Ludhiana ਚ ਪੁਲਿਸ ਹਿਰਾਸਤ ਚੋਂ ਫ਼ਰਾਰ ਹੋਇਆ ਲੁੱਟਖੋਹ ਦਾ ਆਰੋਪੀ ,ਪੈਟਰੋਲ ਪੰਪ ਤੇ ਰੁਕੀ ਸੀ ਗੱਡੀ

Ludhiana News : ਲੁਧਿਆਣਾ 'ਚ ਪੁਲਿਸ ਹਿਰਾਸਤ ਵਿੱਚੋਂ ਲੁੱਟਖੋਹ ਦਾ ਆਰੋਪੀ ਭੱਜ ਗਿਆ ਹੈ। ਇੱਕ ਪੁਲਿਸ ਕਰਮਚਾਰੀ ਉਸਨੂੰ ਫੜਨ ਲਈ ਉਸਦੇ ਪਿੱਛੇ ਭੱਜਿਆ ਪਰ ਦੌੜਦੇ ਸਮੇਂ ਡਿੱਗ ਗਿਆ। ਘਟਨਾ ਦੀ ਸੀਸੀਟੀਵੀ ਫੁਟੇਜ ਵੀ ਸਾਹਮਣੇ ਆਈ ਹੈ। ਆਰੋਪੀ ਦੀ ਪਛਾਣ ਸੰਤੋਸ਼ ਕੁਮਾਰ ਵਜੋਂ ਹੋਈ ਹੈ, ਜੋ ਕਿ ਮਾਜਰੀ ਮੁਹੱਲਾ ਖਾਲਸਾ ਸਕੂਲ ਰੋਡ ਖੰਨਾ ਦਾ ਰਹਿਣ ਵਾਲਾ ਹੈ। ਸੰਤੋਸ਼ ਕੁਮਾਰ ਵਿਰੁੱਧ 7 ਜੁਲਾਈ 2025 ਨੂੰ ਜਮਾਲਪੁਰ ਪੁਲਿਸ ਸਟੇਸ਼ਨ ਲੁਧਿਆਣਾ ਵਿੱਚ ਲੁੱਟਖੋਹ ਦਾ ਮਾਮਲਾ ਦਰਜ ਕੀਤਾ ਗਿਆ ਸੀ।

By  Shanker Badra January 1st 2026 06:21 PM

Ludhiana News : ਲੁਧਿਆਣਾ 'ਚ ਪੁਲਿਸ ਹਿਰਾਸਤ ਵਿੱਚੋਂ ਲੁੱਟਖੋਹ ਦਾ ਆਰੋਪੀ ਭੱਜ ਗਿਆ ਹੈ। ਇੱਕ ਪੁਲਿਸ ਕਰਮਚਾਰੀ ਉਸਨੂੰ ਫੜਨ ਲਈ ਉਸਦੇ ਪਿੱਛੇ ਭੱਜਿਆ ਪਰ ਦੌੜਦੇ ਸਮੇਂ ਡਿੱਗ ਗਿਆ। ਘਟਨਾ ਦੀ ਸੀਸੀਟੀਵੀ ਫੁਟੇਜ ਵੀ ਸਾਹਮਣੇ ਆਈ ਹੈ। ਆਰੋਪੀ ਦੀ ਪਛਾਣ ਸੰਤੋਸ਼ ਕੁਮਾਰ ਵਜੋਂ ਹੋਈ ਹੈ, ਜੋ ਕਿ ਮਾਜਰੀ ਮੁਹੱਲਾ ਖਾਲਸਾ ਸਕੂਲ ਰੋਡ ਖੰਨਾ ਦਾ ਰਹਿਣ ਵਾਲਾ ਹੈ। ਸੰਤੋਸ਼ ਕੁਮਾਰ ਵਿਰੁੱਧ 7 ਜੁਲਾਈ 2025 ਨੂੰ ਜਮਾਲਪੁਰ ਪੁਲਿਸ ਸਟੇਸ਼ਨ ਲੁਧਿਆਣਾ ਵਿੱਚ ਲੁੱਟਖੋਹ ਦਾ ਮਾਮਲਾ ਦਰਜ ਕੀਤਾ ਗਿਆ ਸੀ।

