Sun, Apr 28, 2024
Whatsapp

PGI 'ਚ ਜਿਸ ਮਹਿਲਾ ਨੂੰ ਲਗਾਇਆ ਗਿਆ ਜ਼ਹਿਰੀਲਾ ਟੀਕਾ, ਉਸ ਦੀ 27 ਦਿਨਾਂ ਬਾਅਦ ਹੋਈ ਮੌਤ

Written by  Jasmeet Singh -- December 11th 2023 12:18 PM -- Updated: December 11th 2023 01:40 PM
PGI 'ਚ ਜਿਸ ਮਹਿਲਾ ਨੂੰ ਲਗਾਇਆ ਗਿਆ ਜ਼ਹਿਰੀਲਾ ਟੀਕਾ, ਉਸ ਦੀ 27 ਦਿਨਾਂ ਬਾਅਦ ਹੋਈ ਮੌਤ

PGI 'ਚ ਜਿਸ ਮਹਿਲਾ ਨੂੰ ਲਗਾਇਆ ਗਿਆ ਜ਼ਹਿਰੀਲਾ ਟੀਕਾ, ਉਸ ਦੀ 27 ਦਿਨਾਂ ਬਾਅਦ ਹੋਈ ਮੌਤ

ਚੰਡੀਗੜ੍ਹ: ਪੀ.ਜੀ.ਆਈ. ਵਿੱਚ ਜ਼ਹਿਰੀਲਾ ਟੀਕਾ ਲੱਗਣ ਤੋਂ 27 ਦਿਨ ਬਾਅਦ ਬੀਤੀ ਸ਼ਾਮ ਹਰਮੀਤ ਕੌਰ ਦੀ ਮੌਤ ਹੋ ਗਈ। ਪ੍ਰੇਮ ਵਿਆਹ ਕਾਰਨ ਇੱਕ ਅਣਜਾਣ ਔਰਤ ਨੇ ਹਰਮੀਤ ਦੇ ਭਰਾ ਜਸਮੀਤ ਸਿੰਘ ਦੇ ਕਹਿਣ 'ਤੇ ਉਸ ਨੂੰ ਜ਼ਹਿਰੀਲਾ ਟੀਕਾ ਲਗਾ ਦਿੱਤਾ ਸੀ। ਇਸ ਮਾਮਲੇ ਵਿੱਚ ਪੁਲਿਸ ਨੇ ਉਸ ਦੇ ਮਾਮੇ ਦੀ ਲੜਕੀ ਦੇ ਪਤੀ ਬੂਟਾ ਸਿੰਘ ਨੂੰ ਵੀ ਗ੍ਰਿਫ਼ਤਾਰ ਕਰ ਲਿਆ ਸੀ।

PGI ‘ਚ ਹਰਮੀਤ ਕੌਰ ਦੀ ਹੋਈ ਮੌਤ ਤੋਂ ਬਾਅਦ ਪਤੀ ਦੇ ਨਾਲ Exclusive  ਗੱਲਬਾਤ

ਭਰਾ ਨੂੰ ਸੀ ਭੈਣ ਦੇ ਪ੍ਰੇਮ ਵਿਆਹ ਤੋਂ ਇਤਰਾਜ਼
ਪੁਲਿਸ ਜਾਂਚ 'ਚ ਸਾਹਮਣੇ ਆਇਆ ਸੀ ਕਿ ਰਾਜਪੁਰਾ ਦੀ ਰਹਿਣ ਵਾਲੀ ਪੀੜਤਾ 'ਤੇ ਕਤਲ ਦੀ ਕੋਸ਼ਿਸ਼ ਉਸਦੇ ਭਰਾ ਜਸਮੀਤ ਦੁਆਰਾ ਕਿਸੇ ਹੋਰ ਜਾਤੀ ਦੇ ਵਿਅਕਤੀ ਨਾਲ ਵਿਆਹ ਕਰਨ ਤੋਂ ਇਨਕਾਰ ਕਰਨ ਦਾ ਨਤੀਜਾ ਸੀ। ਕੁੜੀ ਦਾ ਜੱਟ ਸਿੱਖ ਪਰਿਵਾਰ ਇਸ ਗੱਲ ਤੋਂ ਨਾਰਾਜ਼ ਸਨ ਕਿ ਉਸ ਦਾ ਵਿਆਹ ਇੱਕ ਰਾਜਪੂਤ ਸਿੱਖ ਗੁਰਵਿੰਦਰ ਸਿੰਘ ਨਾਲ ਹੋਇਆ ਸੀ। ਇਹ ਮਾਮਲਾ ਅਣਖ ਦੀ ਖ਼ਾਤਿਰ ਕਤਲ ਦੀ ਕੋਸ਼ਿਸ਼ ਦਾ ਸੀ, ਜਿਸ ਵਿੱਚ ਹੁਣ ਕਤਲ ਦੀਆਂ ਧਾਰਾਵਾਂ ਵੀ ਜੋੜੀਆਂ ਗਈਆਂ ਹਨ, ਕਿਉਂਕਿ ਹਰਮੀਤ ਹੁਣ ਇਸ ਦੁਨੀਆਂ 'ਚ ਨਹੀਂ ਰਹੀ। ਪੁਲਿਸ ਇਸ ਮਾਮਲੇ 'ਤੇ ਹਰ ਤਰਫੋਂ ਕੰਮ ਕਰ ਰਹੀ ਹੈ। 


