SBI ਨੇ ਵਧਾਈਆਂ ਵਿਆਜ਼ ਦਰਾਂ, ਜਾਣੋ ਕਿੰਨਾ ਮਹਿੰਗਾ ਹੋਇਆ ਕਰਜ਼ਾ

SBI Interest Rate Hike : ਦਸ ਦਈਏ ਕਿ ਪਿਛਲੇ ਮਹੀਨੇ ਜੂਨ 'ਚ ਵੀ ਬੈਂਕ ਨੇ ਆਪਣੇ ਕਰਜ਼ਿਆਂ 'ਤੇ ਵਿਆਜ ਦਰਾਂ 'ਚ 0.10 ਫੀਸਦੀ ਦਾ ਵਾਧਾ ਕੀਤਾ ਸੀ। ਇਹ ਲਗਾਤਾਰ ਦੂਜਾ ਮਹੀਨਾ ਹੈ ਜਦੋਂ ਬੈਂਕ ਨੇ ਕਰਜ਼ਾ ਮਹਿੰਗਾ ਕੀਤਾ ਹੈ।

By  KRISHAN KUMAR SHARMA July 15th 2024 08:36 PM

SBI Interest Rate Hike : SBI ਬੈਂਕ ਸਾਰੇ ਜਾਣੇ-ਮਾਣੇ ਬੈਂਕਾਂ 'ਚੋਂ ਇੱਕ ਹੈ। ਬੈਂਕ ਨੇ ਸੋਮਵਾਰ ਨੂੰ ਦੱਸਿਆ ਹੈ ਕਿ ਉਸ ਦੇ ਅੰਦਰੂਨੀ ਬੈਂਚਮਾਰਕ ਮਾਰਜਿਨਲ ਕਾਸਟ ਆਫ ਲੈਂਡਿੰਗ ਰੇਟ (MCLR) 'ਚ 5 ਤੋਂ 10 ਆਧਾਰ ਅੰਕਾਂ ਦਾ ਵਾਧਾ ਕੀਤਾ ਗਿਆ ਹੈ। ਨਵੀਆਂ ਵਿਆਜ਼ ਦਰਾਂ ਸੋਮਵਾਰ ਯਾਨੀ 15 ਜੁਲਾਈ ਤੋਂ ਲਾਗੂ ਹੋ ਗਈਆਂ ਹਨ। ਬੈਂਕ ਵੱਲੋਂ ਵਿਆਜ਼ ਦਰਾਂ ਵਧਾਉਣ ਤੋਂ ਬਾਅਦ, ਇਸ ਬੈਂਚਮਾਰਕ ਨਾਲ ਸਬੰਧਤ ਹਰ ਤਰ੍ਹਾਂ ਦੇ ਕਰਜ਼ਿਆਂ ਅਤੇ ਉਨ੍ਹਾਂ ਦੀ EMI 'ਚ ਵੀ ਵਾਧਾ ਹੋਇਆ ਹੈ।

SBI ਵੱਲੋਂ ਜਾਰੀ ਨੋਟੀਫਿਕੇਸ਼ਨ ਮੁਤਾਬਕ ਬੈਂਕ ਨੇ 1 ਸਾਲ ਦੇ ਲੋਨ 'ਤੇ MCLR 'ਚ 0.10 ਫੀਸਦੀ ਦਾ ਵਾਧਾ ਕੀਤਾ ਹੈ, ਜੋ ਹੁਣ 8.85 ਫੀਸਦੀ ਹੈ। ਇਸੇ ਤਰ੍ਹਾਂ 3 ਮਹੀਨਿਆਂ ਦੇ ਕਰਜ਼ੇ 'ਤੇ ਵੀ MCLR 0.10 ਫੀਸਦੀ ਵਧ ਕੇ 8.4 ਫੀਸਦੀ, 6 ਮਹੀਨਿਆਂ ਦੇ ਕਰਜ਼ੇ 'ਤੇ MCLR 0.10 ਫੀਸਦੀ ਵਧ ਕੇ 8.75 ਫੀਸਦੀ ਅਤੇ 2 ਸਾਲ ਦੇ ਕਰਜ਼ੇ 'ਤੇ MCLR 0.10 ਫੀਸਦੀ ਵਧ ਕੇ 8.95 ਫੀਸਦੀ ਹੋ ਗਿਆ ਹੈ।

