Samrala News : ਮੀਂਹ ਕਾਰਨ ਗਰੀਬ ਪਰਿਵਾਰ ਦੇ ਘਰ ਦੀ ਛੱਤ ਹੋਈ ਢਹਿ-ਢੇਰੀ, ਇੱਕ ਮਹਿਲਾ ਦੀ ਹੋਈ ਮੌਤ

ਪ੍ਰਾਪਤ ਜਾਣਕਾਰੀ ਅਨੁਸਾਰ ਪਿੰਡ ਮਾਨੂਪੁਰ ਵਿੱਚ ਰਹਿਣ ਵਾਲੇ ਇੱਕ ਪਰਿਵਾਰ ਦੀ ਔਰਤ ਚਰਨਜੀਤ ਕੌਰ (39) ਆਪਣੇ ਪਤੀ ਲਖਵੀਰ ਸਿੰਘ ਅਤੇ ਤਿੰਨ ਬੱਚਿਆਂ ਨਾਲ ਕਮਰੇ ਵਿੱਚ ਸੁੱਤੀ ਪਈ ਸੀ।

By  Aarti July 2nd 2025 11:03 AM

Samrala News :  ਸਮਰਾਲਾ ਦੇ ਨੇੜੇ ਪਿੰਡ ਮਾਨੂਪੁਰ ਵਿੱਚ ਮੀਂਹ ਕਾਰਨ ਇੱਕ ਗਰੀਬ ਪਰਿਵਾਰ ਦੀ ਛੱਤ ਡਿੱਗਣ ਨਾਲ ਹਾਦਸੇ ਵਿੱਚ ਇੱਕ ਔਰਤ ਦੀ ਮੌਤ ਹੋ ਗਈ।

ਪ੍ਰਾਪਤ ਜਾਣਕਾਰੀ ਅਨੁਸਾਰ ਪਿੰਡ ਮਾਨੂਪੁਰ ਵਿੱਚ ਰਹਿਣ ਵਾਲੇ ਇੱਕ ਪਰਿਵਾਰ ਦੀ ਔਰਤ ਚਰਨਜੀਤ ਕੌਰ (39) ਆਪਣੇ ਪਤੀ ਲਖਵੀਰ ਸਿੰਘ ਅਤੇ ਤਿੰਨ ਬੱਚਿਆਂ ਨਾਲ ਕਮਰੇ ਵਿੱਚ ਸੁੱਤੀ ਪਈ ਸੀ। ਪਤੀ ਬੱਚਿਆਂ ਨਾਲ ਬੈੱਡ 'ਤੇ ਸੁੱਤਾ ਪਿਆ ਸੀ ਜਦਕਿ ਔਰਤ ਮੰਜੇ 'ਤੇ ਸੁੱਤੀ ਪਈ ਸੀ, ਮੀਂਹ ਕਾਰਨ ਰਾਤ 10 ਵਜੇ ਨੂੰ ਅਚਾਨਕ ਕਮਰੇ ਦੀ ਛੱਤ ਦਾ ਕੁਝ ਹਿੱਸਾ ਡਿੱਗ ਪਿਆ ਜਿਸ ਕਾਰਨ ਭਿਆਨਕ ਹਾਦਸਾ ਵਾਪਰਿਆ। 

ਛੱਤ ਡਿੱਗਣ ਦੀ ਆਵਾਜ਼ ਸੁਣ ਕੇ ਮ੍ਰਿਤਕ ਔਰਤ ਦਾ ਪਤੀ ਤੁਰੰਤ ਉੱਠ ਪਿਆ ਅਤੇ ਆਪਣੀ ਘਰਵਾਲੀ ਨੂੰ ਇੱਧਰ ਉਧਰ ਲੱਭਣ ਲੱਗਾ ਜਦੋਂ ਉਹ ਨਹੀਂ ਲੱਭੀ ਤਾਂ ਉਸ ਨੇ ਪਿੰਡ ਵਾਲਿਆਂ ਨੂੰ ਬੁਲਾ ਕੇ ਛੱਤ ਦੇ ਮਲਬੇ ਨੂੰ ਚੁੱਕਿਆ ਅਤੇ ਉਸ ਦੇ ਹੇਠਾਂ ਆਪਣੀ ਪਤਨੀ ਨੂੰ ਬਾਹਰ ਕੱਢਿਆ ਅਤੇ ਤੁਰੰਤ ਖੰਨਾ ਦੇ ਹਸਪਤਾਲ ਲਿਆਂਦਾ ਗਿਆ ਜਿੱਥੇ ਡਾਕਟਰ ਦੁਬਾਰਾ ਔਰਤ ਨੂੰ ਮ੍ਰਿਤਕ ਐਲਾਨ ਕਰ ਦਿੱਤਾ ਗਿਆ। ਜਿਸ ਕਾਰਨ ਪਰਿਵਾਰ 'ਤੇ ਦੁੱਖਾਂ ਦਾ ਪਹਾੜ ਡਿੱਗ ਪਿਆ। 

ਦੱਸ ਦਈਏ ਕਿ ਔਰਤ ਆਪਣੇ ਪਿੱਛੇ ਆਪਣੇ ਪਤੀ, ਦੋ ਧੀਆਂ ਅਤੇ ਇੱਕ ਪੁੱਤਰ ਛੱਡ ਗਈ ਹੈ। ਇਸ ਸਬੰਧੀ ਪੁਲਿਸ ਚੌਕੀ ਬਰਧਲਾਂ ਦੇ ਇੰਚਾਰਜ ਪਰਮਿੰਦਰ ਸਿੰਘ ਨੂੰ ਸੂਚਿਤ ਕੀਤਾ ਗਿਆ ਅਤੇ ਪੁਲਿਸ ਨੇ ਔਰਤ ਦੇ ਪਤੀ ਦੇ ਬਿਆਨ ਦੇ ਆਧਾਰ 'ਤੇ ਧਾਰਾ 174 ਤਹਿਤ ਕਾਰਵਾਈ ਕੀਤੀ ਅਤੇ ਲਾਸ਼ ਨੂੰ ਵਾਰਸਾਂ ਦੇ ਹਵਾਲੇ ਕਰ ਦਿੱਤਾ ਗਿਆ।

ਇਹ ਵੀ ਪੜ੍ਹੋ : ''ਭਗਵੰਤ ਮਾਨ ਨੇ ਅਣ-ਐਲਾਨੀ ਐਮਰਜੈਂਸੀ ਲਾਈ...'', ਪੰਜਾਬ 'ਚ ਅਕਾਲੀ ਆਗੂਆਂ ਦੀ ਫੜੋ-ਫੜੀ 'ਤੇ ਸੁਖਬੀਰ ਸਿੰਘ ਬਾਦਲ ਦਾ ਤਿੱਖਾ ਤੰਜ

Related Post