zirakpur: ਟਰੱਕ ਨੇ ਐਕਟੀਵਾ ਨੂੰ ਮਾਰੀ ਟੱਕਰ; 12 ਸਾਲਾਂ ਲੜਕੀ ਦੇ ਸਿਰ ਉੱਤੋ ਲੰਘਿਆ ਟਰੱਕ, ਮਾਂ ਦੀਆਂ ਅੱਖਾਂ ਸਾਹਮਣੇ ਧੀ ਦੀ ਮੌਤ

ਮਿਲੀ ਜਾਣਕਾਰੀ ਮੁਤਾਬਿਕ ਅਨਨਿਆ ਆਪਣੀ ਮਾਂ ਨਾਲ ਐਕਟਿਵਾ 'ਤੇ ਨਗਲਾ ਰੋਡ 'ਤੇ ਸਥਿਤ ਇਕ ਪ੍ਰਾਈਵੇਟ ਸਕੂਲ ਜਾ ਰਹੀ ਸੀ। ਮਾਂ ਐਕਟਿਵਾ ਚਲਾ ਰਹੀ ਸੀ ਤੇ ਬੇਟੀ ਪਿੱਛੇ ਬੈਠੀ ਸੀ।

By  Aarti May 7th 2024 01:08 PM -- Updated: May 7th 2024 01:21 PM

zirakpur Singhpura Chowk Accident: ਜ਼ੀਰਕਪੁਰ ਦੇ ਚੰਡੀਗੜ੍ਹ ਅੰਬਾਲਾ ਰੋਡ 'ਤੇ ਸਥਿਤ ਗੁਲਿਸਤਾਨ ਪੈਲੇਸ ਦੇ ਸਾਹਮਣੇ ਮੰਗਲਵਾਰ ਸਵੇਰੇ ਕਰੀਬ 8 ਵਜੇ ਇਕ ਟਰੱਕ ਡਰਾਈਵਰ ਨੇ ਇਕ ਸਕੂਲੀ ਵਿਦਿਆਰਥਣ ਨੂੰ ਕੁਚਲ ਦਿੱਤਾ। ਹਾਦਸੇ 'ਚ 12 ਸਾਲਾ ਅਨੰਨਿਆ ਦੀ ਮੌਕੇ 'ਤੇ ਹੀ ਮੌਤ ਹੋ ਗਈ। ਐਕਟਿਵਾ ਚਲਾ ਰਹੀ ਉਸ ਦੀ ਮਾਂ ਨੂੰ ਮਾਮੂਲੀ ਸੱਟਾਂ ਲੱਗੀਆਂ ਪਰ ਉਹ ਖਤਰੇ ਤੋਂ ਬਾਹਰ ਹੈ।

ਮਿਲੀ ਜਾਣਕਾਰੀ ਮੁਤਾਬਿਕ ਅਨਨਿਆ ਆਪਣੀ ਮਾਂ ਨਾਲ ਐਕਟਿਵਾ 'ਤੇ ਨਗਲਾ ਰੋਡ 'ਤੇ ਸਥਿਤ ਇਕ ਪ੍ਰਾਈਵੇਟ ਸਕੂਲ ਜਾ ਰਹੀ ਸੀ। ਮਾਂ ਐਕਟਿਵਾ ਚਲਾ ਰਹੀ ਸੀ ਤੇ ਬੇਟੀ ਪਿੱਛੇ ਬੈਠੀ ਸੀ। ਜਿਵੇਂ ਹੀ ਉਹ ਸਿੰਘਪੁਰਾ ਚੌਕ ਨੇੜੇ ਗੁਲਿਸਤਾਨ ਪੈਲੇਸ ਦੇ ਸਾਹਮਣੇ ਪਹੁੰਚੀ ਅਤੇ ਮੁੱਖ ਸੜਕ ਤੋਂ ਸਲਿਪ 'ਤੇ ਉਤਰਨ ਲੱਗੀ ਤਾਂ ਉਸ ਦੀ ਐਕਟਿਵਾ ਇਕ ਟਰੱਕ ਨਾਲ ਟਕਰਾ ਗਈ।

ਅਨਨਿਆ ਟਰੱਕ ਵੱਲ ਜਾ ਡਿੱਗੀ ਅਤੇ ਟਰੱਕ ਦਾ ਪਿਛਲਾ ਟਾਇਰ ਉਸ ਦੇ ਸਿਰ ਦੇ ਉੱਪਰੋਂ ਲੰਘ ਗਿਆ ਅਤੇ ਉਸ ਦੀ ਮੌਕੇ 'ਤੇ ਹੀ ਮੌਤ ਹੋ ਗਈ। ਉਸ ਦੀ ਮਾਂ ਸੜਕ ਦੇ ਦੂਜੇ ਪਾਸੇ ਡਿੱਗ ਪਈ ਅਤੇ ਉਸ ਨੂੰ ਮਾਮੂਲੀ ਸੱਟਾਂ ਲੱਗੀਆਂ। ਲਾਸ਼ ਨੂੰ ਡੇਰਾਬਸੀ ਹਸਪਤਾਲ ਦੇ ਮੁਰਦਾਘਰ ਵਿੱਚ ਰਖਵਾਇਆ ਗਿਆ ਹੈ।

ਪੁਲੀਸ ਟੀਮ ਨੇ ਮੌਕੇ ’ਤੇ ਪਹੁੰਚ ਕੇ ਟਰੱਕ ਚਾਲਕ ਨੂੰ ਮੌਕੇ ’ਤੇ ਹੀ ਕਾਬੂ ਕਰ ਲਿਆ ਅਤੇ ਟਰੱਕ ਨੂੰ ਜ਼ਬਤ ਕਰ ਲਿਆ। ਪੁਲਿਸ ਨੇ ਟਰੱਕ ਚਾਲਕ ਨੂੰ ਹਿਰਾਸਤ 'ਚ ਲੈ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। 

ਇਹ ਵੀ ਪੜ੍ਹੋ: Bathinda News: ਬਠਿੰਡਾ ਦੇ ਇਸ ਪਿੰਡ ਦੇ ਲੋਕਾਂ ਨੇ ਆਮ ਆਦਮੀ ਪਾਰਟੀ ਦੇ ਉਮੀਦਵਾਰਾਂ ਦੀ ਆਮਦ ’ਤੇ ਲਾਈ ਰੋਕ

Related Post