Attack at RSS Office: ਮੱਧ ਪ੍ਰਦੇਸ਼ ਦੇ ਸਿਹੋਰ ਸ਼ਹਿਰ ਵਿੱਚ ਰਾਸ਼ਟਰੀ ਸਵੈਮ ਸੇਵਕ ਸੰਘ (ਆਰਐਸਐਸ) ਦੇ ਦਫ਼ਤਰ ਉੱਤੇ ਸ਼ੁੱਕਰਵਾਰ ਅੱਧੀ ਰਾਤ ਨੂੰ ਪਥਰਾਅ ਕੀਤਾ ਗਿਆ। ਘਟਨਾ 'ਚ ਕੋਈ ਜ਼ਖਮੀ ਨਹੀਂ ਹੋਇਆ।
ਕੋਤਵਾਲੀ ਥਾਣਾ ਇੰਚਾਰਜ ਵਿਕਾਸ ਖਿਚੀ ਨੇ ਦੱਸਿਆ ਕਿ ਘਟਨਾ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।
ਕੀ ਕਿਹਾ ਥਾਣਾ ਮੁਖੀ ਨੇ?
ਪੁਲਿਸ ਅਧਿਕਾਰੀ ਨੇ ਦੱਸਿਆ ਕਿ ਸ਼ੁੱਕਰਵਾਰ ਅੱਧੀ ਰਾਤ ਦੇ ਕਰੀਬ ਆਰ.ਐਸ.ਐਸ ਦਫ਼ਤਰ 'ਤੇ ਪਥਰਾਅ ਹੋਣ ਦੀ ਸੂਚਨਾ ਪੁਲਿਸ ਨੂੰ ਮਿਲੀ।
ਵਿਸ਼ਵ ਹਿੰਦੂ ਪ੍ਰੀਸ਼ਦ (ਵੀ.ਐਚ.ਪੀ) ਦੇ ਜ਼ਿਲ੍ਹਾ ਪ੍ਰਧਾਨ ਜਗਦੀਸ਼ ਕੁਸ਼ਵਾਹਾ ਨੇ ਕਿਹਾ ਕਿ ਕੁਝ ਲੋਕਾਂ ਨੇ ਆਰ.ਐਸ.ਐਸ ਦਫ਼ਤਰ ਦੀ ਬਿਜਲੀ ਬੰਦ ਕਰ ਦਿੱਤੀ ਅਤੇ ਫਿਰ ਪਥਰਾਅ ਕੀਤਾ। ਉਨ੍ਹਾਂ ਦੱਸਿਆ ਕਿ ਉਸ ਸਮੇਂ ਆਰ.ਐਸ.ਐਸ ਦੇ ਕੁਝ ਵਰਕਰ ਦਫ਼ਤਰ ਵਿੱਚ ਮੌਜੂਦ ਸਨ।
ਪੁਲਿਸ ਕਰ ਰਹੀ ਜਾਂਚ
ਕੁਸ਼ਵਾਹਾ ਨੇ ਕਿਹਾ ਕਿ ਪੁਲਿਸ ਨੂੰ ਸੂਚਿਤ ਕੀਤਾ ਗਿਆ ਅਤੇ ਪੁਲਿਸ ਸੁਪਰਡੈਂਟ (ਐਸ.ਪੀ.) ਮਯੰਕ ਅਵਸਥੀ ਅਤੇ ਹੋਰ ਪੁਲਿਸ ਅਧਿਕਾਰੀ ਆਰ.ਐਸ.ਐਸ ਦਫ਼ਤਰ ਪਹੁੰਚੇ। ਕੁਸ਼ਵਾਹਾ ਨੇ ਕਿਹਾ ਕਿ ਪਥਰਾਅ ਕਰਨ ਵਾਲੇ ਸ਼ਹਿਰ ਦਾ ਮਾਹੌਲ ਖ਼ਰਾਬ ਕਰਨ ਦੀ ਕੋਸ਼ਿਸ਼ ਕਰ ਰਹੇ ਹਨ ਅਤੇ ਉਨ੍ਹਾਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇ।
ਇਹ ਵੀ ਪੜ੍ਹੋ:
SIT ਸਾਹਮਣੇ ਪੇਸ਼ ਹੋਣ ਪਹੁੰਚੇ ਬਿਕਰਮ ਸਿੰਘ ਮਜੀਠੀਆ
31 ਦਸੰਬਰ ਲਈ Metro ਵੱਲੋਂ ਦਿਸ਼ਾ-ਨਿਰਦੇਸ਼ ਜਾਰੀ
ਸਿਹਤ ਦੀਆਂ ਇਨ੍ਹਾਂ ਸਮੱਸਿਆਵਾਂ ਨੂੰ ਦੂਰ ਕਰਨ ’ਚ ਲਾਹੇਵੰਦ ਹੈ ਆਂਵਲੇ ਦੀ ਚਟਨੀ
ਸਰੀਰ 'ਚ ਇਮਿਊਨਿਟੀ ਬਣਾਈ ਰੱਖਣ 'ਚ ਲਾਹੇਵੰਦ, ਖਜੂਰ ਅਤੇ ਅਦਰਕ ਦੇ ਸੂਪ ਦਾ ਸੇਵਨ