ਰਾਸ਼ਿਦ ਖਾਨ T20 ਸੀਰੀਜ਼ ਤੋਂ ਬਾਹਰ, ਕਪਤਾਨ ਇਬਰਾਹਿਮ ਜ਼ਦਰਾਨ ਨੇ ਕੀਤੀ ਪੁਸ਼ਟੀ
IND vs AFG 1st T20: ਅਫਗਾਨਿਸਤਾਨ (Afghanistan) ਅਤੇ ਭਾਰਤ (India) ਵਿਚਾਲੇ ਤਿੰਨ ਮੈਚਾਂ ਦੀ ਟੀ-20 ਅੰਤਰਰਾਸ਼ਟਰੀ ਸੀਰੀਜ਼ 11 ਜਨਵਰੀ ਤੋਂ ਖੇਡੀ ਜਾਣੀ ਹੈ। ਸੀਰੀਜ਼ ਤੋਂ ਇਕ ਦਿਨ ਪਹਿਲਾਂ ਪ੍ਰੈੱਸ ਕਾਨਫਰੰਸ 'ਚ ਅਫਗਾਨਿਸਤਾਨ ਦੇ ਕਪਤਾਨ ਨੇ ਸਪੱਸ਼ਟ ਕੀਤਾ ਕਿ ਰਾਸ਼ਿਦ ਖਾਨ ਨਹੀਂ ਖੇਡਣਗੇ।
ਇਹ ਵੀ ਪੜ੍ਹੋ: ਜਾਣੋ 10ਵੀਂ ਪਾਸ ਮੁਹੰਮਦ ਸ਼ਮੀ ਕਿਵੇਂ ਬਣੇ 'ਅਰਜੁਨਾ ਐਵਾਰਡੀ'
ਅਫਗਾਨਿਸਤਾਨ ਦੀ ਟੀਮ ਨੂੰ ਲੱਗਿਆ ਵੱਡਾ ਝਟਕਾ
ਭਾਰਤ ਅਤੇ ਅਫਗਾਨਿਸਤਾਨ ਵਿਚਾਲੇ ਤਿੰਨ ਮੈਚਾਂ ਦੀ ਟੀ-20 ਅੰਤਰਰਾਸ਼ਟਰੀ ਸੀਰੀਜ਼ 11 ਜਨਵਰੀ ਯਾਨੀ ਵੀਰਵਾਰ ਤੋਂ ਸ਼ੁਰੂ ਹੋਣੀ ਹੈ। ਸੀਰੀਜ਼ ਸ਼ੁਰੂ ਹੋਣ ਤੋਂ ਇਕ ਦਿਨ ਪਹਿਲਾਂ ਅਫਗਾਨਿਸਤਾਨ ਦੀ ਟੀਮ ਨੂੰ ਵੱਡਾ ਝਟਕਾ ਲੱਗਾ ਹੈ। ਅਫਗਾਨਿਸਤਾਨ ਦੇ ਕਪਤਾਨ ਇਬਰਾਹਿਮ ਜ਼ਦਰਾਨ (Ibrahim Zadran) ਨੇ ਕਿਹਾ ਹੈ ਕਿ ਰਾਸ਼ਿਦ ਖਾਨ (Rashid Khan) ਇਸ ਟੀ-20 ਅੰਤਰਰਾਸ਼ਟਰੀ ਸੀਰੀਜ਼ 'ਚ ਖਿਡਾਰੀ ਦੇ ਰੂਪ 'ਚ ਨਹੀਂ ਖੇਡ ਸਕਣਗੇ। 25 ਸਾਲਾ ਰਾਸ਼ਿਦ ਖਾਨ ਨੇ ਕੁਝ ਸਮਾਂ ਪਹਿਲਾਂ ਪਿੱਠ ਦੇ ਹੇਠਲੇ ਹਿੱਸੇ ਦੀ ਸਰਜਰੀ ਕਰਵਾਈ ਹੈ।
ਇਹ ਵੀ ਪੜ੍ਹੋ: ਮੁਹੰਮਦ ਸ਼ਮੀ ਨੂੰ ਮਿਲਿਆ ਅਰਜੁਨ ਐਵਾਰਡ, ਬਣੇ 58ਵੇਂ ਕ੍ਰਿਕਟਰ
ਮੈਚ ਤੋਂ ਇੱਕ ਦਿਨ ਪਹਿਲਾਂ ਕਪਤਾਨ ਨੇ ਕਿਹਾ....