ਗੁਰਵਿੰਦਰ ਅਤੇ ਹਰਮੀਤ

ਇਵੇਂ ਦਿੱਤਾ ਸੀ ਕਤਲ ਦੀ ਸਾਜਿਸ਼ ਨੂੰ ਅੰਜਾਮ 
ਜਸਮੀਤ ਦਾ ਪਤੀ-ਪਤਨੀ ਪ੍ਰਤੀ ਗੁੱਸਾ ਉਦੋਂ ਵੱਧ ਗਿਆ ਜਦੋਂ 3 ਨਵੰਬਰ ਨੂੰ ਹਰਮੀਤ ਨੇ ਇੱਕ ਬੱਚੇ ਨੂੰ ਜਨਮ ਦਿੱਤਾ। ਆਪਣੇ ਦੂਰ ਦੇ ਰਿਸ਼ਤੇਦਾਰ ਬੂਟਾ ਸਿੰਘ, ਮਨਦੀਪ, ਮਰੀਜ਼ ਦੀ ਦੇਖਭਾਲ ਕਰਨ ਵਾਲੀ ਪੇਸ਼ੇਵਰ ਜਸਪ੍ਰੀਤ ਕੌਰ ਨਾਲ ਮਿਲ ਉਸਨੇ ਕਤਲ ਦੀ ਸਾਜ਼ਿਸ਼ ਰਚੀ। ਸਾਜ਼ਿਸ਼ ਰਚ ਕੇ ਜਸਮੀਤ ਸਿੰਘ ਅਤੇ ਬੂਟਾ ਸਿੰਘ ਨੇ ਇਸ ਮਾਮਲੇ ਵਿੱਚ ਮਨਦੀਪ ਸਿੰਘ ਨਾਲ ਸੰਪਰਕ ਕੀਤਾ। ਯੋਜਨਾ ਦੇ ਹਿੱਸੇ ਵਜੋਂ ਮਨਦੀਪ ਸਿੰਘ ਨੇ ਦੇਖਭਾਲ ਕਰਨ ਵਾਲੀ ਲੜਕੀ ਜਸਪ੍ਰੀਤ ਕੌਰ ਨਾਲ ਸੰਪਰਕ ਕੀਤਾ। ਜਸਪ੍ਰੀਤ ਕੌਰ ਨੂੰ ਦੱਸਿਆ ਗਿਆ ਕਿ ਪੀ.ਜੀ.ਆਈ. ਵਿੱਚ ਇੱਕ ਦਿਨ ਲਈ ਕੇਅਰਟੇਕਰ ਦੀ ਲੋੜ ਹੈ। ਉਸ ਨੂੰ ਮਲਟੀਵਿਟਾਮਿਨ ਦਾ ਟੀਕਾ ਦੇਣਾ ਪੈਂਦਾ ਹੈ। ਇਸ ਦੇ ਲਈ ਉਸ ਨੂੰ 3,000 ਰੁਪਏ ਦਿੱਤੇ ਜਾਣਗੇ। ਜਿਸ ਵਿੱਚੋਂ ਮਨਦੀਪ ਨੇ ਉਸ ਨੂੰ 1000 ਰੁਪਏ ਆਨਲਾਈਨ ਟਰਾਂਸਫਰ ਵੀ ਕਰ ਦਿੱਤੇ।

