Bathinda News : ਹੁਣ ਪੰਜਾਬ ਦੀ ਧਰਤੀ ’ਤੇ ਵੀ ਹੋਵੇਗੀ ਕੇਸਰ ਦੀ ਖੇਤੀ; ਬਠਿੰਡਾ ਦੇ ਇਸ ਪਿੰਡ ’ਚ ਕਿਸਾਨ ਵੱਲੋਂ ਕੀਤੀ ਗਈ ਪਹਿਲ
ਅਗਾਂਹ ਵਧੂ ਕਿਸਾਨ ਸੁਖਪਾਲ ਸਿੰਘ ਭੁੱਲਰ ਨੇ ਦੱਸਿਆ ਕਿ ਉਸ ਨੇ ਆਪਣੇ ਘਰ ਵਿੱਚ 15 ਵਾਏ 15 ਜਗਹਾ ਵਿੱਚ ਕੋਲਡ ਸਟੋਰ ਦੀ ਤਰ੍ਹਾਂ ਇੱਕ ਡੱਬਾ ਬਣਾ ਕੇ ਕੇਸਰ ਲਗਾਇਆ ਹੈ, ਜਿਸ ਵਿੱਚ ਤਾਪਮਾਨ ਨੂੰ ਕੰਟਰੋਲ ਕਰਨ ਲਈ ਵਿਸ਼ੇਸ਼ ਤੌਰ ਤੇ ਮਸ਼ੀਨਰੀ ਲਗਾਈ ਗਈ ਹੈ।
Bathinda News : ਜ਼ਿਲਾ ਬਠਿੰਡਾ ਦੇ ਪਿੰਡ ਘੁੰਮਣ ਕਲਾਂ ਦੇ ਨੈਸ਼ਨਲ ਅਵਾਰਡੀ ਕਿਸਾਨ ਕਿਸਾਨ ਸੁਖਪਾਲ ਸਿੰਘ ਭੁੱਲਰ ਨੇ ਕਸ਼ਮੀਰੀ ਕੇਸਰ ਦੀ ਤਰਜ ਤੇ ਕੰਟਰੋਲ ਕੀਤੇ ਤਾਪਮਾਨ ਅੰਦਰ ਕੇਸਰ ਉਗਾਉਣ ਦਾ ਤਜਰਬਾ ਸ਼ੁਰੂ ਕੀਤਾ ਜੋ ਕਿ ਸਫਲਤਾ ਪੂਰਵਕ ਰਿਹਾ ਹੈ ਅਤੇ ਉਸਨੂੰ ਪਹਿਲਾ ਚੰਗਾ ਝਾੜ ਵੀ ਨਿਕਲਿਆ ਹੈ, ਕੇਸਰ ਦੇ ਨਾਲ ਨਾਲ ਉਸ ਦਾ ਸੀਡ ਵੀ ਤਿੰਨ ਗੁਣਾ ਹੋ ਗਿਆ ਹੈ ਇਸ ਕਰਕੇ ਕੇਸਰ ਦੇ ਨਾਲ ਨਾਲ ਸੀਡ ਵਿੱਚ ਵੀ ਵਾਧਾ ਹੁੰਦਾ ਹੈ,
ਅਗਾਂਹ ਵਧੂ ਕਿਸਾਨ ਸੁਖਪਾਲ ਸਿੰਘ ਭੁੱਲਰ ਨੇ ਦੱਸਿਆ ਕਿ ਉਸ ਨੇ ਆਪਣੇ ਘਰ ਵਿੱਚ 15 ਵਾਏ 15 ਜਗਹਾ ਵਿੱਚ ਕੋਲਡ ਸਟੋਰ ਦੀ ਤਰ੍ਹਾਂ ਇੱਕ ਡੱਬਾ ਬਣਾ ਕੇ ਕੇਸਰ ਲਗਾਇਆ ਹੈ, ਜਿਸ ਵਿੱਚ ਤਾਪਮਾਨ ਨੂੰ ਕੰਟਰੋਲ ਕਰਨ ਲਈ ਵਿਸ਼ੇਸ਼ ਤੌਰ ਤੇ ਮਸ਼ੀਨਰੀ ਲਗਾਈ ਗਈ ਹੈ।
ਉਹਨਾਂ ਦੱਸਿਆ ਕਿ ਇਸ ਕਾਰਜ ਉੱਪਰ ਇੱਕ ਵਾਰ ਖਰਚਾ ਹੁੰਦਾ ਹੈ ਤੇ ਉਸ ਤੋਂ ਬਾਅਦ ਆਮਦਨ ਸ਼ੁਰੂ ਹੋ ਜਾਂਦੀ ਹੈ, ਸੁਖਪਾਲ ਸਿੰਘ ਭੁੱਲਰ ਖੁਦ ਪਹਿਲੀ ਖੇਤੀ ਕਰਕੇ ਸਫਲਤਾ ਪੂਰਵਕ ਤਜਰਬਾ ਕਰ ਚੁੱਕਿਆ ਹੈ ਅਤੇ ਹੁਣ ਉਹ ਹੋਰ ਨੌਜਵਾਨਾਂ ਨੂੰ ਵੀ ਕੇਸਰ ਦੀ ਖੇਤੀ ਕਰਨ ਲਈ ਜਿੱਥੇ ਪ੍ਰੇਰਿਤ ਕਰ ਰਿਹਾ ਹੈ ਉਥੇ ਹੀ ਟ੍ਰੇਨਿੰਗ ਵੀ ਦੇਵੇਗਾ।
ਸੁਖਪਾਲ ਸਿੰਘ ਭੁੱਲਰ ਨੇ ਕਿਹਾ ਕਿ ਜੇਕਰ ਸਰਕਾਰਾਂ ਕਿਸਾਨਾਂ ਨੂੰ ਅਗਾਂਹ ਵਧਣ ਲਈ ਅਜਿਹੇ ਕਾਰਜਾਂ ਵਿੱਚ ਮਦਦ ਕਰਨ ਤਾਂ ਕਿਸਾਨ ਆਪਣੇ ਪੈਰਾਂ ਤੇ ਅਸਾਨੀ ਨਾਲ ਖੜਾ ਹੋ ਸਕਦਾ ਹੈ, ਸੁਖਪਾਲ ਸਿੰਘ ਨੇ ਦੱਸਿਆ ਕਿ ਕੇਸਰ ਦੀ ਮਾਰਕੀਟਿੰਗ ਦੀ ਮੁਸ਼ਕਿਲ ਵੀ ਨਹੀਂ ਆਉਂਦੀ ਕਿਉਂਕਿ ਇਸ ਦੀ ਡਿਮਾਂਡ ਬਹੁਤ ਹੈ ਪਰ ਪੈਦਾਵਾਰ ਬਹੁਤ ਘੱਟ ਹੈ ਜਿਸ ਕਰਕੇ ਇਹ ਵਿਦੇਸ਼ਾਂ ਤੋਂ ਵੀ ਭਾਰਤ ਵਿੱਚ ਆਉਂਦਾ ਹੈ।
ਇਹ ਵੀ ਪੜ੍ਹੋ : Panjab University ਦੀ ਸੈਨੇਟ ਅਤੇ ਸਿੰਡੀਕੇਟ ਨੂੰ ਭੰਗ ਕਰਨ ਦਾ ਕੇਂਦਰ ਸਰਕਾਰ ਨੇ ਨੋਟੀਫਿਕੇਸ਼ਨ ਲਿਆ ਵਾਪਸ