ਆਸਥਾ: ਰਾਮ ਮੰਦਰ ਲਈ 30 ਸਾਲਾਂ ਤੋਂ ਤਪ ਕਰ ਰਹੀ ਇਹ ਔਰਤ, ਰੱਖਿਆ ਹੋਇਆ ਮੌਨਵਰਤ

By  KRISHAN KUMAR SHARMA January 9th 2024 05:22 PM

ram-mandir-inauguration: ਅਯੁੱਧਿਆ 'ਚ ਰਾਮ ਮੰਦਰ (ayodhya-ram-temple) ਦੀਆਂ ਤਿਆਰੀਆਂ ਨੂੰ ਲੈ ਕੇ ਕਾਰਜ ਜ਼ੋਰਾਂ 'ਤੇ ਚੱਲ ਰਹੇ ਹਨ ਅਤੇ ਕੁੱਝ ਦਿਨਾਂ ਵਿੱਚ ਹੀ ਆਸਥਾ ਦੇ ਪ੍ਰਤੀਕ ਇਸ ਮੰਦਰ (features-of-ram-mandir) ਦਾ ਉਦਘਾਟਨ ਹੋਣ ਵਾਲਾ ਹੈ। ਦੁਨੀਆਂ ਭਰ ਦੇ ਸ਼ਰਧਾਲੂਆਂ ਵਿੱਚ ਰਾਮ ਮੰਦਰ ਦੇ ਉਦਘਾਟਨ ਨੂੰ ਲੈ ਕੇ ਉਤਸ਼ਾਹ ਪਾਇਆ ਜਾ ਰਿਹਾ ਹੈ। ਪਰ ਇਨ੍ਹਾਂ ਵਿਚੋਂ ਇੱਕ ਝਾਰਖੰਡ ਦੀ ਰਹਿਣ ਵਾਲੀ ਸਰਸਵਤੀ ਦੇਵੀ ਹੈ, ਜੋ ਕਿ ਇੱਕ ਅਨੋਖੀ ਰਾਮ ਭਗਤ ਬਣ ਕੇ ਉਭਰੀ ਹੈ। ਭਗਵਾਨ ਰਾਮ ਦੀ ਇਹ ਭਗਤ 30 ਸਾਲਾਂ ਤੋਂ ਮੌਨਵਰਤ 'ਤੇ ਹੈ, ਕਿਉਂਕਿ 30 ਸਾਲ ਪਹਿਲਾਂ ਉਸ ਨੇ ਸਹੁੰ ਚੁੱਕੀ ਸੀ ਕਿ ਜਦੋਂ ਤੱਕ ਰਾਮ ਮੰਦਰ ਨਹੀਂ ਬਣ ਜਾਂਦਾ, ਉਦੋਂ ਤੱਕ ਬੋਲੇਗੀ ਨਹੀਂ। ਨਤੀਜੇ ਵੱਜੋਂ ਅੱਜ ਤੱਕ ਉਸ ਨੇ ਇੱਕ ਸ਼ਬਦ ਤੱਕ ਨਹੀਂ ਬੋਲਿਆ।

