ਸਬਿਆਸਾਚੀ ਮੁਖਰਜੀ ਨੇ Met Gala 2024 ਚ ਰਚਿਆ ਇਤਿਹਾਸ, ਰੈਡ ਕਾਰਪੇਟ ਤੇ ਚੱਲਣ ਵਾਲੇ ਪਹਿਲੇ ਭਾਰਤੀ ਫੈਸ਼ਨ ਡਿਜ਼ਾਈਨਰ
Sabyasachi Mukherjee: ਮੁਖਰਜੀ ਪਹਿਲਾ ਅਜਿਹਾ ਭਾਰਤੀ ਫੈਸ਼ਨ ਡਿਜ਼ਾਈਨਰ ਬਣ ਗਏ ਹਨ, ਜਿਸ ਨੂੰ ਇਸ ਪ੍ਰੋਗਰਾਮ 'ਚ ਰੈਡ ਕਾਰਪੇਟ 'ਤੇ ਚੱਲਣ ਦਾ ਮਾਣ ਹਾਸਲ ਹੋਇਆ ਹੈ। ਇਸ ਖਾਸ ਮੌਕੇ 'ਤੇ ਉਹ ਵਿਸ਼ੇਸ਼ ਤੌਰ 'ਤੇ ਆਪਣੇ ਫੈਸ਼ਨ ਲੇਬਲ ਹੇਠ ਬਣੇ ਕੱਪੜੇ, ਗਹਿਣੇ ਅਤੇ ਸਟਾਈਲ ਲੈ ਕੇ ਗਏ ਸਨ।
Sabyasachi Mukherjee: ਭਾਰਤ ਦੇ ਮਸ਼ਹੂਰ ਫੈਸ਼ਨ ਡਿਜ਼ਾਈਨਰ ਸਬਿਆਸਾਚੀ ਮੁਖਰਜੀ ਨੇ Met Gala 2024 'ਚ ਆਪਣਾ ਲੋਹਾ ਮੰਨਵਾਇਆ ਹੈ। ਅੰਤਰਰਾਸ਼ਟਰੀ ਪੱਧਰ 'ਤੇ ਕਰਵਾਏ ਜਾਂਦੇ ਇਸ ਮੈਟ ਗਾਲਾ ਪ੍ਰੋਗਰਾਮ 'ਚ ਉਸ ਨੇ ਇਤਿਹਾਸ ਰਚ ਦਿੱਤਾ ਹੈ। ਮੁਖਰਜੀ ਪਹਿਲਾ ਅਜਿਹਾ ਭਾਰਤੀ ਫੈਸ਼ਨ ਡਿਜ਼ਾਈਨਰ ਬਣ ਗਿਆ ਹੈ, ਜਿਸ ਨੂੰ ਇਸ ਪ੍ਰੋਗਰਾਮ 'ਚ ਰੈਡ ਕਾਰਪੇਟ 'ਤੇ ਚੱਲਣ ਦਾ ਮਾਣ ਹਾਸਲ ਹੋਇਆ ਹੈ।
ਇਸ ਖਾਸ ਮੌਕੇ 'ਤੇ ਉਹ ਵਿਸ਼ੇਸ਼ ਤੌਰ 'ਤੇ ਆਪਣੇ ਫੈਸ਼ਨ ਲੇਬਲ ਹੇਠ ਬਣੇ ਕੱਪੜੇ, ਗਹਿਣੇ ਅਤੇ ਸਟਾਈਲ ਲੈ ਕੇ ਗਏ ਸਨ।
ਉਨ੍ਹਾਂ ਨੇ ਇੰਸਟਾਗ੍ਰਾਮ 'ਤੇ ਆਪਣੇ ਲੁੱਕ ਬਾਰੇ ਲਿਖਿਆ, 'ਸਬਿਆਸਾਚੀ ਰਿਜੋਰਟ 2024 ਕਲੈਕਸ਼ਨ ਤੋਂ ਕਢਾਈ ਵਾਲਾ ਸੂਤੀ ਡਸਟਰ ਕੋਟ ਪਹਿਨਣਾ।' ਡਿਜ਼ਾਇਨਰ ਨੇ ਇਸਨੂੰ ਸਬਿਆਸਾਚੀ ਹਾਈ ਜਿਊਲਰੀ ਤੋਂ ਟੂਰਮਲਾਈਨਜ਼, ਮੋਤੀ, ਪੰਨੇ ਅਤੇ ਹੀਰਿਆਂ ਨਾਲ ਸਟਾਈਲ ਕੀਤਾ ਹੈ।