ਅੰਮ੍ਰਿਤਬੀਰ ਸਿੰਘ ਨੇ ਅੰਤਰਰਾਸ਼ਟਰੀ ਪੱਧਰ ਤੇ ਰੌਸ਼ਨ ਕੀਤਾ ਪੰਜਾਬ ਤੇ ਮਾਪਿਆਂ ਦਾ ਨਾਮ, ਇੰਡੋਸ਼ੀਆ ਚ ਹੋਇਆ ਵਿਸ਼ੇਸ਼ ਸਨਮਾਨ

Pushup Boy Amritbir Singh : ਅੰਮ੍ਰਿਤਬੀਰ ਨੇ ਕਿਹਾ ਕਿ ਮੇਰਾ ਸੁਪਨਾ ਹੈ ਕਿ ਮੈਂ 100 ਤੋਂ ਵੱਧ ਰਿਕਾਰਡ ਬਣਾਵਾ ਅਤੇ ਪੂਰੀ ਦੁਨੀਆਂ ਦੇ ਵਿੱਚ ਮੈਂ ਆਪਣਾ ਤੇ ਆਪਣੇ ਪੰਜਾਬ ਦਾ ਨਾਮ ਰੋਸ਼ਨ ਕਰਾਂ। ਅੰਮ੍ਰਿਤਬੀਰ ਦੱਸਦੇ ਹਨ ਕਿ ਜੋ ਵੀ ਅੱਜ ਉਸ ਨੇ ਹਾਸਲ ਕੀਤਾ ਹੈ ਉਸ ਪਿੱਛੇ ਪਰਿਵਾਰ ਦਾ ਤੇ ਮੇਰੇ ਸਾਥੀ ਬਹੁਤ ਵੱਡਾ ਸਹਿਯੋਗ ਹੈ।

By  KRISHAN KUMAR SHARMA July 5th 2026 07:29 PM -- Updated: July 5th 2026 07:35 PM

Pushup boy Amritbir Singh : ਬਟਾਲਾ (Batala) ਦੇ ਨੇੜਲੇ ਪਿੰਡ ਰਹਿਣ ਵਾਲਾ ਪਿੰਡ ਉਮਰਵਾਲ ਦਾ ਕੁੰਵਰ ਅੰਮ੍ਰਿਤਬੀਰ ਸਿੰਘ, ਜਿਸ ਨੇ ਜਿਸ ਨੇ ਕਿ ਛੇ ਸਾਲ ਦੇ ਵਿੱਚ 70 ਤੋਂ ਵੱਧ ਵਰਲਡ ਰਿਕਾਰਡ ਬਣਾਏ ਹਨ, ਜਿਨ੍ਹਾਂ ਦੇ ਵਿੱਚ ਕਈ ਵਰਲਡ ਰਿਕਾਰਡ ਲਿਮਕਾ ਬੁੱਕ ਆਫ ਵਰਲਡ (Limca Book of World Record) ਹਨ ਅਤੇ ਇੱਕ ਵੱਖ ਪਹਿਚਾਣ ਪੁਸ਼ਅਪ ਨੌਜਵਾਨ ਵਜੋਂ ਬਣਾਈ, ਉਸ ਨੇ ਹੁਣ ਇੱਕ ਵੱਖਰੀ ਉਪਲਬੱਧੀ ਹਾਸਲ ਕੀਤੀ, ਜਿਸ 'ਚ ਅੰਮ੍ਰਿਤਬੀਰ ਨੂੰ ਇੰਡੋਨੇਸ਼ੀਆ ਦੇ ਰਾਜ ਘਰਾਣੇ ਨੇ ਆਪਣੇ ਦੇਸ਼ 'ਚ ਸੱਦਾ ਦੇ ਉੱਥੇ ਬੁਲਾ ਕੇ ਰਸਮੀ ਤੌਰ 'ਤੇ ਪ੍ਰਿੰਸ ਦੇ ਖਿਤਾਬ ਨਾਲ ਸਨਮਾਨਿਤ ਕੀਤਾ ਹੈ ਅਤੇ ਇਹ ਪਹਿਲਾ ਭਾਰਤੀ ਅਤੇ ਪੰਜਾਬੀ ਹੈ, ਜਿਸ ਨੂੰ ਇਹ ਖ਼ਿਤਾਬ ਨਾਲ ਨਿਵਾਜਿਆ ਗਿਆ ਹੋਵੇ। (Indonesia Award)

