਸਮੇਤ ਅਗਵਾ ਕਰ ਲਏ ਜਾਣ ਦੀ ਗੱਲ ਸਾਹਮਣੇ ਆਈ ਹੈ।

By  KRISHAN KUMAR SHARMA May 28th 2025 05:29 PM -- Updated: May 28th 2025 05:32 PM

Punjabi Youth Stuck in Iran Video : ਹੁਸ਼ਿਆਰਪੁਰ ਦੇ ਪਿੰਡ ਭਾਗੋਵਾਲ ਦਾ ਰਹਿਣ ਵਾਲਾ 23 ਸਾਲਾ ਅੰਮ੍ਰਿਤਪਾਲ ਸਿੰਘ, ਜੋ ਕਿ ਪਿਛਲੇ ਮਹੀਨੇ ਘਰੋਂ ਗਿਆ ਸੀ ਪਰੰਤੂ ਇਰਾਨ ਪਹੁੰਚਦੇ ਸਾਰ ਹੀ ਉਸਨੂੰ 2 ਹੋਰਨਾਂ ਸਾਥੀਆਂ ਸਮੇਤ ਅਗਵਾ ਕਰ ਲਏ ਜਾਣ ਦੀ ਗੱਲ ਸਾਹਮਣੇ ਆਈ ਹੈ। ਇਸ ਦੇ ਨਾਲ ਹੀ ਉਸ ਦੀ ਮਾਤਾ ਨੇ ਦਾਅਵਾ ਕੀਤਾ ਕਿ ਅਗਵਾਕਾਰਾਂ ਵੱਲੋਂ ਪਹਿਲਾਂ 1 ਕਰੋੜ ਦੀ ਫਿਰੌਤੀ ਮੰਗੀ ਗਈ ਅਤੇ ਫਿਰ 54 ਲੱਖ ਰੁਪਏ ਦੀ ਮੰਗ ਕਰਨੀ ਸ਼ੁਰੂ ਕਰ ਦਿੱਤੀ।

ਪਰਿਵਾਰ ਨੂੰ ਜਿਵੇਂ ਇਸ ਗੱਲ ਦਾ ਪਤਾ ਲੱਗਿਆ ਤਾਂ ਪਰਿਵਾਰ ਦੇ ਦੁੱਖਾਂ ਦਾ ਪਹਾੜ ਆਣ ਡਿੱਗਿਆ ਹੈ ਤੇ ਹੁਣ ਪਰਿਵਾਰ ਚਿੰਤਾ 'ਚ ਡੁੱਬਿਆ ਹੋਇਆ ਹੈ। ਬੇਸ਼ੱਕ ਪੁਲਿਸ ਵਲੋਂ ਮਾਮਲਾ ਦਰਜ ਕਰ ਲਿਆ ਗਿਆ ਹੈ ਪਰੰਤੂ ਏਜੰਟ ਫਰਾਰ ਚੱਲ ਰਿਹਾ ਹੈ।

Related Post