PTC News
Search
🔍 Search

Samantha Becomes Mother : ਸਾਮੰਥਾ ਰੂਥ ਪ੍ਰਭੂ ਬਣੀ ਮਾਂ, ਅਦਾਕਾਰਾ ਨੇ ਦਿੱਤਾ ਪੁੱਤਰ ਨੂੰ ਜਨਮ

ਸਾਂਝੀ ਕੀਤੀ ਪਹਿਲੀ ਤਸਵੀਰ, ਜਾਣੋ ਕੀ ਰੱਖਿਆ ਨਾਮ

By  Jaswinder Kaur November 20th 2026 02:24 PM

Samantha Ruth Prabhu becomes mother :  ਸਾਮੰਥਾ ਰੂਥ ਪ੍ਰਭੂ ਮਾਂ ਬਣ ਗਈ ਹੈ। ਉਸਨੇ ਪੁੱਤਰ ਨੂੰ ਜਨਮ ਦਿੱਤਾ ਹੈ। ਅਦਾਕਾਰਾ ਨੇ ਪੁੱਤਰ ਦੀ ਪਹਿਲੀ ਝਲਕ ਸਾਂਝੀ ਕਰਕੇ ਖੁਸ਼ਖਬਰੀ ਸਾਂਝੀ ਕੀਤੀ ਹੈ। ਹਾਲਾਂਕਿ, ਉਸਨੇ ਬੱਚੇ ਦੇ ਚਿਹਰੇ ਦਾ ਖੁਲਾਸਾ ਨਹੀਂ ਕੀਤਾ। ਜੋੜੇ ਨੇ ਆਪਣੇ ਪੁੱਤਰ ਦਾ ਨਾਮ ਦੇਵ ਨਿਦੀਮੋਰੂ ਰੱਖਿਆ ਹੈ।

ਸਾਮੰਥਾ ਨੇ ਅੱਜ ਸ਼ੁੱਕਰਵਾਰ ਨੂੰ ਇੰਸਟਾਗ੍ਰਾਮ ਅਕਾਊਂਟ ਤੋਂ ਇੱਕ ਪੋਸਟ ਸਾਂਝੀ ਕੀਤੀ ਗਈ ਹੈ। ਇਸ ਵਿੱਚ ਪੁੱਤਰ ਦੇ ਜਨਮ ਦੀ ਖੁਸ਼ਖਬਰੀ ਸਾਂਝੀ ਕੀਤੀ ਗਈ ਹੈ। ਰਾਜ ਅਤੇ ਸਾਮੰਥਾ ਦੇ ਘਰ 19 ਨਵੰਬਰ 2026 ਨੂੰ ਛੋਟੇ ਮਹਿਮਾਨ ਦਾ ਜਨਮ ਹੋਇਆ ਸੀ। ਪੋਸਟ ਦੇ ਨਾਲ ਕੈਪਸ਼ਨ ਵਿੱਚ ਲਿਖਿਆ ਹੈ, 'ਸਾਡਾ ਸੁੰਦਰ ਬੱਚਾ। ਦੇਵ ਨਿਦੀਮੋਰੂ। 19 ਨਵੰਬਰ 2026, ਇਹ ਸਾਡੀ ਜ਼ਿੰਦਗੀ ਦਾ ਹੁਣ ਤੱਕ ਦਾ ਸਭ ਤੋਂ ਖੁਸ਼ਹਾਲ ਪਲ ਹੈ'।

ਇਹ ਵੀ ਪੜ੍ਹੋ : 

Raj Kundra ਦੀ ਫ਼ਿਲਮ ਨੂੰ ਜਥੇਦਾਰ ਕੁਲਦੀਪ ਸਿੰਘ ਗੜਗੱਜ ਵੱਲੋਂ ਪ੍ਰਵਾਨਗੀ ਦਾ ਪ੍ਰਚਾਰ ਗੁੰਮਰਾਹਕੁਨ; ਸ੍ਰੀ ਅਕਾਲ ਤਖਤ ਸਾਹਿਬ ਨੇ ਕੀਤਾ ਸਪੱਸ਼ਟ

ਸਾਮੰਥਾ ਰੂਥ ਨੇ 18 ਨਵੰਬਰ ਨੂੰ ਸੋਸ਼ਲ ਮੀਡੀਆ 'ਤੇ ਆਪਣੇ ਬੇਬੀ ਸ਼ਾਵਰ ਦੀਆਂ ਝਲਕੀਆਂ ਸਾਂਝੀਆਂ ਕੀਤੀਆਂ ਸਨ। ਅੱਜ ਸ਼ੁੱਕਰਵਾਰ ਨੂੰ, ਉਸਨੇ ਮਾਂ ਬਣਨ ਦੀ ਖੁਸ਼ਖਬਰੀ ਸਾਂਝੀ ਕੀਤੀ। ਰਾਜ ਅਤੇ ਸਾਮੰਥਾ ਦਾ ਵਿਆਹ 1 ਦਸੰਬਰ, 2025 ਨੂੰ ਹੋਇਆ ਸੀ। ਉਨ੍ਹਾਂ ਦੀ ਪਹਿਲੀ ਵਰ੍ਹੇਗੰਢ ਤੋਂ ਪਹਿਲਾਂ ਇੱਕ ਛੋਟੇ ਮਹਿਮਾਨ ਦੇ ਆਉਣ ਨਾਲ ਇਸ ਸੁੰਦਰ ਜੋੜੇ ਦੀ ਖੁਸ਼ੀ ਹੋਰ ਵੀ ਵੱਧ ਗਈ ਹੈ।

ਪ੍ਰਸ਼ੰਸਕ ਸਾਮੰਥਾ ਅਤੇ ਰਾਜ ਨਿਦੀਮੋਰੂ ਨੂੰ ਮਾਤਾ-ਪਿਤਾ ਬਣਨ 'ਤੇ ਵਧਾਈਆਂ ਦੇ ਰਹੇ ਹਨ। ਅਨੰਨਿਆ ਤੋਂ ਲੈ ਕੇ ਨਯਨਤਾਰਾ ਅਤੇ ਤਮੰਨਾ ਭਾਟੀਆ ਤੱਕ, ਕਈ ਮਸ਼ਹੂਰ ਹਸਤੀਆਂ ਨੇ ਵੀ ਪ੍ਰਤੀਕਿਰਿਆ ਦਿੱਤੀ ਹੈ ਅਤੇ ਆਪਣੀਆਂ ਵਧਾਈਆਂ ਦਿੱਤੀਆਂ ਹਨ। ਨਯਨਤਾਰਾ ਨੇ ਲਿਖਿਆ "ਬਹੁਤ ਸਾਰੀਆਂ ਵਧਾਈਆਂ। ਮੈਂ ਤੁਹਾਡੇ ਲਈ ਬਹੁਤ ਖੁਸ਼ ਹਾਂ।" ਭੂਮੀ ਪੇਡਨੇਕਰ ਨੇ ਵੀ ਲਾਲ ਦਿਲ ਵਾਲੇ ਇਮੋਜੀ ਨਾਲ ਜੋੜੇ ਨੂੰ ਵਧਾਈ ਦਿੱਤੀ।

Related Post