PTC News ਦੀ ਖ਼ਬਰ ਦਾ ਹੋਇਆ ਵੱਡਾ ਅਸਰ , ਜੰਗਲਾਂ ਚ ਬਣਾਏ ਜਾ ਰਹੇ ਫਾਰਮ ਹਾਊਸਾਂ ਤੇ ਹੋਇਆ ਐਕਸ਼ਨ

Ropar News : ਸ਼ਿਵਾਲਿਕ ਦੀਆਂ ਪਹਾੜੀਆਂ 'ਚ ਵਸੇ ਰੂਪਨਗਰ ਜ਼ਿਲ੍ਹੇ ਦੇ ਪਿੰਡ ਬਰਦਾਰ ਵਿਖੇ ਪ੍ਰਾਪਰਟੀ ਮਾਫ਼ੀਆ ਵੱਲੋਂ ਜੰਗਲਾਂ ਨੂੰ ਉਜਾੜ ਕੇ ਖ਼ੂਬਸੂਰਤ ਮਹਿਲ ਤਿਆਰ ਕੀਤੇ ਜਾ ਰਹੇ ਸਨ। ਪ੍ਰਾਪਰਟੀ ਮਾਫ਼ੀਆ ਨੇ ਇਸ ਦੇ ਲਈ ਨਾ ਤਾਂ ਸਰਕਾਰ ਅਤੇ ਨਾ ਹੀ ਪ੍ਰਸ਼ਾਸ਼ਨ ਤੋਂ ਕੋਈ ਮਨਜ਼ੂਰੀ ਲਈ। ਅਫ਼ਸਰਾਂ ਦੀ ਮਿਲੀ ਭੁਗਤ ਨਾਲ ਕਰੋੜਾਂ ਰੁਪਏ ਦਾ ਘੁਟਾਲਾ ਕੀਤਾ

By  Shanker Badra October 11th 2025 06:07 PM -- Updated: October 11th 2025 06:09 PM

Ropar News : ਸ਼ਿਵਾਲਿਕ ਦੀਆਂ ਪਹਾੜੀਆਂ 'ਚ ਵਸੇ ਰੂਪਨਗਰ ਜ਼ਿਲ੍ਹੇ ਦੇ ਪਿੰਡ ਬਰਦਾਰ ਵਿਖੇ ਪ੍ਰਾਪਰਟੀ ਮਾਫ਼ੀਆ ਵੱਲੋਂ ਜੰਗਲਾਂ ਨੂੰ ਉਜਾੜ ਕੇ ਖ਼ੂਬਸੂਰਤ ਮਹਿਲ ਤਿਆਰ ਕੀਤੇ ਜਾ ਰਹੇ ਸਨ। ਪ੍ਰਾਪਰਟੀ ਮਾਫ਼ੀਆ ਨੇ ਇਸ ਦੇ ਲਈ ਨਾ ਤਾਂ ਸਰਕਾਰ ਅਤੇ ਨਾ ਹੀ ਪ੍ਰਸ਼ਾਸ਼ਨ ਤੋਂ ਕੋਈ ਮਨਜ਼ੂਰੀ ਲਈ। ਅਫ਼ਸਰਾਂ ਦੀ ਮਿਲੀ ਭੁਗਤ ਨਾਲ ਕਰੋੜਾਂ ਰੁਪਏ ਦਾ ਘੁਟਾਲਾ ਕੀਤਾ। ਜੰਗਲਾਂ 'ਚ ਪੀਐਲਪੀਏ ਐਕਟ ਦੀ ਉਲੰਘਣਾ ਹੋਈ ਅਤੇ ਧਾਰਾ 4 ਅਤੇ 5 ਦੀ ਪ੍ਰਵਾਹ ਨਹੀਂ ਕੀਤੀ ਗਈ। ਜਦੋਂ ਪੀਟੀਸੀ ਨਿਊਜ਼ ਨੂੰ ਇਸ ਬਾਰੇ ਪਤਾ ਲੱਗਿਆ ਤਾਂ ਇਹ ਮੁੱਦਾ ਪ੍ਰਮੁੱਖਤਾ ਨਾਲ ਚੁੱਕਿਆ ਗਿਆ।

