SC ਕਮਿਸ਼ਨ ਵੱਲੋਂ ਵਿਜੈ ਸਾਪਲਾ ਦੇ ਦੌਰੇ ਦੌਰਾਨ ਡੀਸੀ ਦੇ ਗ਼ੈਰ ਹਾਜ਼ਰ ਰਹਿਣ 'ਤੇ ਲਿਆ ਨੋਟਿਸ

By  Pardeep Singh December 7th 2022 07:18 PM -- Updated: December 7th 2022 07:30 PM

ਬਠਿੰਡਾ: ਐਸਸੀ ਕਮਿਸ਼ਨ ਦੇ ਚੇਅਰਮੈਨ ਵਿਜੈ ਸਾਂਪਲਾ ਬਠਿੰਡਾ ਦੌਰੇ ਉੱਤੇ ਸਨ।  ਇਸ ਦੌਰਾਨ ਪ੍ਰੋਟੋਕੋਲ ਮੁਤਾਬਿਕ  ਟਰਾਂਸਪੋਰਟ ਸਹੂਲਤਾਂ ਪ੍ਰਦਾਨ ਕਰਨ ਵਿੱਚ ਡੀਸੀ ਅਸਫਲ ਰਿਹਾ।  ਸਾਂਪਲਾ ਦੇ ਦੌਰੇ ਦੌਰਾਨ ਬਠਿੰਡਾ ਦਾ  ਡਿਪਟੀ ਕਮਿਸ਼ਨਰ ਗੈਰ ਹਾਜ਼ਰ ਵੀ ਰਿਹਾ ਹੈ ਜਿਸ ਨੂੰ ਲੈ ਕੇ ਅਨੁਸੂਚਿਤ ਜਾਤੀ ਰਾਸ਼ਟਰੀ ਕਮਿਸ਼ਨ ਨੇ ਨੋਟਿਸ ਲਿਆ ਹੈ।

ਕਮਿਸ਼ਨ ਵੱਲੋਂ ਡਿਪਟੀ ਕਮਿਸ਼ਨਰ ਦੀ ਗੈਰ-ਹਾਜ਼ਰੀ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਡੀਸੀ ਤੋਂ  ਸਪੱਸ਼ਟੀਕਰਨ ਮੰਗਿਆ ਜਾਵੇ। ਡੀਸੀ ਦੀ ਮੌਜੂਦਗੀ ਨਾ ਹੋਣ ਕਰਕੇ ਇਸ ਕੜੀ ਅਲੋਚਨਾ ਕੀਤੀ ਗਈ ਹੈ।



Related Post