MC Elections 2026 : ਹੁਸ਼ਿਆਰਪੁਰ ਨਿਗਮ ਸਮੇਤ ਕੌਂਸਲ ਚੋਣਾਂ ਦੇ ਆਏ ਨਤੀਜੇ, ਗੁਰੂ ਹਰਸਹਾਏ 'ਚ 'ਆਪ' ਹੋਈ ਸਾਫ਼, ਵੇਖੋ ਪੂਰੇ ਨਤੀਜੇ
Punjab MC Elections 2026 : ਪੰਜਾਬ 'ਚ ਹੁਸ਼ਿਆਰਪੁਰ ਨਗਰ ਨਿਗਮ, ਗੁਰੂ ਹਰਸਹਾਏ ਨਗਰ ਕੌਂਸਲ, ਜਲਾਲਾਬਾਦ ਨਗਰ ਕੌਂਸਲ ਅਤੇ ਮਮਦੋਟ ਨਗਰ ਪੰਚਾਇਤ ਚੋਣਾਂ ਦੇ ਨਤੀਜੇ ਆ ਗਏ ਹਨ, ਜਿਨ੍ਹਾਂ ਵਿੱਚ ਹੁਸ਼ਿਆਰਪੁਰ ਨਿਗਮ ਵਿੱਚ ਆਮ ਆਦਮੀ ਪਾਰਟੀ ਨੇ ਵੱਡੀ ਜਿੱਤ ਹਾਸਲ ਕੀਤੀ ਹੈ, ਪਰ ਗੁਰੂ ਹਰਸਹਾਏ ਨਗਰ ਕੌਂਸਲ ਵਿੱਚ ਆਮ ਆਦਮੀ ਪਾਰਟੀ ਨੂੰ ਵੱਡੀ ਨਮੋਸ਼ੀ ਦਾ ਸਾਹਮਣਾ ਕਰਨਾ ਪਿਆ ਹੈ, ਜਿਥੇ ਉਸ ਦਾ ਖਾਤਾ ਵੀ ਨਹੀਂ ਖੁੱਲ੍ਹਿਆ। ਉੱਧਰ, ਮਮਦੋਟ ਨਗਰ ਪੰਚਾਇਤ ਦੇ ਦੋ ਵਾਰਡਾਂ ਲਈ ਹੋਈਆਂ ਚੋਣਾਂ 'ਚ ਦੋਵਾਂ 'ਤੇ ਸ਼੍ਰੋਮਣੀ ਅਕਾਲੀ ਦਲ ਨੇ ਬਾਜ਼ੀ ਮਾਰੀ ਹੈ।
ਹੁਸ਼ਿਆਰਪੁਰ 'ਚ ਆਮ ਆਦਮੀ ਪਾਰਟੀ ਦਾ ਕਬਜ਼ਾ
ਹੁਸ਼ਿਆਰਪੁਰ 'ਚ ਆਮ ਆਦਮੀ ਪਾਰਟੀ ਨੇ 50 ਵਿਚੋਂ 35 ਵਾਰਡਾਂ ਵਿਚ ਜਿੱਤ ਦਰਜ ਕਰਕੇ ਵੱਡੀ ਜਿੱਤ ਦਰਜ ਕੀਤੀ। ਕਾਂਗਰਸ 9 ਸੀਟਾਂ 'ਤੇ ਅਤੇ ਭਾਜਪਾ 3 ਸੀਟਾਂ 'ਤੇ ਸੀਮਤ ਹੈ। ਹੁਸ਼ਿਆਰਪੁਰ ਵਿੱਚ ਇਸ ਵੱਡੀ ਜਿੱਤ ਨਾਲ ਹੁਣ ਆਮ ਆਦਮੀ ਪਾਰਟੀ ਦਾ ਮੇਅਰ ਬਣਨਾ ਲਗਭਗ ਪੂਰੀ ਤਰ੍ਹਾਂ ਤੈਅ ਹੈ।
ਜਲਾਲਾਬਾਦ ਨਗਰ ਕੌਂਸਲ ਚੋਣ 'ਚ ਆਮ ਆਦਮੀ ਪਾਰਟੀ ਨੇ 12 ਵਾਰਡਾਂ 'ਚ ਜਿੱਤ ਹਾਸਲ ਕੀਤੀ ਸੀ ਹੈ, ਜਦਕਿ ਕਾਂਗਰਸ ਨੇ 4 ਅਤੇ ਅਕਾਲੀ ਦਲ ਨੇ 1 ਸੀਟ ਸੀਟ ਜਿੱਤੀ। ਇਸਤੋਂ ਇਲਾਵਾ ਭਾਜਪਾ ਖਾਤਾ ਵੀ ਖੋਲ੍ਹਣ 'ਚ ਅਸਫਲ ਰਹੀ।
