ਮੁਹਾਲੀ ਚ ਉਸਾਰੀ ਅਧੀਨ ਇਮਾਰਤ ਦੀ ਛੱਤ ਡਿੱਗੀ, ਬਚਾਅ ਕਾਰਜ ਜਾਰੀ

ਪੰਜਾਬ ਦੇ ਮੁਹਾਲੀ ਜ਼ਿਲ੍ਹੇ ਵਿੱਚ ਇੱਕ ਨਿਰਮਾਣ ਅਧੀਨ ਇਮਾਰਤ ਦੀ ਛੱਤ ਡਿੱਗਣ ਕਾਰਨ ਕਈ ਮਜ਼ਦੂਰ ਫਸ ਗਏ ਹਨ। ਸ਼ਨਿੱਚਰਵਾਰ ਸ਼ਾਮ ਨੂੰ ਵਾਪਰੀ ਇਹ ਘਟਨਾ ਖਰੜ ਦੇ ਸੈਕਟਰ 126 ਦੀ ਹੈ।

By  Jasmeet Singh December 31st 2022 07:41 PM -- Updated: December 31st 2022 09:49 PM

ਮੁਹਾਲੀ, 31 ਦਸੰਬਰ: ਪੰਜਾਬ ਦੇ ਮੁਹਾਲੀ ਜ਼ਿਲ੍ਹੇ ਵਿੱਚ ਇੱਕ ਨਿਰਮਾਣ ਅਧੀਨ 3 ਮੰਜੀਲਾ ਇਮਾਰਤ ਡਿੱਗ ਗਈ ਜਿਸ ਕਰਕੇ ਕਈ ਮਜ਼ਦੂਰ ਮਲਬੇ ਹੇਠਾਂ ਫਸ ਗਏ ਹਨ। ਸ਼ਨਿੱਚਰਵਾਰ ਸ਼ਾਮ ਨੂੰ ਵਾਪਰੀ ਇਹ ਘਟਨਾ ਖਰੜ ਦੇ ਸੈਕਟਰ 126 ਦੀ ਹੈ। ਘਟਨਾ ਤੋਂ ਤੁਰੰਤ ਬਾਅਦ ਪੁਲਿਸ ਮੌਕੇ 'ਤੇ ਪਹੁੰਚ ਗਈ ਅਤੇ ਪ੍ਰਸ਼ਾਸਨ ਬਚਾਅ ਕਾਰਜ 'ਚ ਲੱਗਾ ਗਿਆ। ਇਹ ਘਟਨਾ ਉਸ ਸਮੇਂ ਵਾਪਰੀ ਜਦੋਂ ਇਮਾਰਤ ਦੀ ਛੱਤ ਦਾ ਕੰਮ ਚੱਲ ਰਿਹਾ ਸੀ।



ਜਿੱਥੇ ਇਹ ਸ਼ੋਅਰੂਮ ਬਣਾਇਆ ਜਾ ਰਿਹਾ ਸੀ ਉਹ ਥਾਂ ਨਿਝਰ ਚੌਕ ਦੇ ਕੋਲ ਹੈ। ਪਹਿਲਾਂ ਇਮਾਰਤ ਦੀ ਛੱਤ ਡਿੱਗ ਗਈ, ਜਿਸ ਦੇ ਭਾਰ ਨਾਲ ਪੂਰੀ ਇਮਾਰਤ ਢਹਿ ਢੇਰੀ ਹੋ ਗਈ। ਜਿਸ ਸਮੇਂ ਇਮਾਰਤ ਡਿੱਗੀ ਉਸ ਸਮੇਂ ਇਸ ਦੀ ਤੀਜੀ ਮੰਜ਼ਿਲ 'ਤੇ ਕੰਮ ਚੱਲ ਰਿਹਾ ਸੀ। ਜਾਣਕਾਰੀ ਮੁਤਾਬਕ ਇਮਾਰਤ ਦੇ ਹੇਠਾਂ 11 ਮਜ਼ਦੂਰ ਦੱਬ ਗਏ ਸਨ। ਜਿਨ੍ਹਾਂ ਨੂੰ ਕਰੀਬ 5 ਘੰਟੇ ਤੱਕ ਚੱਲੇ ਬਚਾਅ ਕਾਰਜ ਤੋਂ ਬਾਅਦ ਬਾਹਰ ਕੱਢ ਲਿਆ ਗਿਆ। ਫਾਇਰ ਬ੍ਰਿਗੇਡ ਅਤੇ ਐਨ.ਡੀ.ਆਰ.ਐਫ ਦੀਆਂ ਟੀਮਾਂ ਨੇ ਸਮੇਂ ਸਿਰ ਮੌਕੇ ’ਤੇ ਪਹੁੰਚ ਕੇ ਇਸ ਬਚਾਅ ਕਾਰਜ ਨੂੰ ਸਫ਼ਲ ਕੀਤਾ। ਜਿਸ ਤੋਂ ਬਾਅਦ ਜ਼ਖਮੀਆਂ ਨੂੰ ਮੁਹਾਲੀ ਫੇਜ਼ 6 ਦੇ ਸਿਵਲ ਹਸਪਤਾਲ ਅਤੇ ਪੀ.ਜੀ.ਆਈ. 'ਚ ਦਾਖ਼ਲ ਕਰਵਾਇਆ ਗਿਆ ਹੈ।

Related Post