SDM ਲਾਲ ਵਿਸਵਾਸ਼ ਬੈਂਸ ਦੇ ਬੇਟੇ ਚਾਰੂਵਰਤ ਬੈਂਸ ਨੇ CBSE 10ਵੀਂ ਜ਼ਿਲ੍ਹਾ ਕਪੂਰਥਲਾ ’ਚ ਹਾਸਿਲ ਕੀਤਾ ਪਹਿਲਾ ਸਥਾਨ

ਉਨ੍ਹਾਂ ਅੱਗੇ ਦੱਸਿਆ ਕਿ ਇਸੇ ਤਰ੍ਹਾਂ ਸਕੂਲ ਦੇ ਵਿਦਿਆਰਥੀ ਸਮਰੱਥ ਵਲੋਂ 500 ਵਿਚੋਂ 495(99 ਪ੍ਰਤੀਸ਼ਤ) ਅਤੇ ਵਿਦਿਆਰਥੀ ਆਰੂਸ਼ੀ ਅਰੋੜਾ ਨੇ 500 ਵਿਚੋਂ 490(98 ਪ੍ਰਤੀਸ਼ਤ ਅੰਕ) ਪ੍ਰਾਪਤ ਕੀਤੇ ਹਨ।

By  Aarti April 18th 2026 05:21 PM

ਐਮ.ਜੀ.ਐਨ.ਪਬਲਿਕ ਸਕੂਲ ਸਕੂਲ ਦੇ ਵਿਦਿਆਰਥੀ ਚਾਰੂਵਰਤ ਬੈਂਸ ਨੇ ਸੀ.ਬੀ.ਐਸ.ਈ. ਦੀ 10 ਵੀਂ ਕਲਾਸ ਵਿਚੋਂ ਕਪੂਰਥਲਾ ਜ਼ਿਲ੍ਹੇ ਵਿੱਚੋਂ ਪਹਿਲਾ ਸਥਾਨ ਹਾਸਿਲ ਕੀਤਾ ਹੈ। ਸੀ.ਬੀ.ਐਸ.ਈ. 10ਵੀਂ ਕਲਾਸ ਦੇ ਐਲਾਨੇ ਗਏ ਨਤੀਜੇ ਵਿੱਚ ਚਾਰੂਵਰਤ ਨੇ ਵਿਦਿਅਕ ਸੈਸ਼ਨ 2025-26 ਦੌਰਾਨ 500 ਵਿਚੋਂ 497 (99.4 ਪ੍ਰਤੀਸ਼ਤ ਅੰਕ) ਹਾਸਿਲ ਕਰਕੇ ਪਹਿਲਾ ਦਰਜਾ ਹਾਸਿਲ ਕੀਤ ਹੈ। 

ਉਨ੍ਹਾਂ ਅੱਗੇ ਦੱਸਿਆ ਕਿ ਇਸੇ ਤਰ੍ਹਾਂ ਸਕੂਲ ਦੇ ਵਿਦਿਆਰਥੀ ਸਮਰੱਥ ਵਲੋਂ 500 ਵਿਚੋਂ 495(99 ਪ੍ਰਤੀਸ਼ਤ) ਅਤੇ ਵਿਦਿਆਰਥੀ ਆਰੂਸ਼ੀ ਅਰੋੜਾ ਨੇ 500 ਵਿਚੋਂ 490(98 ਪ੍ਰਤੀਸ਼ਤ ਅੰਕ) ਪ੍ਰਾਪਤ ਕੀਤੇ ਹਨ। ਉਨ੍ਹਾਂ ਦੱਸਿਆ ਕਿ ਇਸ ਤੋਂ ਪਹਿਲਾਂ ਚਾਰੂਵਰਤ ਨੇ ਚੀਨ  ਵਿੱਚ ਕਰਵਾਈ ਗਈ ਇੰਟਰਨੈਸ਼ਨਲ ਅਰਥ ਸਾਇੰਸ ਓਲੰਪੀਅਡ ਵਿੱਚ ਦੋ ਚਾਂਦੀ ਤੇ ਇਕ ਤਾਂਬੇ ਦਾ ਤਗਮਾ ਜਿੱਤ ਕਿ ਜ਼ਿਲ੍ਹੇ ਅਤੇ ਸੂਬੇ ਦਾ ਨਾਮ ਰੌਸ਼ਨ ਕੀਤਾ ਹੈ। 

ਜ਼ਿਕਰਯੋਗ ਹੈ ਕਿ ਵਿਦਿਆਰਥੀ ਚਾਰੂਵਰਤ ਆਦਮਪੁਰ ਵਿਖੇ ਬਤੌਰ ਐਸ.ਡੀ.ਐਮ ਸੇਵਾਵਾਂ ਨਿਭਾ ਰਹੇ ਲਾਲ ਵਿਸਵਾਸ਼ ਬੈਂਸ ਦੇ ਹੋਣਹਾਰ ਸਪੁੱਤਰ ਹਨ। ਆਪਣੇ ਬੇਟੇ ਵਲੋਂ ਜ਼ਿਲ੍ਹੇ ਭਰ ਵਿੱਚ ਸੀ.ਬੀ.ਐਸ.ਈ.ਦੀ ਦਸਵੀਂ ਜਮਾਤ ਵਿੱਚੋਂ ਜ਼ਿਲ੍ਹੇ ਭਰ ਵਿੱਚ ਪਹਿਲਾ ਸਥਾਨ ਹਾਸਿਲ ਕਰਨ ’ਤੇ ਐਸ.ਡੀ.ਐਮ.ਆਦਮਪੁਰ ਲਾਲ ਵਿਸ਼ਵਾਸ ਬੈਂਸ ਨੇ ਖੁਸ਼ੀ ਜਾਹਿਰ ਕਰਦਿਆਂ ਕਿਹਾ ਕਿ ਇਹ ਪਰਿਵਾਰ ਅਤੇ ਉਨ੍ਹਾਂ ਲਈ ਬਹੁਤ ਮਾਣ ਵਾਲੀ ਗੱਲ ਹੈ।

ਉਨ੍ਹਾਂ ਹੋਰਨਾਂ ਵਿਦਿਆਰਥੀਆਂ ਨੂੰ ਵੀ ਪੂਰੀ ਲਗਨ ਤੇ ਮਿਹਨਤ ਨਾਲ ਪੜ੍ਹਾਈ ਕਰਕੇ ਆਪਣੇ ਮਾਪਿਆਂ ਅਤੇ ਸੂਬੇ ਦਾ ਨਾਮ ਰੌਸ਼ਨ ਕਰਨ ਲਈ ਪ੍ਰੇਰਿਤ ਕੀਤਾ। 

ਇਹ ਵੀ ਪੜ੍ਹੋ  : CBSE 10th Result 2026 : 10ਵੀਂ ਜਮਾਤ ’ਚ ਸੰਗਰੂਰ ਦੀ ਧੀ ਕਸ਼ਿਸ਼ ਅਗਰਵਾਲ ਨੇ ਕੀਤਾ ਟਾਪ, 99.8% ਅੰਕ ਕੀਤੇ ਹਾਸਿਲ

Related Post