RBI Website Crashes: 2000 ਰੁਪਏ ਦੇ ਨੋਟ ਨੂੰ ਵਾਪਸ ਲੈਣ ਦੇ ਐਲਾਨ ਮਗਰੋਂ RBI ਦੀ ਵੈੱਬਸਾਈਟ ਹੋਈ ਕ੍ਰੈਸ਼, ਜਾਣੋ ਹੁਣ ਤੱਕ ਦੀ ਅਪਡੇਟ

ਆਰਬੀਆਈ ਨੇ 2000 ਰੁਪਏ ਦੇ ਨੋਟ ਨੂੰ ਸਰਕੂਲੇਸ਼ਨ ਤੋਂ ਵਾਪਸ ਲੈਣ ਦਾ ਐਲਾਨ ਕੀਤਾ ਹੈ। ਭਾਰਤੀ ਰਿਜ਼ਰਵ ਬੈਂਕ ਨੇ ਬੈਂਕਾਂ ਨੂੰ 2,000 ਰੁਪਏ ਦੇ ਨੋਟਾਂ ਨੂੰ ਤੁਰੰਤ ਪ੍ਰਭਾਵ ਨਾਲ ਜਾਰੀ ਕਰਨ ਤੋਂ ਰੋਕਣ ਦੀ ਸਲਾਹ ਦਿੱਤੀ ਹੈ।

By  Aarti May 20th 2023 09:43 AM

RBI Website Crashes: ਆਰਬੀਆਈ ਨੇ ਬੀਤੇ ਦਿਨ 2000 ਰੁਪਏ ਦੇ ਨੋਟ ਨੂੰ ਸਰਕੂਲੇਸ਼ਨ ਤੋਂ ਵਾਪਸ ਲੈਣ ਦਾ ਐਲਾਨ ਕੀਤਾ। ਨਾਲ ਹੀ ਭਾਰਤੀ ਰਿਜ਼ਰਵ ਬੈਂਕ ਨੇ ਬੈਂਕਾਂ ਨੂੰ ਵੀ 2,000 ਰੁਪਏ ਦੇ ਨੋਟਾਂ ਨੂੰ ਤੁਰੰਤ ਪ੍ਰਭਾਵ ਨਾਲ ਜਾਰੀ ਕਰਨ ਤੋਂ ਰੋਕਣ ਦੀ ਸਲਾਹ ਦਿੱਤੀ ਹੈ। ਹਾਲਾਂਕਿ, 2000 ਰੁਪਏ ਦੇ ਬੈਂਕ ਨੋਟ ਕਾਨੂੰਨੀ ਟੈਂਡਰ ਬਣੇ ਰਹਿਣਗੇ।

ਆਰਬੀਆਈ ਦੀ ਵੈੱਬਸਾਈਟ ਹੋਈ ਕ੍ਰੈਸ਼   

ਕੇਂਦਰੀ ਬੈਂਕ ਦੇ 2,000 ਰੁਪਏ ਦੇ ਨੋਟਾਂ ਨੂੰ ਵਾਪਸ ਲੈਣ ਦੇ ਫੈਸਲੇ ਕਾਰਨ ਭਾਰਤੀ ਰਿਜ਼ਰਵ ਬੈਂਕ ਦੀ ਅਧਿਕਾਰਤ ਵੈੱਬਸਾਈਟ ਸ਼ੁੱਕਰਵਾਰ ਨੂੰ ਕਰੈਸ਼ ਹੋ ਗਈ। ਜਿਨ੍ਹਾਂ ਨੇ rbi.org.in 'ਤੇ ਜਾਣ ਦੀ ਕੋਸ਼ਿਸ਼ ਕੀਤੀ, ਉਹ ਸਿਰਫ਼ ਕ੍ਰੈਸ਼ ਹੋਇਆ ਵੈੱਬ ਪੇਜ ਹੀ ਦੇਖ ਸਕੇ।

30 ਸਤੰਬਰ ਤੱਕ ਵਾਪਸ ਕੀਤੇ ਜਾ ਸਕਦੇ ਨੇ ਨੋਟ

ਦੱਸ ਦਈਏ ਕਿ ਆਰਬੀਆਈ ਨੇ ਇਹ ਫੈਸਲਾ ਕਲੀਨ ਨੋਟ ਪਾਲਿਸੀ ਦੇ ਤਹਿਤ ਲਿਆ ਹੈ। ਆਰਬੀਆਈ ਨੇ ਕਿਹਾ ਹੈ ਕਿ ਇਹ ਨੋਟ 30 ਸਤੰਬਰ ਤੱਕ ਹੀ 2 ਹਜ਼ਾਰ ਦੇ ਨੋਟ ਬਦਲੇ ਜਾ ਸਕਣਗੇ। 

ਆਰਬੀਆਈ ਦੇ ਬੈਂਕਾਂ ਨੂੰ ਨਿਰਦੇਸ਼ 

ਇਸ ਤੋਂ ਇਲਾਵਾ ਆਪਣੇ ਐਲਾਨ ਵਿੱਚ, ਆਰਬੀਆਈ ਨੇ ਸਾਰੇ ਬੈਂਕਾਂ ਨੂੰ 30 ਸਤੰਬਰ, 2023 ਤੱਕ 2,000 ਦੇ ਨੋਟਾਂ ਨੂੰ ਜਮ੍ਹਾ ਕਰਨ ਅਤੇ/ਜਾਂ ਐਕਸਚੇਂਜ ਦੀਆਂ ਸੁਵਿਧਾਵਾਂ ਪ੍ਰਦਾਨ ਕਰਨ ਲਈ ਵੀ ਨਿਰਦੇਸ਼ ਦਿੱਤੇ ਹਨ।

 2018-19 ’ਚ ਹੋ ਗਈ ਸੀ ਛਪਾਈ ਬੰਦ 

ਕਾਬਿਲੇਗੌਰ ਹੈ ਕਿ 500 ਅਤੇ 1,000 ਦੇ ਨੋਟਾਂ ਨੂੰ ਵਾਪਸ ਲੈਣ ਤੋਂ ਬਾਅਦ ਆਰਥਿਕ ਜ਼ਰੂਰਤਾਂ ਨੂੰ ਪੂਰਾ ਕਰਨ ਲਈ ਉਸੇ ਸਾਲ ਨਵੰਬਰ ਵਿੱਚ ਹੀ 2,000 ਰੁਪਏ ਦੇ ਨੋਟ ਪੇਸ਼ ਕੀਤੇ ਗਏ ਸੀ। ਹਾਲਾਂਕਿ ਜਿਵੇਂ ਹੀ 2000 ਰੁਪਏ ਦੇ ਨੋਟਾਂ ਨੂੰ ਪੇਸ਼ ਕਰਨ ਦਾ ਉਦੇਸ਼ ਪੂਰਾ ਹੋਇਆ ਤਾਂ 2018-19 ਵਿੱਚ ਇਹਨਾਂ ਦੀ ਛਪਾਈ ਬੰਦ ਕਰ ਦਿੱਤੀ ਗਈ ਹੈ।

ਇਹ ਵੀ ਪੜ੍ਹੋ: Punjab Weather Update: ਜਾਣੋ ਆਉਣ ਵਾਲੇ ਦਿਨਾਂ ’ਚ ਕਿਸ ਤਰ੍ਹਾਂ ਦਾ ਰਹੇਗਾ ਪੰਜਾਬ ਦਾ ਮੌਸਮ ਤੇ ਕਦੋਂ ਮਿਲੇਗੀ ਗਰਮੀ ਤੋਂ ਰਾਹਤ !

Related Post