ਜਲਾਲਾਬਾਦ ਦੇ ਵਾਰਡ ਨੰਬਰ 5 ਤੋਂ ਸ਼੍ਰੋਮਣੀ ਅਕਾਲੀ ਦਲ ਦੀ ਉਮੀਦਵਾਰ ਸ਼ਸ਼ੀ ਬਾਲਾ ਅਨੇਜਾ 103 ਵੋਟਾਂ ਦੇ ਫਰਕ ਨਾਲ ਜੇਤੂ ਰਹੀ। ਇਸ ਵਾਰਡ ਵਿੱਚ ਸਵੇਰੇ ਵੋਟਿੰਗ ਦੌਰਾਨ ਵਿਵਾਦ ਵੀ ਸਾਹਮਣੇ ਆਇਆ ਸੀ, ਪਰ ਗਿਣਤੀ ਮਗਰੋਂ ਸ਼ਸ਼ੀ ਬਾਲਾ ਅਨੇਜਾ ਨੇ ਜਿੱਤ ਦਰਜ ਕੀਤੀ।
ਗੁਰੂ ਹਰਸਹਾਏ ਵਿੱਚ 'ਆਪ' ਹੋਈ ਸਾਫ਼
ਹਲਕਾ ਗੁਰੂ ਹਰਸਹਾਏ ਵਿੱਚ ਨਗਰ ਕੌਂਸਲ ਚੋਣਾਂ ਵਿੱਚ ਆਮ ਆਦਮੀ ਪਾਰਟੀ ਦਾ ਪੂਰੀ ਤਰ੍ਹਾਂ ਸਫਾਇਆ ਹੋ ਗਿਆ। ਕਾਂਗਰਸ ਨੇ ਵੱਡੀ ਜਿੱਤ ਹਾਸਿਲ ਕੀਤੀ ਦੂਸਰੇ ਪਾਸੇ ਵਿਰੋਧੀ ਪਾਰਟੀਆਂ ਦਾ ਚੋਣਾਂ ਵਿੱਚ ਪੂਰੀ ਤਰ੍ਹਾਂ ਸਫ਼ਾਇਆ ਹੋ ਗਿਆ। 15 ਵਾਰਡਾਂ ਵਿੱਚੋਂ ਕਾਂਗਰਸ ਨੇ 13 ਵਾਰਡਾਂ ਤੇ ਜਿੱਤ ਹਾਸਿਲ ਕਰ ਨਗਰ ਕੌਂਸਲ 'ਤੇ ਅਪਣਾ ਕਬਜ਼ਾ ਜਮਾ ਲਿਆ। ਜਦਕਿ 2 ਸੀਟਾਂ ਅਕਾਲੀਦਲ ਆਮ ਆਦਮੀ ਦਾ ਖਾਤਾ ਹੀ ਨਹੀਂ ਖੁੱਲਿਆ।
ਮਮਦੋਟ ਦੇ ਦੋਵੇਂ ਵਾਰਡਾਂ 'ਚ ਅਕਾਲੀ ਦਲ ਜੇਤੂ
ਉਧਰ, ਮਮਦੋਟ ਨਗਰ ਪੰਚਾਇਤ ਵਿੱਚ ਸ਼੍ਰੋਮਣੀ ਅਕਾਲੀ ਦਲ ਨੇ ਦੋ ਵਾਰਡਾਂ ਵਿੱਚ ਜਿੱਤ ਹਾਸਲ ਕੀਤੀ। ਵਾਰਡ ਨੰਬਰ 9 ਤੋਂ ਪਰਮਜੀਤ ਕੌਰ (ਪਤਨੀ ਜੱਜ ਸਿੰਘ) 27 ਵੋਟਾਂ ਨਾਲ ਜੇਤੂ ਰਹੀ, ਜਦਕਿ ਵਾਰਡ ਨੰਬਰ 3 ਤੋਂ ਬੇਅੰਤ ਕੌਰ (ਪਤਨੀ ਬਲਜੀਤ ਸਿੰਘ) ਨੇ ਵੀ ਜਿੱਤ ਦਰਜ ਕੀਤੀ। ਇਨ੍ਹਾਂ ਨਤੀਜਿਆਂ ਨਾਲ ਇਲਾਕੇ ਵਿੱਚ ਅਕਾਲੀ ਦਲ ਦੇ ਵਰਕਰਾਂ ਵਿੱਚ ਖੁਸ਼ੀ ਦੀ ਲਹਿਰ ਹੈ।
ਜ਼ਿਕਰਯੋਗ ਹੈ ਕਿ ਮਮਦੋਟ ਨਗਰ ਪੰਚਾਇਤ ਦੇ ਕੁੱਲ 13 ਵਾਰਡਾਂ ਵਿਚੋਂ 11 ਦੀ ਚੋਣ ਪਹਿਲਾਂ ਹੀ ਹੋ ਗਈ ਸੀ।
- PTC NEWS