ਅਚਾਨਕ ਮਕੈਨਿਕ ਦੀ ਦੁਕਾਨ ਤੇ ਪਹੁੰਚੇ ਰਾਹੁਲ ਗਾਂਧੀ; ਸਕ੍ਰਿਊ ਡਰਾਈਵਰ ਲੈ ਸ਼ੁਰੂ ਕੀਤੀ ਬਾਈਕ ਦੀ ਮੁਰੰਮਤ

ਰਾਹੁਲ ਗਾਂਧੀ ਨੂੰ ਦਿੱਲੀ ਵਿੱਚ ਇੱਕ ਮੋਟਰਸਾਈਕਲ ਮਕੈਨਿਕ ਦੀ ਦੁਕਾਨ ਵਿੱਚ ਦੇਖਿਆ ਗਿਆ। ਮੋਟਰਸਾਈਕਲ ਮਕੈਨਿਕ ਨਾਲ ਰਾਹੁਲ ਦੀਆਂ ਤਸਵੀਰਾਂ ਸਾਹਮਣੇ ਆਈਆਂ ਹਨ। ਉੱਥੇ ਹੀ ਕਾਂਗਰਸ ਨੇ ਫੇਸਬੁੱਕ 'ਤੇ ਸਾਬਕਾ ਪਾਰਟੀ ਪ੍ਰਧਾਨ ਦੀਆਂ ਤਸਵੀਰਾਂ ਵੀ ਸ਼ੇਅਰ ਕੀਤੀਆਂ ਹਨ, ਜਿਸ 'ਚ ਉਹ ਮੋਟਰਸਾਈਕਲ ਨੂੰ ਠੀਕ ਕਰਨਾ ਸਿੱਖਦੇ ਹੋਏ ਅਤੇ ਮਕੈਨਿਕ ਨਾਲ ਗੱਲ ਕਰਦੇ ਨਜ਼ਰ ਆ ਰਹੇ ਹਨ।

By  Jasmeet Singh June 28th 2023 09:46 AM

ਨਵੀਂ ਦਿੱਲੀ: ਲੋਕ ਸਭਾ ਚੋਣਾਂ 2024 ਅਗਲੇ ਸਾਲ ਹਨ। ਸਿਆਸੀ ਪਾਰਟੀਆਂ ਅਤੇ ਉਨ੍ਹਾਂ ਦੇ ਆਗੂ ਪਹਿਲਾਂ ਹੀ ਲੋਕਾਂ ਨੂੰ ਲੁਭਾਉਣ ਵਿੱਚ ਲੱਗੇ ਹੋਏ ਹਨ। ਇਸ ਕੜੀ 'ਚ ਕਾਂਗਰਸ ਨੇਤਾ ਰਾਹੁਲ ਗਾਂਧੀ ਵੀ ਜ਼ਿਆਦਾ ਤੋਂ ਜ਼ਿਆਦਾ ਲੋਕਾਂ ਦੇ ਸਾਹਮਣੇ ਆ ਰਹੇ ਹਨ। ਬੀਤੇ ਦਿਨ ਰਾਹੁਲ ਗਾਂਧੀ ਨੂੰ ਦਿੱਲੀ ਦੇ ਕਰੋਲ ਬਾਗ਼ ਵਿੱਚ ਸਥਿਤ ਇੱਕ ਮੋਟਰਸਾਈਕਲ ਮਕੈਨਿਕ ਦੀ ਦੁਕਾਨ ਵਿੱਚ ਦੇਖਿਆ ਗਿਆ। ਮੋਟਰਸਾਈਕਲ ਮਕੈਨਿਕ ਨਾਲ ਕਾਂਗਰਸੀ ਆਗੂ ਰਾਹੁਲ ਗਾਂਧੀ ਦੀਆਂ ਤਸਵੀਰਾਂ ਸਾਹਮਣੇ ਆਈਆਂ ਹਨ। ਇਸ ਤਸਵੀਰ ਨੂੰ ਕਾਂਗਰਸ ਦੇ ਅਧਿਕਾਰਤ ਟਵਿੱਟਰ ਹੈਂਡਲ 'ਤੇ ਵੀ ਸ਼ੇਅਰ ਕੀਤਾ ਗਿਆ ਹੈ। 

ਰਾਹੁਲ ਗਾਂਧੀ ਨੇ ਇਨ੍ਹਾਂ ਲੋਕਾਂ ਨਾਲ ਆਪਣੀ ਗੱਲਬਾਤ ਦੀਆਂ ਤਸਵੀਰਾਂ ਫੇਸਬੁੱਕ 'ਤੇ ਪੋਸਟ ਕੀਤੀਆਂ ਹਨ। ਇਸ ਦੇ ਨਾਲ ਹੀ ਇੱਕ ਕੈਪਸ਼ਨ ਵੀ ਲਿਖਿਆ, "ਮੈਂ ਉਨ੍ਹਾਂ ਹੱਥਾਂ ਤੋਂ ਸਿੱਖ ਰਿਹਾ ਹਾਂ ਜੋ ਰੈਂਚ ਨੂੰ ਮੋੜਦੇ ਹਨ ਅਤੇ ਭਾਰਤ ਦੇ ਪਹੀਏ ਨੂੰ ਚਲਾਉਂਦੇ ਰਹਿੰਦੇ ਹਨ।" ਉੱਥੇ ਹੀ ਕਾਂਗਰਸ ਨੇ ਫੇਸਬੁੱਕ 'ਤੇ ਸਾਬਕਾ ਪਾਰਟੀ ਪ੍ਰਧਾਨ ਦੀਆਂ ਤਸਵੀਰਾਂ ਵੀ ਸ਼ੇਅਰ ਕੀਤੀਆਂ ਹਨ, ਜਿਸ 'ਚ ਉਹ ਮੋਟਰਸਾਈਕਲ ਨੂੰ ਠੀਕ ਕਰਨਾ ਸਿੱਖਦੇ ਹੋਏ ਅਤੇ ਮਕੈਨਿਕ ਨਾਲ ਗੱਲ ਕਰਦੇ ਨਜ਼ਰ ਆ ਰਹੇ ਹਨ।