ਜਾਣਕਾਰੀ ਅਨੁਸਾਰ ਬੁੱਧਵਾਰ (31 ਦਸੰਬਰ) ਨੂੰ ਲੁਧਿਆਣਾ ਪੁਲਿਸ ਦੀ ਇੱਕ ਟੀਮ ਆਰੋਪੀ ਨੂੰ ਲੁੱਟਖੋਹ ਵਿੱਚ ਵਰਤੀ ਗਈ ਬਾਈਕ ਬਰਾਮਦ ਕਰਨ ਲਈ ਖੰਨਾ ਲੈ ਕੇ ਆਈ ਸੀ। ਇਸ ਕਾਰਵਾਈ ਦੀ ਅਗਵਾਈ ਲੁਧਿਆਣਾ ਪੁਲਿਸ ਦੇ ਏਐਸਆਈ ਪਲਵਿੰਦਰ ਪਾਲ ਸਿੰਘ ਕਰ ਰਹੇ ਸਨ। ਜਦੋਂ ਪੁਲਿਸ ਟੀਮ ਖੰਨਾ ਵਿੱਚ ਬਰਾਮਦਗੀ ਤੋਂ ਬਾਅਦ ਮੁਲਜ਼ਮ ਨੂੰ ਵਾਪਸ ਲੁਧਿਆਣਾ ਲੈ ਜਾ ਰਹੀ ਸੀ ਤਾਂ ਰਸਤੇ ਵਿੱਚ ਕਾਰ ਇੱਕ ਪੈਟਰੋਲ ਪੰਪ 'ਤੇ ਪਿਸ਼ਾਬ ਕਰਨ ਲਈ ਰੁਕੀ। ਦੋ ਪੁਲਿਸ ਮੁਲਾਜ਼ਮ ਪਿਸ਼ਾਬ ਕਰਨ ਚਲੇ ਗਏ ,ਜਦਕਿ ਇੱਕ ਪੁਲਿਸ ਮੁਲਾਜ਼ਮ ਡਰਾਈਵਰ ਸੀਟ 'ਤੇ ਬੈਠਾ ਰਿਹਾ। ਇਸ ਦੌਰਾਨ ਪਿਛਲੀ ਸੀਟ 'ਤੇ ਬੈਠਾ ਆਰੋਪੀ ਸੰਤੋਸ਼ ਕੁਮਾਰ ਟਾਕੀ ਖੋਲ੍ਹ ਕੇ ਫਰਾਰ ਹੋ ਗਿਆ।

ਜਦੋਂ ਡਰਾਈਵਰ ਸੀਟ 'ਤੇ ਬੈਠੇ ਪੁਲਿਸ ਮੁਲਾਜ਼ਮ ਨੂੰ ਪਤਾ ਲੱਗਾ ਕਿ ਆਰੋਪੀ ਭੱਜ ਗਿਆ ਹੈ ਤਾਂ ਉਹ ਵੀ ਬਾਹਰ ਨਿਕਲਿਆ ਅਤੇ ਉਸਦੇ ਪਿੱਛੇ ਭੱਜਣ ਲੱਗਾ। ਉਸਦੇ ਪਿੱਛੇ ਭੱਜਦੇ ਹੋਏ ਉਹ ਕੁਝ ਦੂਰੀ 'ਤੇ ਡਿੱਗ ਪਿਆ। ਜਦੋਂ ਤੱਕ ਦੋ ਹੋਰ ਪੁਲਿਸ ਵਾਲੇ ਮੌਕੇ 'ਤੇ ਪਹੁੰਚੇ ਤਾਂ ਦੋਸ਼ੀ ਮੌਕੇ ਤੋਂ ਭੱਜ ਚੁੱਕਾ ਸੀ। ਘਟਨਾ ਦੀ ਸੂਚਨਾ ਤੁਰੰਤ ਖੰਨਾ ਪੁਲਿਸ ਨੂੰ ਦਿੱਤੀ ਗਈ। ਲੁਧਿਆਣਾ ਪੁਲਿਸ ਦੇ ਏਐਸਆਈ ਪਲਵਿੰਦਰ ਪਾਲ ਸਿੰਘ ਦੀ ਸ਼ਿਕਾਇਤ ਦੇ ਆਧਾਰ 'ਤੇ ਖੰਨਾ ਸਿਟੀ ਪੁਲਿਸ ਸਟੇਸ਼ਨ 2 ਨੇ ਆਰੋਪੀ ਸੰਤੋਸ਼ ਕੁਮਾਰ ਵਿਰੁੱਧ ਪੁਲਿਸ ਹਿਰਾਸਤ ਵਿੱਚੋਂ ਭੱਜਣ ਦਾ ਇੱਕ ਹੋਰ ਮਾਮਲਾ ਦਰਜ ਕੀਤਾ ਹੈ।

ਲੁਧਿਆਣਾ ਅਤੇ ਖੰਨਾ ਪੁਲਿਸ ਦੀਆਂ ਸਾਂਝੀਆਂ ਟੀਮਾਂ ਆਰੋਪੀ ਦੀ ਭਾਲ ਕਰ ਰਹੀਆਂ ਹਨ। ਉਸਨੂੰ ਗ੍ਰਿਫ਼ਤਾਰ ਕਰਨ ਲਈ ਸੰਭਾਵਿਤ ਟਿਕਾਣਿਆਂ 'ਤੇ ਛਾਪੇਮਾਰੀ ਕੀਤੀ ਜਾ ਰਹੀ ਹੈ। ਪੁਲਿਸ ਨੇ ਕਿਹਾ ਹੈ ਕਿ ਆਰੋਪੀ ਨੂੰ ਜਲਦੀ ਹੀ ਦੁਬਾਰਾ ਗ੍ਰਿਫ਼ਤਾਰ ਕਰ ਲਿਆ ਜਾਵੇਗਾ।

Related Post