'ਮਹਿਫਿਲ-ਏ-ਸਰਤਾਜ' 'ਚ ਪੁਲਿਸ ਦੀ ਦਖ਼ਲ ਮਗਰੋਂ ਸਤਿੰਦਰ ਸਰਤਾਜ ਨੇ ਰੋਕਿਆ ਲਾਈਵ ਸ਼ੋਅ, ਵੇਖੋ ਵੀਡੀਓ

By  Jasmeet Singh December 11th 2023 02:14 PM

ਪਟਿਆਲਾ: ਰਾਜੀਵ ਗਾਂਧੀ ਲਾਅ ਯੂਨੀਵਰਸਿਟੀ 'ਚ ਐਤਵਾਰ ਰਾਤ ਨੂੰ ਵਿਦਿਆਰਥੀਆਂ ਨੇ ਪੁਲਿਸ ਪ੍ਰਦਰਸ਼ਨ ਅਤੇ ਨਾਅਰੇਬਾਜ਼ੀ ਕੀਤੀ। ਦਰਅਸਲ ਇੱਥੇ ਪੰਜਾਬੀ ਸੂਫੀ ਗਾਇਕ ਸਤਿੰਦਰ ਸਰਤਾਜ ਦਾ ਸ਼ੋਅ ਚੱਲ ਰਿਹਾ ਸੀ। ਜਿਸ ਨੂੰ ਰੋਕਣ ਲਈ ਪੁਲਿਸ ਪਹੁੰਚ ਗਈ। ਪੁਲਿਸ ਦੇ ਕਹਿਣ 'ਤੇ ਸਤਿੰਦਰ ਸਰਤਾਜ ਨੇ ਵੀ ਸ਼ੋਅ ਅੱਗੇ ਵਧਾਉਣ ਤੋਂ ਇਨਕਾਰ ਕਰ ਦਿੱਤਾ।

ਰਾਜੀਵ ਗਾਂਧੀ ਲਾਅ ਯੂਨੀਵਰਸਿਟੀ 'ਚ ਸ਼ਨੀਵਾਰ ਰਾਤ ਨੂੰ ਮਹਿਫਿਲ-ਏ-ਸਰਤਾਜ ਦਾ ਆਯੋਜਨ ਕੀਤਾ ਗਿਆ ਸੀ। ਸ਼ਾਮ ਨੂੰ ਸ਼ੁਰੂ ਹੋਏ ਸ਼ੋਅ ਵਿੱਚ ਸਤਿੰਦਰ ਸਰਤਾਜ ਆਪਣਾ ਗੀਤ ਔਜ਼ਾਰ ਗਾ ਰਹੇ ਸਨ। ਇਸ ਦੌਰਾਨ ਪੁਲਿਸ ਸਟੇਜ ਦੇ ਪਿੱਛੇ ਆ ਗਈ। ਪਹਿਲਾਂ ਤਾਂ ਉਨ੍ਹਾਂ ਦੇ ਸਹਾਇਕ ਨੇ ਪੁਲਿਸ ਨੂੰ ਸੂਚਨਾ ਦਿੱਤੀ ਪਰ ਸਤਿੰਦਰ ਸਰਤਾਜ ਸਥਿਤੀ ਨੂੰ ਨਾ ਸਮਝ ਸਕਿਆ ਅਤੇ ਗੀਤ ਜਾਰੀ ਰੱਖਿਆ। ਫਿਰ ਇੱਕ-ਇੱਕ ਕਰ ਕੇ ਕੁਝ ਪੁਲਿਸ ਵਾਲੇ ਸਟੇਜ 'ਤੇ ਆਏ ਅਤੇ ਸਰਤਾਜ ਦੇ ਕੰਨਾਂ ਵਿਚ ਘੁਸਰ-ਮੁਸਰ ਕੀਤੀ ਕਿ ਸਮਾਂ ਨਿਕਲ ਰਿਹਾ ਹੈ।


ਜਿਸ ਤੋਂ ਬਾਅਦ ਸਤਿੰਦਰ ਸਰਤਾਜ ਨੇ ਕਿਹਾ ਕਿ ਪੁਲਿਸ ਨੇ ਸ਼ੋਅ ਬੰਦ ਕਰਨ ਲਈ ਕਿਹਾ ਹੈ। ਉਨ੍ਹਾਂ ਨੇ ਪ੍ਰਦਰਸ਼ਨ ਅੱਧ ਵਿਚਾਲੇ ਰੋਕਣ ਲਈ ਵਿਦਿਆਰਥੀਆਂ ਤੋਂ ਮੁਆਫੀ ਮੰਗੀ ਅਤੇ ਕਿਸੇ ਹੋਰ ਸਮੇਂ ਵਾਪਸ ਆਉਣ ਦਾ ਵਾਅਦਾ ਕੀਤਾ।


ਇਸ ਘਟਨਾ ਤੋਂ ਬਾਅਦ ਵਿਦਿਆਰਥੀ ਗੁੱਸੇ 'ਚ ਆ ਗਏ। ਵਿਦਿਆਰਥੀਆਂ ਨੇ ਪੰਜਾਬ ਪੁਲਿਸ ਖਿਲਾਫ ਪ੍ਰਦਰਸ਼ਨ ਸ਼ੁਰੂ ਕਰ ਦਿੱਤਾ। ਕੈਂਪਸ ਵਿੱਚ ‘ਡਾਉਨ ਵਿਦ ਪੰਜਾਬ ਪੁਲਿਸ’ ਦੇ ਨਾਅਰੇ ਲਾਏ ਗਏ ਪਰ ਯੂਨੀਵਰਸਿਟੀ ਪ੍ਰਸ਼ਾਸਨ ਨੇ ਵਿਦਿਆਰਥੀਆਂ ਨੂੰ ਸ਼ਾਂਤ ਰਹਿਣ ਲਈ ਕਿਹਾ। 

ਸਥਾਨਕ ਪੁਲਿਸ ਨੇ ਦਲੀਲ ਦਿੱਤੀ ਕਿ ਸਮਾਂ ਖਤਮ ਹੋ ਗਿਆ ਸੀ। ਸ਼ੋਅ ਦੀ ਇਜਾਜ਼ਤ ਸ਼ਾਮ 7 ਵਜੇ ਤੋਂ ਰਾਤ 10 ਵਜੇ ਤੱਕ ਸੀ। ਸਮਾਂ ਖਤਮ ਹੋਣ ਤੋਂ ਬਾਅਦ ਸਤਿੰਦਰ ਸਰਤਾਜ ਨੂੰ ਇਸ ਨੂੰ ਅੱਗੇ ਨਾ ਲਿਜਾਣ ਦੀ ਬੇਨਤੀ ਕੀਤੀ ਗਈ, ਜਿਸ 'ਤੇ ਉਨ੍ਹਾਂ ਨੇ ਹਾਮੀ ਭਰੀ ਅਤੇ ਸ਼ੋਅ ਬੰਦ ਕਰ ਦਿੱਤਾ।

ਪੂਰੀ ਖ਼ਬਰ ਪੜ੍ਹੋ: PGI 'ਚ ਜਿਸ ਮਹਿਲਾ ਨੂੰ ਲਗਾਇਆ ਗਿਆ ਜ਼ਹਿਰੀਲਾ ਟੀਕਾ, ਉਸ ਦੀ 27 ਦਿਨਾਂ ਬਾਅਦ ਹੋਈ ਮੌਤ

Related Post