ਚਾਰੇ ਮੁਲਜ਼ਮ ਪੁਲਿਸ ਗ੍ਰਿਫ਼ਤ 'ਚ

ਨੀਂਦ ਦੀ ਗੋਲੀ ਅਤੇ ਸੈਨੀਟਾਈਜ਼ਰ ਤੋਂ ਬਣਿਆ ਸੀ ਇੰਜੈਕਸ਼ਨ
ਪੀ.ਜੀ.ਆਈ ਵਿਖੇ ਇਲਾਜ ਕਰ ਰਹੇ ਡਾਕਟਰਾਂ ਵੱਲੋਂ ਪੀੜਤਾ ਨੂੰ ਦਵਾਈ ਦੇਣ ਦੇ ਬਾਵਜੂਦ ਕੋਈ ਸੁਧਾਰ ਨਾ ਹੁੰਦਾ ਵੇਖ ਇਹ ਜਾਨਣਾ ਜ਼ਰੂਰੀ ਸੀ ਕਿ ਔਰਤ ਨੂੰ ਕਿਹੜਾ ਜ਼ਹਿਰੀਲਾ ਟੀਕਾ ਲਗਾਇਆ ਗਿਆ ਹੈ। ਸਭ ਤੋਂ ਪਹਿਲਾਂ ਜਦੋਂ ਪੁਲਿਸ ਨੇ ਮੁਲਜ਼ਮਾਂ ਤੋਂ ਪੁੱਛਗਿੱਛ ਕੀਤੀ ਤਾਂ ਉਨ੍ਹਾਂ ਦੱਸਿਆ ਕਿ ਜਸਮੀਤ ਸਿੰਘ, ਬੂਟਾ ਸਿੰਘ ਅਤੇ ਮਨਦੀਪ ਸਿੰਘ ਨੇ ਯੂ-ਟਿਊਬ 'ਤੇ ਦੇਖ ਕੇ ਜ਼ਹਿਰੀਲਾ ਟੀਕਾ ਲਗਾਉਣ ਦਾ ਤਰੀਕਾ ਲੱਭਿਆ ਸੀ। ਇਸ ਵਿਚ ਉਨ੍ਹਾਂ ਨੇ ਕਾਕਰੋਚ ਮਾਰਨ ਵਾਲੀ ਹਿੱਟ, ਸੈਨੀਟਾਈਜ਼ਰ ਅਤੇ ਪੰਜ ਨੀਂਦ ਦੀਆਂ ਗੋਲੀਆਂ ਦਾ ਮਿਸ਼ਰਣ ਬਣਾ ਕੇ ਇੱਕ ਟੀਕਾ ਤਿਆਰ ਕੀਤਾ ਸੀ।



50 ਹਜ਼ਾਰ ਰੁਪਏ ਐਡਵਾਂਸ ਦੇ ਦਿੱਤੇ
ਪੁਲਿਸ ਪੁੱਛਗਿੱਛ 'ਚ ਸਾਹਮਣੇ ਆਇਆ ਕਿ ਜਸਮੀਤ ਸਿੰਘ ਨੇ 10 ਲੱਖ ਰੁਪਏ 'ਚ ਸੌਦਾ ਤੈਅ ਕਰਨ ਤੋਂ ਬਾਅਦ ਆਪਣੇ ਬੂਟਾ ਸਿੰਘ ਨੂੰ 50 ਹਜ਼ਾਰ ਰੁਪਏ ਐਡਵਾਂਸ ਦਿੱਤੇ ਸਨ। ਬੂਟਾ ਸਿੰਘ ਨੇ ਅੱਗੇ ਇਹ ਪੈਸੇ ਮਨਦੀਪ ਸਿੰਘ ਨੂੰ ਦੇ ਦਿੱਤੇ। ਮਨਦੀਪ ਸਿੰਘ ਨੇ ਇਨ੍ਹਾਂ 50 ਹਜ਼ਾਰਾਂ ਵਿੱਚੋਂ 1 ਹਜ਼ਾਰ ਜਸਪ੍ਰੀਤ ਕੌਰ ਨੂੰ ਦਿੱਤੇ ਸਨ।

- With inputs from our correspondent

Top News view more...

Latest News view more...