Video : ਅੰਤਿਮ ਸਸਕਾਰ ਮੌਕੇ ਭੁੱਬਾਂ ਮਾਰ ਕੇ ਰੋਈ ਰਣਜੀਤ ਸਿੰਘ ਦੀ ਮਾਂ, ਪੁੱਤ ਨੂੰ ਸਿਹਰਾ ਬੰਨ੍ਹ ਕੇ ਕੀਤਾ ਵਿਦਾ...
Ranjit Singh Cremation Video : ਨੌਜਵਾਨ ਦਾ ਸਸਕਾਰ ਅੱਜ ਉਸ ਦੇ ਜੱਦੀ ਪਿੰਡ ਹੋਇਆ, ਜਿਸ ਦੌਰਾਨ ਪਰਿਵਾਰ ਮੈਂਬਰਾਂ ਖਾਸ ਕਰਕੇ ਮਾਂ ਦਾ ਬੁਰਾ ਹਾਲ ਸੀ। ਰਣਜੀਤ ਸਿੰਘ ਦੀ ਮਾਤਾ ਦੀਆਂ ਭੁੱਬਾਂ ਵੇਖ ਕੇ ਹਰ ਇੱਕ ਵਿਅਕਤੀ ਦੀ ਅੱਖਾਂ ਵਿੱਚ ਹੰਝੂ ਵਹਿੰਦੇ ਨਹੀਂ ਰੁਕੇ।
Ranjit Singh Cremation Video : ਗੁਰਦਾਸਪੁਰ ਐਨਕਾਊਂਟਰ 'ਚ ਮਾਰੇ ਗਏ ਰਣਜੀਤ ਸਿੰਘ ਦਾ ਅੱਜ ਨਮ ਅੱਖਾਂ ਹੇਠ ਅੰਤਿਮ ਸਸਕਾਰ ਹੋ ਗਿਆ। ਨੌਜਵਾਨ ਦਾ ਸਸਕਾਰ ਅੱਜ ਉਸ ਦੇ ਜੱਦੀ ਪਿੰਡ ਹੋਇਆ, ਜਿਸ ਦੌਰਾਨ ਪਰਿਵਾਰ ਮੈਂਬਰਾਂ ਖਾਸ ਕਰਕੇ ਮਾਂ ਦਾ ਬੁਰਾ ਹਾਲ ਸੀ। ਰਣਜੀਤ ਸਿੰਘ ਦੀ ਮਾਤਾ ਦੀਆਂ ਭੁੱਬਾਂ ਵੇਖ ਕੇ ਹਰ ਇੱਕ ਵਿਅਕਤੀ ਦੀ ਅੱਖਾਂ ਵਿੱਚ ਹੰਝੂ ਵਹਿੰਦੇ ਨਹੀਂ ਰੁਕੇ।
ਦੱਸ ਦਈਏ ਕਿ ਰਣਜੀਤ ਸਿੰਘ ਦੇ ਪਰਿਵਾਰ ਵੱਲੋਂ ਮੰਗਾਂ ਨੂੰ ਲੈ ਕੇ ਧਰਨਾ ਵੀ ਲਾਇਆ ਗਿਆ ਸੀ, ਪਰੰਤੂ ਬੀਤੇ ਦਿਨ ਪੀੜਤ ਪਰਿਵਾਰ ਦੀ ਸਹਿਮਤੀ ਨਾਲ ਮ੍ਰਿਤਕ ਦੇਹ ਖਰਾਬ ਹੋਣ ਦੇ ਖਦਸ਼ੇ ਕਾਰਨ ਅੰਤਿਮ ਸਸਕਾਰ ਕਰਨ ਦੀ ਮਨਜੂਰੀ ਦਿੱਤੀ ਗਈ ਸੀ, ਜਿਸ ਪਿੱਛੋਂ ਅੱਜ ਜੱਦੀ ਪਿੰਡ ਅਦੀਆਂ 'ਚ ਸਸਕਾਰ ਕੀਤਾ ਗਿਆ।
ਇਸਤੋਂ ਪਹਿਲਾਂ ਰਣਜੀਤ ਸਿੰਘ ਦੀਆਂ ਅੰਤਿਮ ਰਸਮਾਂ ਮੌਕੇ ਵੱਡੀ ਗਿਣਤੀ ਲੋਕ ਹਾਜ਼ਰ ਸਨ। ਰਣਜੀਤ ਸਿੰਘ ਦੀ ਮਾਂ ਪੁੱਤ ਨੂੰ ਆਖਰੀ ਵਾਰ ਦੇਖ ਕੇ ਭੁੱਬਾਂ ਮਾਰ ਰੋ ਪਈ, ਜਿਸ ਨੂੰ ਵੇਖ ਕੇ ਹਰ ਇੱਕ ਮੌਕੇ 'ਤੇ ਹਾਜ਼ਰ ਵਿਅਕਤੀ ਦੀ ਅੱਖ ਵਿਚੋਂ ਆਪ ਮੁਹਾਰੇ ਹੀ ਹੰਝੂ ਵਹਿ ਤੁਰੇ।
ਇਸ ਮੌਕੇ ਰਣਜੀਤ ਸਿੰਘ ਦੇ ਸਸਕਾਰ ਤੋਂ ਬਾਅਦ ਪਰਿਵਾਰ ਦੇ ਵਕੀਲ ਨੇ ਕਿਹਾ ਕਿ ਹੁਣ ਕਨੂੰਨੀ ਲੜਾਈ ਤਕੜੇ ਹੋ ਕੇ ਲੜੀ ਜਾਵੇਗੀ ਅਤੇ ਪਰਿਵਾਰ ਨੂੰ ਇਨਸਾਫ ਦਵਾਇਆ ਜਾਵੇਗਾ।
ਕੀ ਸੀ ਮਾਮਲਾ ?
ਜ਼ਿਕਰਯੋਗ ਹੈ ਕਿ 21-22 ਫਰਵਰੀ ਦੀ ਰਾਤ ਨੂੰ ਪਿੰਡ ਅੰਡੀਆ ਦੇ ਥਾਣੇ ਵਿੱਚ ਦੋ ਪੁਲਿਸ ਮੁਲਾਜ਼ਮਾਂ ਦਾ ਕਤਲ ਕਰ ਦਿੱਤਾ ਗਿਆ ਸੀ, ਜਿਸ ਤੋਂ ਬਾਅਦ ਇਨ੍ਹਾਂ ਪੁਲਿਸ ਮੁਲਾਜ਼ਮਾਂ ਦੇ ਕਤਲ ਦੇ ਦੋਸ਼ ਵਿੱਚ ਪਿੰਡ ਅੰਡੀਆ ਦੇ ਇੱਕ ਨੌਜਵਾਨ ਰਣਜੀਤ ਸਿੰਘ ਨੂੰ ਉਸਦੇ ਘਰੋਂ ਗ੍ਰਿਫ਼ਤਾਰ ਕਰ ਲਿਆ ਗਿਆ ਸੀ ਅਤੇ ਪੁਲਿਸ ਹਿਰਾਸਤ ਵਿੱਚੋਂ ਭੱਜਣ ਕਾਰਨ ਰਣਜੀਤ ਸਿੰਘ ਪੁਲਿਸ ਵੱਲੋਂ ਇੱਕ ਮੁਕਾਬਲੇ ਵਿੱਚ ਮਾਰਿਆ ਗਿਆ ਸੀ।
ਖਬਰ ਅਪਡੇਟ ਜਾਰੀ...