ਲੀਬੀਆ 'ਚ ਫਸੇ ਪੰਜਾਬੀਆਂ ਦੀ ਮੁੜ ਹੋਈ ਵਤਨ ਵਾਪਸੀ, ਇਕਬਾਲ ਸਿੰਘ ਲਾਲਪੁਰਾ ਦਾ ਕੀਤਾ ਧੰਨਵਾਦ

ਪਿੱਛਲੇ ਦਿਨੀਂ ਰੋਜ਼ੀ ਰੋਟੀ ਦੀ ਭਾਲ ਵਿੱਚ ਕੁਝ ਨੌਜਵਾਨਾਂ ਨੂੰ ਏਜੰਟ ਵੱਲੋਂ ਦੁਬਈ ਭੇਜਣ ਦੀ ਥਾਂ 'ਤੇ ਲੀਬੀਆ ਭੇਜ ਦਿੱਤਾ ਗਿਆ ਅਤੇ ਉਨ੍ਹਾਂ 'ਤੇ ਤਸ਼ੱਦਦ ਢਾਈ। ਨੌਜਵਾਨਾਂ ਵੱਲੋਂ ਵੀਡੀਓ ਵਾਇਰਲ ਕਰਨ ਤੋਂ ਬਾਅਦ ਭਾਰਤ ਸਰਕਾਰ ਦੀ ਦਖ਼ਲਅੰਦਾਜ਼ੀ ਤੋਂ ਬਾਅਦ ਉਹ ਘਰ ਵਾਪਿਸ ਪਰਤੇ, ਜਿਨ੍ਹਾਂ ਦਾ ਪਰਿਵਾਰ ਅਤੇ ਭਾਜਪਾ ਦੇ ਯੁਵਾ ਮੋਰਚਾ ਦੇ ਪ੍ਰਧਾਨ ਤਰੁਣ ਅਰੋੜਾ ਨੇ ਨਿੱਘਾ ਸਵਾਗਤ ਕੀਤਾ।

By  Jasmeet Singh March 9th 2023 04:21 PM -- Updated: March 9th 2023 04:25 PM

ਹੁਸ਼ਿਆਰਪੁਰ: ਪਿੱਛਲੇ ਦਿਨੀਂ ਰੋਜ਼ੀ ਰੋਟੀ ਦੀ ਭਾਲ ਵਿੱਚ ਕੁਝ ਨੌਜਵਾਨਾਂ ਨੂੰ ਏਜੰਟ ਵੱਲੋਂ ਦੁਬਈ ਭੇਜਣ ਦੀ ਥਾਂ 'ਤੇ ਲੀਬੀਆ ਭੇਜ ਦਿੱਤਾ ਗਿਆ ਅਤੇ ਉਨ੍ਹਾਂ 'ਤੇ ਤਸ਼ੱਦਦ ਢਾਈ। ਨੌਜਵਾਨਾਂ ਵੱਲੋਂ ਵੀਡੀਓ ਵਾਇਰਲ ਕਰਨ ਤੋਂ ਬਾਅਦ ਭਾਰਤ ਸਰਕਾਰ ਦੀ ਦਖ਼ਲਅੰਦਾਜ਼ੀ ਤੋਂ ਬਾਅਦ ਉਹ ਘਰ ਵਾਪਿਸ ਪਰਤੇ, ਜਿਨ੍ਹਾਂ ਦਾ ਪਰਿਵਾਰ ਅਤੇ ਭਾਜਪਾ ਦੇ ਯੁਵਾ ਮੋਰਚਾ ਦੇ ਪ੍ਰਧਾਨ ਤਰੁਣ ਅਰੋੜਾ ਨੇ ਨਿੱਘਾ ਸਵਾਗਤ ਕੀਤਾ।

ਜਾਣਕਾਰੀ ਦਿੰਦਿਆਂ ਮਨਪ੍ਰੀਤ ਸਿੰਘ ਪੁੱਤਰ ਗੁਰਦਿਆਲ ਸਿੰਘ ਗੜਸੰਕਰ ਭੱਟਾਂ ਮੁਹੱਲਾ ਅਤੇ ਸੁਭਾਸ਼ ਕੁਮਾਰ ਪੁੱਤਰ ਫਿਰੋਜ ਨਵਾਂਸ਼ਹਿਰ ਨੇ ਦੱਸਿਆ ਕਿ ਬੀਤੇ ਦਸੰਬਰ ਮਹੀਨੇ ਵਿੱਚ ਅਸੀ ਇੱਕ ਦਿੱਲੀ ਦੇ ਏਜੰਟ ਵੱਲੋਂ 60 ਹਜ਼ਾਰ ਰੁਪਏ ਲੈਕੇ ਦੁਬਈ ਭੇਜ ਦਿੱਤਾ ਗਿਆ ਅਤੇ ਉਨ੍ਹਾਂ ਨੂੰ ਯਕੀਨ ਦਵਾਇਆ ਕਿ ਉਨ੍ਹਾਂ ਨੂੰ ਕਿਸੇ ਵੀ ਤਰ੍ਹਾਂ ਦੀ ਦਿੱਕਤ ਨਹੀਂ ਆਵੇਗੀ। ਉਨ੍ਹਾਂ ਦੱਸਿਆ ਕਿ ਏਜੰਟ ਨੇ ਸਾਨੂੰ 3 ਦਿਨ ਦੁਬਈ ਰੱਖਿਆ ਅਤੇ ਕੰਪਨੀ ਦੀ ਬਰਾਂਚ ਲੀਬੀਆ ਵਿੱਚ ਹੋਣ ਦੀ ਗੱਲ ਕਹਿਕੇ ਉਨ੍ਹਾਂ ਨੂੰ ਉੱਥੇ ਵੇਚ ਦਿੱਤਾ ਗਿਆ। ਜਿੱਥੇ ਉਨ੍ਹਾਂ ਨਾਲ ਕੁੱਟਮਾਰ ਕਰਕੇ ਤਸ਼ੱਦਦ ਢਾਈ ਗਈ ਅਤੇ ਖਾਨ ਲਈ ਰੋਟੀ ਤੱਕ ਨਹੀਂ ਦਿੱਤੀ ਗਈ।