ਪੀਟੀਸੀ ਨਿਊਜ਼ ਦੇ ਵਿਸ਼ੇਸ਼ ਪ੍ਰੋਗਰਾਮ ਵਿਚਾਰ ਤਕਰਾਰ 'ਚ ਜੰਗਲ 'ਚ ਮੰਗਲ ਇਹ ਮੁੱਦਾ ਚੁੱਕਿਆ ਗਿਆ ਸੀ। PTC News ਦੀ ਇਸ ਖ਼ਬਰ ਤੋਂ ਬਾਅਦ ਰੋਪੜ ਪ੍ਰਸ਼ਾਸਨ ਜਾਗਿਆ। ਜਾਣਕਾਰੀ ਅਨੁਸਾਰ ਜੰਗਲਾਂ 'ਚ ਬਣਾਏ ਜਾ ਰਹੇ ਫਾਰਮ ਹਾਊਸਾਂ 'ਤੇ ਹੁਣ ਐਕਸ਼ਨ ਹੋਇਆ ਹੈ ਅਤੇ ਪ੍ਰਸ਼ਾਸਨ ਨੇ ਫਾਰਮ ਹਾਊਸਾਂ ਦੀਆਂ ਰਜਿਸਟਰੀਆਂ ਅਤੇ ਇੰਤਕਾਲ ਨਾਮਨਜ਼ੂਰ ਕੀਤੇ ਗਏ ਹਨ। ਜੰਗਾਲ ਵਿਭਾਗ ਦੀ ਸ਼ਿਕਾਇਤ 'ਤੇ ਪੁਲਿਸ ਨੇ FIR 'ਚ ਵਾਧਾ ਕਰਦਿਆਂ ਜੰਗਲਾਤ ਵਿਭਾਗ ਦੀਆਂ ਧਾਰਾਵਾਂ ਜੋੜੀਆਂ ਹਨ। 

ਮਾਲ ਵਿਭਾਗ ਨੇ ਫਾਰਮ ਹਾਊਸਾਂ ਦੀਆਂ ਹੋਈਆਂ ਰਜਿਸਟਰੀਆਂ ਦੇ ਇੰਤਕਾਲ ਨਾਮਨਜ਼ੂਰ ਕਰ ਦਿੱਤੇ ਹਨ। 65 ਦੇ ਕਰੀਬ ਰਜਿਸਟਰੀਆਂ ਕਾਨੂੰਨ ਨੂੰ ਛਿੱਕੇ ਟੰਗ ਕੇ ਕੀਤੀਆਂ ਗਈਆਂ ਸਨ। ਪਹਿਲਾ ਵੀ ਪੀਟੀਸੀ ਨਿਊਜ ਵੱਲੋਂ ਪੈੜ ਨੱਪਣ ਦੇ ਇੱਕ ਸਾਲ ਬਾਅਦ ਪਰਚਾ ਹੋਇਆ। ਈਕੋ ਧਾਮ ਤੇ ਫਰੈਂਡਸ ਐਗਰੀਕਲਚਰ ਫਾਰਮ 'ਤੇ ਵੱਡੀ ਕਾਰਵਾਈ ਹੋਈ ਹੈ। ਜ਼ਿਲ੍ਹਾ ਨਗਰ ਯੋਜਨਾਕਰ ਵਿਭਾਗ ਨੇ ਵੀ ਫਰੈਂਡਸ ਐਗਰੀਕਲਚਰ ਫਾਰਮ ਨੂੰ 30 ਦਿਨਾਂ ਦਾ ਨੋਟਿਸ ਜਾਰੀ ਕੀਤਾ ਹੈ।   

ਹੁਣ ਵੱਡਾ ਸਵਾਲ ਇਹ ਉੱਠਦਾ ਹੈ ਕਿ ਸਾਰੇ ਮਾਮਲੇ ਦੀ ਉੱਚ ਪੱਧਰੀ ਜਾਂਚ ਹੋਵੇਗੀ। ਕੀ ਪਤਾ ਲੱਗ ਸਕੇਗਾ ਕਿ ਇਹ ਸਾਰਾ ਘਪਲਾ ਕਿਵੇਂ ਹੋਇਆ ਅਤੇ ਕਿਵੇਂ ਮੰਜੂਰੀ ਤੋਂ ਬਿਨਾਂ ਫਾਰਮ ਹਾਊਸ ਬਣਾਏ ਜਾ ਰਹੇ ਸਨ। ਸਰਕਾਰੀ ਕਾਰਵਾਈ ਕਾਗਜ਼ਾਂ ਤੱਕ ਹੀ ਸੀਮਤ ਰਹੀ। ਕੀ ਹੁਣ ਮਿਲੀ ਭੁਗਤ ਕਰਨ ਵਾਲਿਆਂ 'ਤੇ ਕਾਰਵਾਈ ਹੋਵੇਗੀ। ਗੋਲਮੋਲ ਜਵਾਬ ਦੇਣ ਵਾਲੇ ਅਧਿਕਾਰੀਆਂ ਦੀ ਕਾਰਗੁਜ਼ਾਰੀ 'ਤੇ ਵੀ ਸਵਾਲ ਉੱਠ ਰਹੇ ਹਨ।   


 

 

Related Post