ਭਾਰਤ ਜੋੜੋ ਅਭਿਆਨ ਜਾਰੀ 

ਕਾਂਗਰਸ ਦੇ ਮੋਟਰਸਾਈਕਲ ਮਕੈਨਿਕ ਨਾਲ ਰਾਹੁਲ ਗਾਂਧੀ ਦੀ ਗੱਲਬਾਤ ਬਾਰੇ ਕਾਂਗਰਸ ਨੇ ਕਿਹਾ ਹੈ ਕਿ ਇਹ ਹੱਥ ਭਾਰਤ ਨੂੰ ਬਣਾਉਂਦੇ ਹਨ। ਇਨ੍ਹਾਂ ਕੱਪੜਿਆਂ 'ਤੇ ਲੱਗੀ ਕਾਲਕ ਹੀ ਸਾਡੀ ਸ਼ਾਨ ਤੇ ਮਾਣ ਹੈ। ਅਜਿਹੇ ਹੱਥਾਂ ਨੂੰ ਹੱਲਾਸ਼ੇਰੀ ਦੇਣ ਦਾ ਕੰਮ ਕੋਈ ਲੋਕ ਆਗੂ ਹੀ ਕਰਦਾ ਹੈ। ਜ਼ਿਕਰਯੋਗ ਹੈ ਕਿ ਰਾਹੁਲ ਗਾਂਧੀ ਨੇ ਵੀ ਆਪਣੀ ਭਾਰਤ ਜੋੜੋ ਯਾਤਰਾ ਦੌਰਾਨ ਕੰਨਿਆਕੁਮਾਰੀ ਤੋਂ ਜੰਮੂ-ਕਸ਼ਮੀਰ ਦੀ ਯਾਤਰਾ ਕੀਤੀ ਸੀ।


ਟਰੱਕ ਵਿੱਚ ਸਵਾਰ ਹੋਏ ਸਨ ਰਾਹੁਲ 

ਰਾਹੁਲ ਗਾਂਧੀ ਆਮ ਲੋਕਾਂ ਨੂੰ ਮਿਲ ਰਹੇ ਹਨ। ਇਸ ਤੋਂ ਪਹਿਲਾਂ ਉਨ੍ਹਾਂ ਹਰਿਆਣਾ ਦੇ ਅੰਬਾਲਾ ਵਿੱਚ ਟਰੱਕ ਡਰਾਈਵਰਾਂ ਨਾਲ ਸਮਾਂ ਬਿਤਾਇਆ ਸੀ। ਰਾਹੁਲ ਗਾਂਧੀ ਨੇ ਟਰੱਕ ਦੀ ਸਵਾਰੀ ਵੀ ਕੀਤੀ ਅਤੇ ਟਰੱਕ ਡਰਾਈਵਰਾਂ ਦੀਆਂ ਮੁਸ਼ਕਲਾਂ ਵੀ ਸੁਣੀਆਂ ਸਨ। ਉਨ੍ਹਾਂ ਅਮਰੀਕਾ ਵਿੱਚ ਵੀ ਟਰੱਕ ਦੀ ਸਵਾਰੀ ਦੌਰਾਨ ਲੋਕਾਂ ਦਾ ਹਾਲ ਜਾਣਿਆ ਸੀ। ਜਦੋਂ ਕਿ ਬੈਂਗਲੁਰੂ ਵਿੱਚ ਵੀ ਡਿਲੀਵਰੀ ਐਗਜ਼ੀਕਿਊਟਿਵ ਨਾਲ ਬਾਈਕ ਸਵਾਰੀ ਕੀਤੀ ਸੀ। ਇਹ ਵੀਡੀਓ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋਈਆਂ ਸਨ।


ਹੋਰ ਖ਼ਬਰਾਂ ਪੜ੍ਹੋ 

- ਹਸਪਤਾਲ ਲਈ ਖਰੀਦੇ ਏ.ਸੀ. ਅਤੇ ਫਰਿੱਜ ਹੋਏ ਗਾਇਬ; ਵਿਅਕਤੀ ਨੇ 'ਆਪ' ਵਿਧਾਇਕ 'ਤੇ ਲਾਏ ਇਲਜ਼ਾਮ

- ਗੈਂਗਸਟਰ ਗੋਲਡੀ ਬਰਾੜ ਨੇ ਕਬੂਲਿਆ ਮੂਸੇਵਾਲੇ ਦਾ ਕਤਲ; ਆਡੀਓ ਇੰਟਰਵਿਊ 'ਚ ਕੀਤਾ ਇਹ ਦਾਅਵਾ

Related Post