Gurdaspur Encounter : ਗੁਰਦਾਸਪੁਰ ਚ 2 ਪੁਲਿਸ ਮੁਲਾਜ਼ਮਾਂ ਦਾ ਕਤਲ ਮਾਮਲਾ; ਮੁੱਠਭੇੜ ਚ ਮੁੱਖ ਮੁਲਜ਼ਮ ਰਣਜੀਤ ਸਿੰਘ ਦੀ ਹੋਈ ਮੌਤ
Gurdaspur News : ਗੁਰਦਾਸਪੁਰ 'ਚ ਦੋ ਪੁਲਿਸ ਮੁਲਾਜ਼ਮਾਂ ਦੇ ਕਤਲ ਦੇ ਮਾਮਲੇ 'ਚ ਮੁੱਖ ਮੁਲਜ਼ਮ ਦੇ ਮੁੱਠਭੇੜ 'ਚ ਮਾਰੇ ਜਾਣ ਦੀ ਖ਼ਬਰ ਸਾਹਮਣੇ ਆਈ ਹੈ। ਗੁਰਦਾਸਪੁਰ ਪੁਲਿਸ ਥਾਣਾ ਪੁਰਾਣਾ ਸ਼ਾਲਾ ਅਧੀਨ ਇਲਾਕੇ 'ਚ ਮੁੱਠਭੇੜ ਦੌਰਾਨ ਮੁਲਜ਼ਮ ਰਣਜੀਤ ਸਿੰਘ ਦੀ ਪੁਲਿਸ ਦੀ ਗੋਲੀ ਲੱਗਣ ਕਾਰਨ ਮੌਤ ਹੋ ਗਈ ਹੈ।
Gurdaspur News : ਗੁਰਦਾਸਪੁਰ 'ਚ ਦੋ ਪੁਲਿਸ ਮੁਲਾਜ਼ਮਾਂ ਦੇ ਕਤਲ (Policemen murder Case) ਦੇ ਮਾਮਲੇ 'ਚ ਮੁੱਖ ਮੁਲਜ਼ਮ ਦੇ ਮੁੱਠਭੇੜ 'ਚ ਮਾਰੇ ਜਾਣ ਦੀ ਖ਼ਬਰ ਸਾਹਮਣੇ ਆਈ ਹੈ। ਗੁਰਦਾਸਪੁਰ ਪੁਲਿਸ ਥਾਣਾ ਪੁਰਾਣਾ ਸ਼ਾਲਾ ਅਧੀਨ ਇਲਾਕੇ 'ਚ ਮੁੱਠਭੇੜ (Gurdaspur Encounter) ਦੌਰਾਨ ਮੁਲਜ਼ਮ ਰਣਜੀਤ ਸਿੰਘ ਦੀ ਪੁਲਿਸ ਦੀ ਗੋਲੀ ਲੱਗਣ ਕਾਰਨ ਮੌਤ ਹੋ ਗਈ ਹੈ।
ਜਾਣਕਾਰੀ ਅਨੁਸਾਰ, ਹੁਣ ਤੱਕ ਪੁਲਿਸ (Punjab Police) ਨੇ ਮਾਮਲੇ 'ਚ 3 ਮੁਲਜ਼ਮਾਂ ਨੂੰ ਕੀਤਾ ਦੱਸਿਆ ਗਿਆ ਸੀ। ਇਨ੍ਹਾਂ ਵਿਚੋਂ ਪਿੰਡ ਆਦੀਆਂ ਦੇ 2 ਅਤੇ ਇੱਕ ਆਲੀਨੰਗਲ ਪਿੰਡ ਦਾ ਨੌਜਵਾਨ ਦੱਸਿਆ ਗਿਆ ਹੈ।
ਮੁੱਠਭੇੜ ਦੌਰਾਨ ਹੋਈ ਰਣਜੀਤ ਸਿੰਘ ਦੀ ਮੌਤ