3 ਸਾਲ ਦੇ ਕਰਜ਼ੇ 'ਤੇ ਵਿਆਜ਼

ਬੈਂਕ ਨੇ 3 ਸਾਲ ਦੇ ਰਿਟੇਲ ਕਰਜ਼ੇ 'ਤੇ ਵਿਆਜ ਵਧਾ ਕੇ 9 ਫੀਸਦੀ ਕਰ ਦਿੱਤਾ ਹੈ। ਇਸੇ ਤਰ੍ਹਾਂ ਇਕ ਦਿਨ ਦੇ ਕਰਜ਼ੇ 'ਤੇ ਵਿਆਜ 8.10 ਫੀਸਦੀ ਅਤੇ ਇਕ ਮਹੀਨੇ ਦੇ ਕਰਜ਼ੇ 'ਤੇ MCLR ਨੂੰ ਵਧਾ ਕੇ 8.35 ਫੀਸਦੀ ਕਰ ਦਿੱਤਾ ਗਿਆ ਹੈ। ਦਸ ਦਈਏ ਕਿ ਪਿਛਲੇ ਮਹੀਨੇ ਜੂਨ 'ਚ ਵੀ ਬੈਂਕ ਨੇ ਆਪਣੇ ਕਰਜ਼ਿਆਂ 'ਤੇ ਵਿਆਜ ਦਰਾਂ 'ਚ 0.10 ਫੀਸਦੀ ਦਾ ਵਾਧਾ ਕੀਤਾ ਸੀ। ਇਹ ਲਗਾਤਾਰ ਦੂਜਾ ਮਹੀਨਾ ਹੈ ਜਦੋਂ ਬੈਂਕ ਨੇ ਕਰਜ਼ਾ ਮਹਿੰਗਾ ਕੀਤਾ ਹੈ।

ਕਿਹੜੇ ਗਾਹਕ ਹੋਣਗੇ ਪ੍ਰਭਾਵਿਤ

SBI ਵੱਲੋਂ MCLR 'ਚ ਕੀਤੇ ਵਾਧੇ ਦਾ ਬੈਂਕ ਦੇ ਸਾਰੇ ਗਾਹਕਾਂ 'ਤੇ ਕੋਈ ਅਸਰ ਨਹੀਂ ਪਵੇਗਾ। ਜਿਵੇਂ ਕਿ ਤੁਸੀਂ ਜਾਣਦੇ ਹੋ, ਹੁਣ ਜ਼ਿਆਦਾਤਰ ਰਿਟੇਲ ਕਰਜ਼ੇ ਬਾਹਰੀ ਬੈਂਚਮਾਰਕ ਜਿਵੇਂ ਕਿ ਰੇਪੋ ਰੇਟ ਨਾਲ ਜੁੜੇ ਹੋਏ ਹਨ, ਜਦਕਿ ਸਿਰਫ ਕੁਝ ਪੁਰਾਣੇ ਕਰਜ਼ੇ MCLR ਨਾਲ ਜੁੜੇ ਹੋਏ ਹਨ। ਅਜਿਹੇ 'ਚ MCLR 'ਚ ਵਾਧੇ ਦਾ ਅਸਰ ਸਿਰਫ ਉਨ੍ਹਾਂ ਗਾਹਕਾਂ 'ਤੇ ਪਵੇਗਾ, ਜਿਨ੍ਹਾਂ ਦੇ ਕਰਜ਼ੇ ਅਜੇ ਵੀ ਬੈਂਕ ਦੇ ਅੰਦਰੂਨੀ ਬੈਂਚਮਾਰਕ ਨਾਲ ਜੁੜੇ ਹੋਏ ਹਨ।

30 ਲੱਖ ਰੁਪਏ ਦੇ ਕਰਜ਼ੇ 'ਤੇ ਕੀ ਅਸਰ ਹੋਵੇਗਾ?

ਉਦਾਹਰਨ ਵੱਜੋਂ ਜੇਕਰ ਕਿਸੇ ਵਿਅਕਤੀ ਨੇ 20 ਸਾਲਾਂ ਲਈ 30 ਲੱਖ ਰੁਪਏ ਦਾ ਕਰਜ਼ਾ ਲਿਆ ਸੀ, ਤਾਂ ਉਸ ਨੂੰ ਪਿਛਲੇ ਮਹੀਨੇ ਤੱਕ 8.90 ਫੀਸਦੀ ਦੀ ਦਰ ਨਾਲ EMI ਇਹ ਹਰ ਮਹੀਨੇ 26,799 ਰੁਪਏ ਬਣਦਾ ਸੀ। ਇਸ 'ਤੇ 20 ਸਾਲਾਂ 'ਚ 34,31,794 ਰੁਪਏ ਅਦਾ ਕੀਤੇ ਜਾਣੇ ਸਨ। ਹੁਣ ਜੇਕਰ ਬੈਂਕ ਨੇ ਵਿਆਜ ਨੂੰ ਵਧਾ ਕੇ 9 ਫੀਸਦੀ ਕਰ ਦਿੱਤਾ ਹੈ ਤਾਂ ਅਗਲੇ ਮਹੀਨੇ ਤੋਂ EMI 26,992 ਰੁਪਏ ਹੋ ਜਾਵੇਗੀ, ਜਿਸ ਦਾ ਮਤਲਬ ਹੈ ਕਿ ਹਰ ਮਹੀਨੇ EMI 'ਚ 193 ਰੁਪਏ ਦਾ ਵਾਧਾ ਹੋਵੇਗਾ ਅਤੇ ਸਾਲ 'ਚ 2,316 ਰੁਪਏ ਦਾ ਬੋਝ ਵਧੇਗਾ।

Related Post