ਭਗਵਾਨ ਰਾਮ ਨੂੰ ਸਮਰਪਿਤ ਕੀਤਾ ਜੀਵਨ

4 ਧੀਆਂ ਸਮੇਤ 8 ਬੱਚਿਆਂ ਦੀ ਮਾਂ ਸਰਸਵਤੀ ਦੇ ਸਭ ਤੋਂ ਛੋਟੇ ਪੁੱਤਰ 55 ਸਾਲਾ ਹਰੇਰਾਮ ਅਗਰਵਾਲ ਨੇ ਦੱਸਿਆ ਕਿ ਜਦੋਂ 6 ਦਸੰਬਰ 1992 ਨੂੰ ਬਾਬਰੀ ਮਸਜਿਦ ਢਾਹ ਦਿੱਤੀ ਗਈ ਸੀ ਤਾਂ ਮੇਰੀ ਮਾਂ ਨੇ ਅਯੁੱਧਿਆ ਵਿੱਚ ਰਾਮ ਮੰਦਰ ਦੇ ਨਿਰਮਾਣ ਤੱਕ ਚੁੱਪ ਰਹਿਣ ਦੀ ਸਹੁੰ ਚੁੱਕੀ ਸੀ। ਜਦੋਂ ਤੋਂ ਮੰਦਿਰ ਵਿੱਚ ਸੰਸਕਾਰ ਦੀ ਤਾਰੀਖ ਦਾ ਐਲਾਨ ਹੋਇਆ ਹੈ, ਉਹ ਬਹੁਤ ਖੁਸ਼ ਹੈ। ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਸਰਸਵਤੀ ਨੇ 1986 ਵਿੱਚ ਆਪਣੇ ਪਤੀ ਦੇਵਕੀਨੰਦਨ ਅਗਰਵਾਲ ਦੀ ਮੌਤ ਤੋਂ ਬਾਅਦ ਆਪਣਾ ਜੀਵਨ ਭਗਵਾਨ ਰਾਮ ਨੂੰ ਸਮਰਪਿਤ ਕਰ ਦਿੱਤਾ ਅਤੇ ਆਪਣਾ ਜ਼ਿਆਦਾਤਰ ਸਮਾਂ ਤੀਰਥ ਯਾਤਰਾਵਾਂ 'ਤੇ ਬਿਤਾਇਆ।

ਪਰਿਵਾਰਕ ਮੈਂਬਰਾਂ ਨਾਲ ਇਸ ਤਰ੍ਹਾਂ ਕਰਦੀ ਹੈ ਗੱਲਾਂ

ਦੇਵੀ ਨੂੰ ਅਯੁੱਧਿਆ ਵਿੱਚ ਮੌਨੀ ਮਾਤਾ ਦੇ ਨਾਂ ਨਾਲ ਜਾਣਿਆ ਜਾਂਦਾ ਹੈ। ਪਰਿਵਾਰਕ ਮੈਂਬਰਾਂ ਨਾਲ ਗੱਲਬਾਤ ਲਈ ਉਹ ਲਿਖ ਕੇ ਜਾਂ ਸੰਕੇਤਕ ਭਾਸ਼ਾ ਵਰਤਦੀ ਹੈ। ਉਸ ਨੇ ਕੁਝ ਸਮੇਂ ਲਈ ਮੌਨ ਵਰਤ ਛੱਡਿਆ ਸੀ ਅਤੇ 2020 ਤੱਕ ਹਰ ਰੋਜ਼ ਦੁਪਹਿਰ ਨੂੰ ਇਕ ਘੰਟਾ ਬੋਲਦੀ ਸੀ, ਪਰ ਜਿਸ ਦਿਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮੰਦਰ ਦੀ ਨੀਂਹ ਰੱਖੀ ਸੀ, ਉਸ ਦਿਨ ਤੋਂ ਉਸ ਨੇ ਸਾਰਾ ਦਿਨ ਮੌਨ ਧਾਰ ਲਿਆ ਸੀ।

ਰਾਮ ਮੰਦਰ ਦੇ ਨਿਰਮਾਣ ਤੱਕ ਚੁੱਪ ਦਾ ਕੀਤਾ ਸੀ ਪ੍ਰਣ

ਪਰਿਵਾਰਕ ਮੈਂਬਰਾਂ ਅਨੁਸਾਰ ਬਾਬਰੀ ਮਸਜਿਦ ਢਾਹੇ ਜਾਣ ਤੋਂ ਬਾਅਦ ਸਰਸਵਤੀ ਦੇਵੀ ਨੇ ਅਯੁੱਧਿਆ ਦਾ ਦੌਰਾ ਕੀਤਾ ਅਤੇ ਰਾਮ ਮੰਦਰ ਦੇ ਨਿਰਮਾਣ ਤੱਕ ਚੁੱਪ ਰਹਿਣ ਦਾ ਪ੍ਰਣ ਲਿਆ। ਉਹ ਦਿਨ ਦੇ 23 ਘੰਟੇ ਚੁੱਪ ਰਹਿੰਦੀ ਹੈ।

Related Post