ਜਾਣਕਾਰੀ ਅਨੁਸਾਰ, ਰਣਜੀਤ ਸਿੰਘ ਦੀ ਪੁਲਿਸ ਨਾਲ ਮੁੱਠਭੇੜ ਹੋਈ ਸੀ, ਜਿਸ ਤੋਂ ਬਾਅਦ ਜਵਾਬੀ ਕਾਰਵਾਈ 'ਚ ਗੋਲੀ ਲੱਗਣ ਤੋਂ ਬਾਅਦ ਰਣਜੀਤ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਸੀ, ਜਿੱਥੇ ਬਾਅਦ ਵਿੱਚ ਉਸਦੀ ਮੌਤ ਹੋ ਗਈ। ਦੱਸ ਦਈਏ ਕਿ ਕੁਝ ਦਿਨ ਪਹਿਲਾਂ ਗੁਰਦਾਸਪੁਰ ਦੇ ਅਡੀਆਂ ਪੁਲਿਸ ਸਟੇਸ਼ਨ ਵਿੱਚ ਹੋਮ ਗਾਰਡ ਜਵਾਨ ਅਸ਼ੋਕ ਕੁਮਾਰ ਅਤੇ ਏਐਸਆਈ ਗੁਰਨਾਮ ਸਿੰਘ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ।
ਪੁਲਿਸ ਦੇ ਅਨੁਸਾਰ, ਇਸ ਮਾਮਲੇ ਵਿੱਚ ਪਹਿਲਾਂ ਅਲੀਨੰਗਲ ਦੇ ਦਿਲਾਵਰ ਸਿੰਘ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ। ਉਸਦੀ ਪੁੱਛਗਿੱਛ ਦੌਰਾਨ, ਅਡੀਆਂ ਪਿੰਡ ਦੇ ਰਣਜੀਤ ਅਤੇ ਇੰਦਰਜੀਤ ਦੇ ਨਾਮ ਸਾਹਮਣੇ ਆਏ ਸਨ। ਇਸ ਤੋਂ ਬਾਅਦ, ਪੁਲਿਸ ਉਨ੍ਹਾਂ ਨੂੰ ਗ੍ਰਿਫ਼ਤਾਰ ਕਰਨ ਲਈ ਉਨ੍ਹਾਂ ਦਾ ਪਿੱਛਾ ਕਰ ਰਹੀ ਸੀ।
ਇਸੇ ਦੌਰਾਨ ਪੁਰਾਣਾਸ਼ਾਲਾ ਥਾਣੇ ਅਧੀਨ ਮੁੱਠਭੇੜ ਹੋਈ, ਜਿਸ ਦੌਰਾਨ ਐਸਐਚਓ ਦੋਰੰਗਲਾ ਦੀ ਗੱਡੀ ਵੀ ਪਲਟ ਗਈ। ਇਸ ਦੌਰਾਨ, ਸੀਆਈਏ ਸਟਾਫ ਇੰਚਾਰਜ ਗੁਰਮੀਤ ਸਿੰਘ ਦੀ ਬਾਂਹ ਵਿੱਚ ਵੀ ਗੋਲੀ ਲੱਗੀ। ਉਸਨੂੰ ਰਣਜੀਤ ਨੇ ਗੋਲੀ ਮਾਰੀ ਸੀ।
ਤਹਿਰੀਕ ਏ ਤਾਲਿਬਾਨ ਹਿੰਦੋਸਤਾਨ ਨੇ ਲਈ ਸੀ ਜ਼ਿੰਮੇਵਾਰੀ
ਦੱਸ ਦਈਏ ਕਿ ਮਾਮਲੇ ਵਿੱਚ ਜਥੇਬੰਦੀ ਤਹਿਰੀਕ-ਏ-ਤਾਲਿਬਾਨ ਹਿੰਦੋਸਤਾਨ ਨੇ ਜ਼ਿੰਮੇਵਾਰੀ ਲੈਂਦਿਆਂ ਦੋਵਾਂ ਪੁਲਿਸ ਮੁਲਾਜ਼ਮਾਂ ਨੂੰ ਕਤਲ ਕੀਤੇ ਜਾਣ ਦੀ ਗੱਲ ਕਹੀ ਸੀ।
ਪੜ੍ਹੋ ਪੂਰੀ ਖ਼ਬਰ : Gurdaspur : ਪੰਜਾਬ ਪੁਲਿਸ ਮੁਲਾਜ਼ਮਾਂ ਦੀ ਮੌਤ ਦਾ ਮਾਮਲਾ, ਤਹਿਰੀਕ-ਏ-ਤਾਲਿਬਾਨ ਹਿੰਦੋਸਤਾਨ ਨੇ ਲਈ ਜ਼ਿੰਮੇਵਾਰੀ