ਇਹ ਖ਼ਿਤਾਬ ਹਾਸਲ ਕਰਨ ਤੋ ਬਾਅਦ ਆਪਣੇ ਪਿੰਡ ਪਹੁਚੇ ਨੌਜਵਾਨ ਨੇ ਦੱਸਿਆ ਕਿ ਜਿੱਥੇ ਉਸ ਲਈ ਇਹ ਮਾਣ ਵਾਲੀ ਗੱਲ ਹੈ ਉੱਥੇ ਹੀ ਇਹ ਖਿਤਾਬ ਮਿਲਣ ਨਾਲ ਪੰਜਾਬੀਆਂ ਦਾ ਨਾਮ ਰੌਸ਼ਨ ਹੋਇਆ ਹੈ ਅਤੇ ਪੂਰੇ ਪਰਿਵਾਰ ਚ ਖੁਸ਼ੀ ਹੈ ਉੱਥੇ ਹੀ ਇਸ ਨੌਜਵਾਨ ਦਾ ਕਹਿਣਾ ਸੀ ਕਿ ਉਸ ਨੂੰ ਇਸ ਤੋ ਪਹਿਲਾ ਅਮਰੀਕਾ, ਯੂਕਰੇਨ ਵੱਲੋਂ ਵੀ ਸਨਮਾਨ ਮਿਲ ਚੁੱਕੇ ਹਨ ਅਤੇ ਹੁਣ ਇੰਡੋਨੇਸ਼ੀਆ ਦੇ ਰਾਜ ਘਰਾਣੇ ਨੇ ਇਸ ਨੂੰ ਪ੍ਰਿੰਸ ਦਾ ਖਿਤਾਬ ਦਿੱਤਾ ਹੈ।

ਇਹ ਵੀ ਪੜ੍ਹੋ... 2027 ਚੋਣਾਂ ਤੋਂ ਪਹਿਲਾਂ ਅਚਾਨਕ ਕਿਵੇਂ ਰਿਲੀਜ਼ ਹੋਈ 'ਸਤਲੁਜ (Panjab 95)' ?

ਅੰਮ੍ਰਿਤਬੀਰ ਦਾ ਸੁਪਨਾ 100 ਤੋਂ ਵੱਧ ਰਿਕਾਰਡ ਬਣਾਉਣਾ (Batala Pushup Boy)

ਅੰਮ੍ਰਿਤਬੀਰ ਨੇ ਕਿਹਾ ਕਿ ਮੇਰਾ ਸੁਪਨਾ ਹੈ ਕਿ ਮੈਂ 100 ਤੋਂ ਵੱਧ ਰਿਕਾਰਡ ਬਣਾਵਾ ਅਤੇ ਪੂਰੀ ਦੁਨੀਆਂ ਦੇ ਵਿੱਚ ਮੈਂ ਆਪਣਾ ਤੇ ਆਪਣੇ ਪੰਜਾਬ ਦਾ ਨਾਮ ਰੋਸ਼ਨ ਕਰਾਂ। ਅੰਮ੍ਰਿਤਬੀਰ ਦੱਸਦੇ ਹਨ ਕਿ ਜੋ ਵੀ ਅੱਜ ਉਸ ਨੇ ਹਾਸਲ ਕੀਤਾ ਹੈ ਉਸ ਪਿੱਛੇ ਪਰਿਵਾਰ ਦਾ ਤੇ ਮੇਰੇ ਸਾਥੀ ਬਹੁਤ ਵੱਡਾ ਸਹਿਯੋਗ ਹੈ।

ਅੰਤਰਰਾਸ਼ਟਰੀ ਯੂਥ ਆਈਕਾਨ ਐਵਾਰਡ ਕਰਨਾ ਹੈ ਪ੍ਰਾਪਤ : ਅੰਮ੍ਰਿਤਬੀਰ

ਕੁੰਵਰ ਅੰਮ੍ਰਿਤਬੀਰ ਸਿੰਘ ਦਾ ਕਹਿਣਾ ਹੈ ਕਿ ਆਪਣੇ ਹੁਨਰ ਨੂੰ ਉਹ ਲੋਕਾਂ ਤੱਕ ਲੈ ਕੇ ਜਾਣ ਲਈ ਉਹ ਸੋਸ਼ਲ ਮੀਡੀਆ 'ਤੇ ਜ਼ਰੂਰ ਅੱਗੇ ਵੱਧ ਰਿਹਾ ਹੈ ਅਤੇ ਲੋਕ ਵੀ ਉਸ ਨਾਲ ਜੁੜ ਰਹੇ ਹਨ, ਪਰ ਇਥੇ ਅਖੀਰ ਨਹੀਂ। ਉਹ ਆਖਦਾ ਹੈ ਕਿ ਉਸ ਦਾ ਸੁਪਨਾ ਹੈ ਕਿ ਦੁਨੀਆ ਭਰ ਦੇ ਅਹਿਮ ਲੋਕਾਂ 'ਚ ਆਪਣਾ ਨਾਮ ਕਾਇਮ ਕਰ ਅੰਤਰਰਾਸ਼ਟਰੀ ਯੂਥ ਆਈਕਾਨ ਐਵਾਰਡ ਹਾਸਿਲ ਕਰਨਾ ਹੈ।

ਇਹ ਵੀ ਪੜ੍ਹੋ... ਆਮਿਰ ਖਾਨ ਨੇ ਤੀਜੀ ਵਾਰ ਕਰਵਾਇਆ ਵਿਆਹ, ਜਾਣੋ ਕੌਣ ਹੈ ਕਿ ਪਤਨੀ ਗੌਰੀ ਸਪ੍ਰੈਟ, ਵੇਖੋ ਤਸਵੀਰਾਂ

Related Post