ਰਾਸ਼ਿਦ ਖਾਨ ਨੂੰ ਭਾਰਤ ਦੇ ਖਿਲਾਫ ਤਿੰਨ ਮੈਚਾਂ ਦੀ ਟੀ-20 ਅੰਤਰਰਾਸ਼ਟਰੀ ਸੀਰੀਜ਼ ਲਈ ਅਫਗਾਨਿਸਤਾਨ ਟੀਮ ਵਿੱਚ ਸ਼ਾਮਲ ਕੀਤਾ ਗਿਆ ਸੀ, ਮੈਚ ਤੋਂ ਇੱਕ ਦਿਨ ਪਹਿਲਾਂ ਕਪਤਾਨ ਨੇ ਕਿਹਾ ਸੀ ਕਿ ਰਾਸ਼ਿਦ ਨੂੰ ਪਲੇਇੰਗ ਇਲੈਵਨ ਵਿੱਚ ਚੋਣ ਲਈ ਉਪਲਬਧ ਹੋਣ ਵਿੱਚ ਕੁਝ ਸਮਾਂ ਲੱਗੇਗਾ। ਭਾਰਤ ਬਨਾਮ ਅਫਗਾਨਿਸਤਾਨ ਪਹਿਲਾ ਟੀ-20 ਅੰਤਰਰਾਸ਼ਟਰੀ ਮੈਚ ਪੰਜਾਬ ਕ੍ਰਿਕਟ ਐਸੋਸੀਏਸ਼ਨ ਆਈ.ਐਸ. ਬਿੰਦਰਾ ਸਟੇਡੀਅਮ, ਮੋਹਾਲੀ ਵਿਖੇ ਖੇਡਿਆ ਜਾਣਾ ਹੈ।
ਇਹ ਵੀ ਪੜ੍ਹੋ: ਮੋਹਾਲੀ 'ਚ ਹੋਵੇਗਾ ਪਹਿਲਾ ਮੈਚ, ਅਰਸ਼ਦੀਪ ਸਿੰਘ ਨੂੰ ਮਿਲੀ ਥਾਂ
ਟੀਮ ਨਾਲ ਚੰਡੀਗੜ੍ਹ ਪਹੁੰਚੇ ਰਾਸ਼ਿਦ ਖਾਨ
ਰਾਸ਼ਿਦ ਖਾਨ ਅਫਗਾਨਿਸਤਾਨ ਦੀ ਟੀਮ ਨਾਲ ਚੰਡੀਗੜ੍ਹ ਪਹੁੰਚੇ ਹਨ ਅਤੇ ਇਸ ਤੋਂ ਇਲਾਵਾ ਉਨ੍ਹਾਂ ਨੇ ਟ੍ਰੇਨਿੰਗ ਸੈਸ਼ਨ 'ਚ ਵੀ ਹਿੱਸਾ ਲਿਆ।
ਜ਼ਦਰਾਨ ਨੇ ਮੈਚ ਤੋਂ ਇਕ ਦਿਨ ਪਹਿਲਾਂ ਕਿਹਾ, "ਰਾਸ਼ਿਦ ਪੂਰੀ ਤਰ੍ਹਾਂ ਫਿੱਟ ਨਹੀਂ ਹੈ, ਪਰ ਉਹ ਟੀਮ ਦੇ ਨਾਲ ਸਫਰ ਕਰ ਰਿਹਾ ਹੈ। ਮੈਨੂੰ ਉਮੀਦ ਹੈ ਕਿ ਉਹ ਜਲਦ ਤੋਂ ਜਲਦ ਪੂਰੀ ਤਰ੍ਹਾਂ ਫਿੱਟ ਹੋ ਜਾਵੇਗਾ। ਉਹ ਡਾਕਟਰ ਦੇ ਨਾਲ ਆਪਣਾ ਰੀਹੈਬ ਕਰਵਾ ਰਿਹਾ ਹੈ ਅਤੇ ਅਸੀਂ ਸੀਰੀਜ਼ 'ਚ ਉਨ੍ਹਾਂ ਦੀ ਕਮੀ ਮਹਿਸੂਸ ਕਰਾਂਗੇ।"
ਹਾਲਾਂਕਿ ਜ਼ਾਦਰਾਨ ਨੇ ਇਹ ਵੀ ਕਿਹਾ ਕਿ ਰਾਸ਼ਿਦ ਦੀ ਗੈਰ-ਮੌਜੂਦਗੀ ਦੇ ਬਾਵਜੂਦ, ਟੀਮ ਵਿੱਚ ਕਈ ਪ੍ਰਤਿਭਾਸ਼ਾਲੀ ਖਿਡਾਰੀ ਹਨ, ਜੋ ਉਸ ਦੀ ਕਮੀ ਨੂੰ ਭਰਨਗੇ।
ਉਨ੍ਹਾਂ ਕਿਹਾ, "ਰਾਸ਼ਿਦ ਤੋਂ ਬਿਨਾਂ ਕੁਝ ਅਜਿਹੇ ਖਿਡਾਰੀ ਹਨ, ਜਿਨ੍ਹਾਂ 'ਤੇ ਅਸੀਂ ਭਰੋਸਾ ਜਤਾਇਆ ਹੈ। ਮੈਂ ਸਿਰਫ ਇੰਨਾ ਹੀ ਕਹਿ ਸਕਦਾ ਹਾਂ ਕਿ ਉਹ ਚੰਗੀ ਕ੍ਰਿਕਟ ਖੇਡਣਗੇ। ਬਾਕੀ ਖਿਡਾਰੀਆਂ ਨੇ ਵੀ ਕਾਫੀ ਕ੍ਰਿਕਟ ਖੇਡੀ ਹੈ ਅਤੇ ਮੈਨੂੰ ਯਕੀਨ ਹੈ ਕਿ ਉਹ ਸ਼ਾਨਦਾਰ ਪ੍ਰਦਰਸ਼ਨ ਕਰਨਗੇ। ਅਸੀਂ ਰਾਸ਼ਿਦ ਦੇ ਬਿਨਾਂ ਸੰਘਰਸ਼ ਕਰਾਂਗੇ ਕਿਉਂਕਿ ਸਾਡੇ ਲਈ ਤਜ਼ਰਬਾ ਬਹੁਤ ਮਹੱਤਵਪੂਰਨ ਹੈ, ਪਰ ਇਹ ਕ੍ਰਿਕਟ ਹੈ ਅਤੇ ਤੁਹਾਨੂੰ ਕਿਸੇ ਵੀ ਤਰ੍ਹਾਂ ਦੀ ਸਥਿਤੀ ਲਈ ਤਿਆਰ ਰਹਿਣ ਦੀ ਲੋੜ ਹੈ।"