Samana ਚ ਖ਼ਤਮ ਹੋਇਆ ਧਰਮ ਯੁੱਧ ਮੋਰਚਾ, 400 ਫੁੱਟ ਉੱਚੇ ਮੋਬਾਈਲ ਟਾਵਰ ’ਤੋਂ ਹੇਠਾਂ ਉਤਰੇ ਗੁਰਜੀਤ ਸਿੰਘ ਖਾਲਸਾ

ਅਧਿਕਾਰੀਆਂ ਨੇ ਸਵੇਰੇ 8 ਵਜੇ ਗੁਰਜੀਤ ਸਿੰਘ ਖਾਲਸਾ ਨੂੰ ਹੇਠਾਂ ਲਿਆਉਣ ਲਈ ਕਾਰਵਾਈ ਸ਼ੁਰੂ ਕਰ ਦਿੱਤੀ, ਜੋ ਕਿ ਸਮਾਣਾ, ਪਟਿਆਲਾ ਵਿੱਚ ਇੱਕ ਬੀਐਸਐਨਐਲ ਟਾਵਰ 'ਤੇ ਬੈਠੇ ਸੀ। ਅਰਧ ਸੈਨਿਕ ਬਲ ਅਤੇ ਸਿਵਲ ਪ੍ਰਸ਼ਾਸਨ ਦੇ ਅਧਿਕਾਰੀ ਮੌਕੇ 'ਤੇ ਮੌਜੂਦ ਰਹੇ ਸੀ

By  Aarti April 24th 2026 08:31 AM -- Updated: April 24th 2026 08:45 AM

Samana News : ਸਮਾਣਾ ਪਿਛਲੇ ਲੰਬੇ ਸਮੇਂ ਤੋਂ ਚੱਲ ਰਿਹਾ ਧਰਮ ਯੁੱਧ ਮੋਰਚਾ ਆਖਿਰਕਾਰ ਸਮਾਪਤ ਹੋ ਗਿਆ ਹੈ। ਦੱਸ ਦਈਏ ਕਿ ਮੋਬਾਈਲ ਟਾਵਰ ’ਤੇ ਬੈਠੇ ਗੁਰਜੀਤ ਸਿੰਘ ਖਾਲਸਾ ਨੂੰ 400 ਫੁੱਟ ਟਾਵਰ ਤੋਂ ਸੁਰੱਖਿਅਤ ਹੇਠਾਂ ਉਤਾਰ ਲਿਆ ਗਿਆ ਹੈ। ਦੱਸ ਦਈਏ ਕਿ ਪ੍ਰਸ਼ਾਸਨ ਅਤੇ ਅਰਧ ਸੈਨਿਕ ਬਲਾਂ ਦੇ ਸੀਨੀਅਰ ਅਧਿਕਾਰੀ ਭਾਰਤ ਸੰਚਾਰ ਨਿਗਮ ਲਿਮਟਿਡ (BSNL) ਟਾਵਰ 'ਤੇ ਪਹੁੰਚੇ ਸੀ ਅਤੇ ਇਸ ਦੌਰਾਨ ਉਨ੍ਹਾਂ ਨੇ ਮੌਕੇ 'ਤੇ ਸਥਿਤੀ ਦਾ ਜਾਇਜ਼ਾ ਵੀ ਲਿਆ। 

ਇਸ ਮੌਕੇ ਧਰਨਾ ਪ੍ਰਦਰਸ਼ਨ ’ਚ ਗੁਰਜੀਤ ਸਿੰਘ ਖਾਲਸਾ ਦਾ ਸਹਿਯੋਗ ਦੇ ਰਹੇ ਸੰਗਤ ਨੂੰ ਬੜੀ ਹੀ ਬੇਸਬਰੀ ਨਾਲ ਉਨ੍ਹਾਂ ਦੇ ਹੇਠਾਂ ਉਤਰਨ ਦਾ ਇੰਤਜ਼ਾਰ ਸੀ। ਦੱਸ ਦਈਏ ਕਿ ਗੁਰਜੀਤ ਸਿੰਘ ਖਾਲਸਾ ਦੀ ਅਪੀਲ ਮਗਰੋਂ ਧਰਮ ਯੁੱਧ ਮੋਰਚੇ ਵੱਲੋਂ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਪਾਠ ਰਖਵਾਏ ਗਏ ਹਨ ਤੇ ਜਿਨ੍ਹਾਂ ਦੇ ਭੋਗ 24 ਅਪ੍ਰੈਲ ਨੂੰ ਪਾਏ ਜਾਣਗੇ ਇਸ ਤੋਂ ਬਾਅਦ ਧਰਨਾ ਸਮਾਪਤ ਹੋ ਜਾਵੇਗਾ।

ਕਾਬਿਲੇਗੌਰ ਹੈ ਕਿ ਬੇਅਦਬੀਆਂ ਖਿਲਾਫ ਕਾਨੂੰਨ ਦੀ ਮੰਗ ਨੂੰ ਲੈ ਕੇ ਗੁਰਜੀਤ ਸਿੰਘ ਖਾਲਸਾ ਪਿਛਲੇ 18 ਮਹੀਨਿਆਂ ਤੋਂ ਬੀਐੱਸਐੱਨਐੱਲ (BSNL) ਦੇ 400 ਫੁੱਟ ਉੱਚੇ ਟਾਵਰ 'ਤੇ ਚੜ੍ਹੇ ਹੋਏ ਸੀ। ਦੂਜੇ ਪਾਸੇ ਉਨ੍ਹਾਂ ਦੇ ਸਮਰਥਨ ਵਿੱਚ 24 ਮਾਰਚ ਤੋਂ ਸਮਾਣਾ ਦੇ ਬਾਬਾ ਬੰਦਾ ਸਿੰਘ ਬਹਾਦਰ ਚੌਕ ਵਿੱਚ ਲਗਾਤਾਰ ਧਰਨਾ ਦਿੱਤਾ ਜਾ ਰਿਹਾ ਸੀ।

ਇਸੇ ਮੰਗ ਨੂੰ ਲੈ ਕੇ ਮੁੱਖ ਮੰਤਰੀ ਭਗਵੰਤ ਮਾਨ ਨੇ ਵਿਸਾਖੀ ਮੌਕੇ ਵਿਸ਼ੇਸ਼ ਇਜਲਾਸ ਬੁਲਾ ਕੇ ਇਸ ਬੇਅਦਬੀਆਂ ਖਿਲਾਫ ਕਾਨੂੰਨ ਨੂੰ ਪਾਸ ਕਰਵਾਇਆ ਗਿਆ ਜਿਸ 'ਤੇ ਹੁਣ ਰਾਜਪਾਲ ਦੀ ਮੋਹਰ ਲੱਗ ਚੁੱਕੀ ਹੈ। 


Related Post