Search Operation In Hoshiarpur: ਅੰਮ੍ਰਿਤਪਾਲ ਦੀ ਪਹਿਲੀ ਵੀਡੀਓ ਸਾਹਮਣੇ ਆਉਣ ਤੋਂ ਬਾਅਦ ਮਰਣਾਇਆ ਪਿੰਡ ਸੀਲ

28 ਮਾਰਚ ਦੇਰ ਸ਼ਾਮ ਹੁਸ਼ਿਆਰਪੁਰ ਪੁਲਿਸ ਨੂੰ ਸੂਚਨਾ ਮਿਲਦੀ ਹੈ ਕੀ ਇੱਕ ਇਨੋਵਾ ਗੱਡੀ PB10CK0527 ਫਗਵਾੜਾ ਰੋਡ ਹੁਸ਼ਿਆਰਪੁਰ ਵੱਲ ਆ ਰਹੀ ਹੈ ਅਤੇ ਉਸ ਗੱਡੀ ਦਾ ਪਿੱਛਾ ਪੁਲਿਸ ਵੱਲੋਂ ਲਗਾਤਾਰ ਕੀਤਾ ਜਾ ਰਿਹਾ ਹੈ ਸੂਚਨਾ ਮਿਲਦਿਆਂ ਹੀ ਹੁਸ਼ਿਆਰਪੁਰ ਪੁਲਿਸ ਵੀ ਹਰਕਤ ਵਿੱਚ ਆ ਗਈ।

By  Ramandeep Kaur March 30th 2023 08:46 AM -- Updated: March 30th 2023 12:22 PM

Search Operation In Hoshiarpur: 28 ਮਾਰਚ ਦੇਰ ਸ਼ਾਮ ਹੁਸ਼ਿਆਰਪੁਰ ਪੁਲਿਸ ਨੂੰ ਸੂਚਨਾ ਮਿਲਦੀ ਹੈ ਕੀ ਇੱਕ ਇਨੋਵਾ ਗੱਡੀ PB10CK0527 ਫਗਵਾੜਾ ਰੋਡ ਹੁਸ਼ਿਆਰਪੁਰ ਵੱਲ ਆ ਰਹੀ ਹੈ ਅਤੇ ਉਸ ਗੱਡੀ ਦਾ ਪਿੱਛਾ ਪੁਲਿਸ ਵੱਲੋਂ ਲਗਾਤਾਰ ਕੀਤਾ ਜਾ ਰਿਹਾ ਹੈ ਸੂਚਨਾ ਮਿਲਦਿਆਂ ਹੀ ਹੁਸ਼ਿਆਰਪੁਰ ਪੁਲਿਸ ਵੀ ਹਰਕਤ ਵਿੱਚ ਆ ਗਈ।

ਦੱਸ ਦਈਏ ਕਿ ਕੱਲ੍ਹ ਸ਼ਾਮ ਅੰਮ੍ਰਿਤਪਾਲ ਦੀ ਵੀਡੀਓ ਸਾਹਮਣੇ ਆਉਣ ਤੋਂ ਬਾਅਦ ਪਿੰਡ ਮਰਣਾਇਆ 'ਚ ਰਾਤ ਸਮੇਂ ਫਿਰ ਤੋਂ ਸੈਂਟਰਲ ਫੋਰਸ ਦੇ ਜਵਾਨ ਤੈਨਾਤ ਕੀਤੇ ਗਏ ਅਤੇ ਰਾਤ ਦੇ 11ਵਜੇ ਦੇ ਕਰੀਬ ਪੂਰਾ ਮਰਣਾਇਆ ਪਿੰਡ ਸੀਲ ਕਰ ਦਿੱਤਾ ਗਿਆ ਸੀ ਅਤੇ ਹਰ ਗਤੀਵਿਧੀ 'ਤੇ ਨਜ਼ਰ ਰੱਖੀ ਜਾ ਰਹੀ ਸੀ। ਮਰਣਾਇਆਂ ਦੇ ਸਰਚ ਓਪਰੇਸ਼ਨ ਦੌਰਾਨ ਚਾਹੇ ਪੁਲਿਸ ਦੇ ਹੱਥ ਇਨੋਵਾ ਕਾਰ ਤੋਂ ਇਲਾਵਾ ਹਾਲੇ ਕੁਝ ਨਹੀਂ ਲੱਗਾ ਪਰ ਬੀਤੇ ਕੱਲ੍ਹ ਅਮ੍ਰਿਤਪਾਲ ਦੀ ਵੀਡੀਓ ਸਾਹਮਣੇ ਆਉਣ ਤੋਂ ਬਾਅਦ ਪੁਲਿਸ ਵੱਲੋਂ ਪਿੰਡ ਮਰਣਾਇਆਂ 'ਚ ਰਾਤ ਸਮੇਂ ਚੌਕਸੀ ਫਿਰ ਤੋਂ ਵਧਾ ਦਿੱਤੀ ਗਈ।

ਹੁਸ਼ਿਆਰਪੁਰ ਦੇ ਪਿੰਡ ਮਰਣਾਇਆ ਦੇ ਸਰਚ ਓਪਰੇਸ਼ਨ 'ਚ ਹੁਣ ਤੀਜੀ ਅੱਖ ਦੀ ਦਸਤਕ ਦਿਖਾਈ ਦਿੱਤੀ ਹੈ। ਦੱਸ ਦਈਏ ਕਿ ਪਿੰਡ ਦੇ ਉਪਰ ਡਰੋਨ ਉਡਦਾ ਦਿਖਾਈ ਦਿੱਤਾ ਹੈ। ਹਾਲਾਕਿ ਇਸ ਬਾਰੇ ਕੋਈ ਅਧਿਕਾਰੀ ਬੋਲਣ ਨੂੰ ਤਿਆਰ ਨਹੀਂ ਪਰ ਖਦਸ਼ਾ ਇਹ ਜਤਾਇਆ ਜਾ ਰਿਹਾ ਹੈ ਕੀ ਪਿੰਡ ਮਰਣਾਇਆ ਅਤੇ ਉਸ ਦੇ ਆਲੇ ਦੁਆਲੇ ਦੇ ਪਿੰਡਾਂ ਨੂੰ ਹੁਣ ਤੀਜੀ ਨਜ਼ਰ ਨਾਲ ਖੰਗਾਲਿਆ ਜਾ ਰਿਹਾ ਹੈ। ਹੁਣ ਇਨੋਵਾ ਗੱਡੀ ਛੱਡ ਕੇ ਭੱਜਣ ਵਾਲੇ ਵਿਅਕਤੀਆਂ ਦੇ ਭੱਜਣ ਦੀ ਦਿਸ਼ਾ ਤੇ ਵਿਉਂਤ ਬੰਦੀ ਕੀਤੀ ਜਾ ਰਹੀ ਹੈ।

ਇਹ ਵੀ ਪੜ੍ਹੋ: Search Operation In Hoshiarpur: ਅੰਮ੍ਰਿਤਪਾਲ ਸਿੰਘ ਦੇ ਪੰਜਾਬ 'ਚ ਹੀ ਛਿਪੇ ਹੋਣ ਖਦਸ਼ਾ, ਹੁਸ਼ਿਆਰਪੁਰ ਦੇ ਇੱਕ ਪਿੰਡ 'ਚ ਪੁਲਿਸ ਦਾ ਸਰਚ ਆਪਰੇਸ਼ਨ

Related Post