 ਮਨਪ੍ਰੀਤ ਨੇ ਦੱਸਿਆ ਕਿ ਏਜੰਟ ਤੋਂ ਦੁਖੀ ਹੋ ਕਿ ਮੈਂ ਆਤਮ ਹੱਤਿਆ ਕਰਨ ਦੀ ਵੀ ਕੋਸਿਸ ਕੀਤੀ ਅਤੇ ਸਾਥੀਆਂ ਦੇ ਸਮਝਾਉਣ ਅਤੇ ਸਲਾਹ ਕਰਕੇ ਇੱਕ ਵੀਡੀਓ ਵਾਇਰਲ ਕੀਤੀ। ਜਿਸਤੋਂ ਬਾਅਦ ਭਾਰਤ ਸਰਕਾਰ ਦੇ ਇੱਕਬਾਲ ਸਿੰਘ ਲਾਲਪੁਰਾ ਦੇ ਧਿਆਨ ਵਿੱਚ ਲਿਆਂਦਾ ਗਿਆ ਅਤੇ ਉਨ੍ਹਾਂ ਨੇ ਇਹ ਸਾਰੀ ਗੱਲਬਾਤ ਭਾਰਤ ਸਰਕਾਰ ਨਾਲ ਕਰਕੇ ਉਨ੍ਹਾਂ ਨੋਜਵਾਨਾਂ ਦੇ ਖਾਣੇ ਦਾ ਪ੍ਰਬੰਧ ਕੀਤਾ ਅਤੇ ਫਿਰ ਵਿਦੇਸ਼ ਤੋਂ ਵਾਪਸ ਲਿਆ ਕੇ ਉਨ੍ਹਾਂ ਦੇ ਪਰਿਵਾਰਾਂ ਤੱਕ ਪਹੁੰਚਾਇਆ। 

ਅੱਜ ਨੌਜਵਾਨਾਂ ਦੇ ਘਰ ਪਹੁੰਚੇ ਭਾਰਤੀ ਜਨਤਾ ਪਾਰਟੀ ਦੇ ਪੰਜਾਬ ਯੁਵਾ ਮੋਰਚਾ ਦੇ ਸੀਨੀਅਰ ਆਗੂ ਤਰੁਣ ਅਰੋੜਾ ਨੇ ਦੱਸਿਆ ਕਿ ਇਕਬਾਲ ਸਿੰਘ ਲਾਲਪੁਰਾ ਦੇ ਯਤਨਾਂ ਸਦਕਾ ਇਹ ਨੋਜਵਾਨ ਆਪਣੇ ਪਰਿਵਾਰਾਂ ਵਿੱਚ ਪਹੁੰਚ ਸਕੇ ਹਨ। ਉਨ੍ਹਾਂ ਦੱਸਿਆ ਕਿ ਜਿੱਥੇ ਪੰਜਾਬ ਸਰਕਾਰ ਵੱਡੇ-ਵੱਡੇ ਵਾਅਦੇ ਕਰ ਰਹੀ ਹੈ ਪ੍ਰੰਤੂ ਉਨ੍ਹਾਂ ਦੇ ਪੰਜਾਬ ਅਤੇ ਪੰਜਾਬੀਆਂ ਵੱਲ ਬਿਲਕੁਲ ਵੀ ਧਿਆਨ ਨਹੀਂ ਹੈ। ਉਨ੍ਹਾਂ ਦੱਸਿਆ ਕਿ ਭਗਵੰਤ ਮਾਨ ਕਹਿੰਦੇ ਹਨ ਕਿ ਬਾਹਰਲੇ ਦੇਸਾਂ ਤੋਂ ਆ ਕਿ ਲੋਕ ਪੰਜਾਬ ਵਿੱਚ ਕੰਮ ਕਰਨਗੇ ਪਰ ਵਿਦੇਸਾਂ ਵਿੱਚ ਫਸੇ ਆਪਣੇ ਨੋਜਵਾਨ ਛੁਡਵਾਉਣ ਲਈ ਕੋਈ ਉਪਰਾਲਾ ਨਹੀਂ ਕੀਤਾ ਜਾ ਰਿਹਾ। 

Related Post