Kapurthala ਵਿੱਚ ਸੁਰੱਖਿਆ ਕਰਮੀ ਵੱਲੋਂ ਖੁਦ ਨੂੰ ਗੋਲੀ ਮਾਰ ਕੀਤੀ ਜੀਵਨਲੀਲਾ ਸਮਾਪਤ, ਜਾਂਚ ’ਚ ਜੁਟੀ ਪੁਲਿਸ

ਪੁਲਿਸ ਮੁਤਾਬਕ ਮ੍ਰਿਤਕ ਨੇ ਗੈਰ-ਕਾਨੂੰਨੀ .315 ਬੋਰ ਪਿਸਤੌਲ ਨਾਲ ਆਪਣੇ ਮੱਥੇ ‘ਤੇ ਗੋਲੀ ਮਾਰੀ। ਮੌਕੇ ਤੋਂ ਮੋਬਾਇਲ ਫੋਨ ਅਤੇ ਉਕਤ ਹਥਿਆਰ ਬਰਾਮਦ ਕਰ ਲਿਆ ਗਿਆ ਹੈ। ਗੈਰ-ਕਾਨੂੰਨੀ ਹਥਿਆਰ ਦੀ ਬਰਾਮਦਗੀ ਨੇ ਮਾਮਲੇ ਨੂੰ ਸਵਾਲਾਂ ਦੇ ਘੇਰੇ ਵਿੱਚ ਖੜ੍ਹਾ ਕਰ ਦਿੱਤਾ ਹੈ।

By  Aarti February 24th 2026 08:29 PM

ਕਪੂਰਥਲਾ ਦੀ ਗ੍ਰੋਵਰ ਐਨਕਲੇਵ ਕਾਲੋਨੀ ਵਿੱਚ ਦੇਰ ਰਾਤ ਇੱਕ ਪ੍ਰਾਈਵੇਟ ਸੁਰੱਖਿਆ ਕਰਮਚਾਰੀ ਵੱਲੋਂ ਆਪਣੇ ਘਰ ਵਿੱਚ ਖੁਦ ਨੂੰ ਗੋਲੀ ਮਾਰ ਕੇ ਜੀਵਨ ਲੀਲਾ ਸਮਾਪਤ ਕਰਨ ਦੀ ਘਟਨਾ ਸਾਹਮਣੇ ਆਈ ਹੈ। ਮ੍ਰਿਤਕ ਦੀ ਪਛਾਣ ਸਚਿਨ, ਉਮਰ 28 ਸਾਲ, ਪੁੱਤਰ ਗੁਰਮੀਤ ਸਿੰਘ ਵਜੋਂ ਹੋਈ ਹੈ, ਜੋ ਗ੍ਰੋਵਰ ਐਨਕਲੇਵ, ਨਿਊ ਕੋਰਟ ਕੰਪਲੇਕਸ ਨੇੜੇ ਕਪੂਰਥਲਾ ਦਾ ਰਹਿਣ ਵਾਲਾ ਸੀ ਅਤੇ ਇੱਕ ਪ੍ਰਾਈਵੇਟ ਕੰਪਨੀ ਵਿੱਚ ਸੁਰੱਖਿਆ ਕਰਮਚਾਰੀ ਵਜੋਂ ਕੰਮ ਕਰਦਾ ਸੀ। 

ਪੁਲਿਸ ਮੁਤਾਬਕ ਮ੍ਰਿਤਕ ਨੇ ਗੈਰ-ਕਾਨੂੰਨੀ .315 ਬੋਰ ਪਿਸਤੌਲ ਨਾਲ ਆਪਣੇ ਮੱਥੇ ‘ਤੇ ਗੋਲੀ ਮਾਰੀ। ਮੌਕੇ ਤੋਂ ਮੋਬਾਇਲ ਫੋਨ ਅਤੇ ਉਕਤ ਹਥਿਆਰ ਬਰਾਮਦ ਕਰ ਲਿਆ ਗਿਆ ਹੈ। ਗੈਰ-ਕਾਨੂੰਨੀ ਹਥਿਆਰ ਦੀ ਬਰਾਮਦਗੀ ਨੇ ਮਾਮਲੇ ਨੂੰ ਸਵਾਲਾਂ ਦੇ ਘੇਰੇ ਵਿੱਚ ਖੜ੍ਹਾ ਕਰ ਦਿੱਤਾ ਹੈ।

ਹਾਲਾਂਕਿ ਪੁਲਿਸ ਇਸਨੂੰ ਸ਼ੁਰੂਆਤੀ ਤੌਰ ‘ਤੇ ਖੁਦਕੁਸ਼ੀ ਮੰਨ ਰਹੀ ਹੈ, ਪਰ ਹਥਿਆਰ ਕਿੱਥੋਂ ਆਇਆ ਅਤੇ ਘਟਨਾ ਦੇ ਅਸਲ ਕਾਰਨਾਂ ਬਾਰੇ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ। ਲਾਸ਼ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਭੇਜਿਆ ਗਿਆ ਹੈ ਪੋਸਟਮਾਰਟਮ ਰਿਪੋਰਟ ਅਤੇ ਫੋਰੈਂਸਿਕ ਜਾਂਚ ਤੋਂ ਬਾਅਦ ਹੀ ਅਗਲੀ ਕਾਰਵਾਈ ਅਮਲ ’ਚ ਲਿਆਂਦੀ ਜਾਵੇਗੀ। 

ਫਿਲਹਾਲ ਪੁਲਿਸ ਵੱਲੋਂ ਮਾਮਲੇ ਦੀ ਡੂੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ। ਗੈਰ-ਕਾਨੂੰਨੀ ਹਥਿਆਰ ਦੀ ਬਰਾਮਦਗੀ ਨੇ ਇਸ ਖੁਦਕੁਸ਼ੀ ਨੂੰ ਨਵੇਂ ਮੋੜ ‘ਤੇ ਖੜ੍ਹਾ ਕਰ ਦਿੱਤਾ ਹੈ। ਕੀ ਇਹ ਸਿਰਫ ਖੁਦਕੁਸ਼ੀ ਹੈ ਜਾਂ ਇਸ ਦੇ ਪਿੱਛੇ ਕੋਈ ਹੋਰ ਕਾਰਨ ਹੈ।ਇਹ ਤਫਤੀਸ਼ ਤੋਂ ਬਾਅਦ ਹੀ ਸਪਸ਼ਟ ਹੋਵੇਗਾ।

ਇਹ ਵੀ ਪੜ੍ਹੋ : Chandigarh ’ਚ ਸੈਕਟਰ-17 ਦੇ HDFC ਬੈਂਕ ਦੇ ਏਟੀਐਮ ’ਚ ਚੱਲੀ ਗੋਲੀ; ਮਚਿਆ ਹੜਕੰਪ

Related Post