CM Mann Viral Video : ਮੁੱਖ ਮੰਤਰੀ ਮਾਨ ਨੇ ਪੇਸ਼ ਕੀਤੀ ਮਾਸਕ ਵੀਡੀਓ, ਅਕਾਲੀ ਦਲ ਨੇ ਲਾਹੀ ਵਾਲ ਦੀ ਖਾਲ, ਪੜ੍ਹੋ ਰਿਪੋਰਟ
CM Mann Viral Video Case : ਅਕਾਲੀ ਦਲ ਨੇ ਦਾਅਵਾ ਕੀਤਾ ਕਿ ਪੇਸ਼ ਕੀਤੀ ਗਈ ਰਿਪੋਰਟ ਖੁਦ ਦੱਸਦੀ ਹੈ ਕਿ ਵਿਵਾਦਤ ਵੀਡੀਓ ਵਿੱਚ ਦਿਖਾਈ ਦੇਣ ਵਾਲਾ ਵਿਅਕਤੀ ਭਗਵੰਤ ਮਾਨ ਨਹੀਂ ਹੈ। ਉਨ੍ਹਾਂ ਸਵਾਲ ਕੀਤਾ ਕਿ ਜੇਕਰ ਵੀਡੀਓ ਵਿੱਚ ਮਾਸਕ ਦੀ ਵਰਤੋਂ ਹੋਈ ਸੀ ਤਾਂ ਇਹ ਗੱਲ ਜਾਂਚ ਦੀ ਸ਼ੁਰੂਆਤ ਵਿੱਚ ਹੀ ਕਿਉਂ ਸਾਹਮਣੇ ਨਹੀਂ ਆਈ ?
CM Mann Viral Video Case : ਮੁੱਖ ਮੰਤਰੀ ਭਗਵੰਤ ਮਾਨ ਨੇ ਵੀਰਵਾਰ ਵਾਇਰਲ ਵੀਡੀਓ ਦੇ ਮਾਮਲੇ ਵਿੱਚ ਆਪਣਾ ਪੱਖ ਰੱਖਦਿਆਂ ਹੁਣ 'ਮਾਸਕ' ਦਾ ਜ਼ਿਕਰ ਕੀਤਾ ਹੈ। ਮੁੱਖ ਮੰਤਰੀ ਨੇ ਕਿਹਾ ਹੈ ਕਿ ਇਸ ਵੀਡੀਓ ਵਿੱਚ ਉਹ ਨਹੀਂ ਹਨ ਅਤੇ ਵੀਡੀਓ ਵਿਚਲੇ ਵਿਅਕਤੀ ਦਾ ਕੱਦ ਵੀ ਮੇਚ ਨਹੀਂ ਹੁੰਦਾ। ਇਸ ਦੇ ਨਾ ਹੀ ਉਨ੍ਹਾਂ ਨੇ ਕਿਸੇ ਵਿਅਕਤੀ ਵੱਲੋਂ ਇਹ ਵੀਡੀਓ ਮਾਸਕ (CM Mask Video) ਪਾ ਕੇ ਬਣਾਏ ਜਾਣ ਬਾਰੇ ਦਾਅਵਾ ਕੀਤਾ ਹੈ। ਦੱਸ ਦਈਏ ਮੁੱਖ ਮੰਤਰੀ ਦਾ ਇਹ ਪ੍ਰੈਸ ਕਾਨਫਰੰਸ ਅਜਿਹੇ ਸਮੇਂ ਕੀਤੀ ਗਈ ਹੈ, ਜਦੋਂ ਅਜੇ ਹਰਿਆਣਾ ਦੀ ਗੁਰੂਗ੍ਰਾਮ ਪੁਲਿਸ ਵੱਲੋਂ ਵਾਇਰਲ ਵੀਡੀਓ ਦੀਆਂ ਪੰਜਾਬ ਸਰਕਾਰ ਦੀਆਂ ਫਰਜ਼ੀ ਲੈਬ ਰਿਪੋਰਟਾਂ ਦੇ ਮਾਮਲੇ 'ਚ ਦੋ ਗ੍ਰਿਫ਼ਤਾਰੀਆਂ ਕੀਤੀਆਂ ਹਨ।
ਸ਼੍ਰੋਮਣੀ ਅਕਾਲੀ ਦਲ ਨੇ ਚੁੱਕੇ ਸਵਾਲ
ਉਧਰ, ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਕਿਸੇ ਹੋਰ ਵੱਲੋਂ 'ਮਾਸਕ' ਪਾ ਕੇ ਵੀਡੀਓ ਬਣਾਏ ਜਾਣ ਦੀ ਗੱਲ 'ਤੇ ਸ਼੍ਰੋਮਣੀ ਅਕਾਲੀ ਦਲ (Shiromani akali Dal) ਨੇ ਤਿੱਖਾ ਨਿਸ਼ਾਨ ਲਾਇਆ ਹੈ। ਅਕਾਲੀ ਆਗੂ ਪਰਮਬੰਸ ਸਿੰਘ ਬੰਟੀ ਰੋਮਾਣਾ (Parambans Singh Bunty Romana) ਨੇ ਭਗਵੰਤ ਮਾਨ ਨਾਲ ਜੁੜੇ ਵਿਵਾਦਤ ਵੀਡੀਓ ਮਾਮਲੇ ਵਿੱਚ ਪੰਜਾਬ ਸਰਕਾਰ ਅਤੇ ਜਾਂਚ ਰਿਪੋਰਟਾਂ 'ਤੇ ਗੰਭੀਰ ਸਵਾਲ ਖੜ੍ਹੇ ਕੀਤੇ ਹਨ। ਉਨ੍ਹਾਂ ਕਿਹਾ ਕਿ ਜਿਸ ਰਿਪੋਰਟ ਦੇ ਆਧਾਰ 'ਤੇ ਸਰਕਾਰ ਆਪਣਾ ਪੱਖ ਰੱਖ ਰਹੀ ਹੈ, ਉਸ ਰਿਪੋਰਟ ਵਿੱਚ ਹੀ ਕਈ ਵਿਰੋਧਾਭਾਸ ਸਾਹਮਣੇ ਆ ਰਹੇ ਹਨ।
'CM Bhagwant Mann ਦੀ ਮਾਸਕ ਵਾਲੀ ਕਹਾਣੀ ਝੂਠੀ...'ਵੇਖੋ ਵੀਡੀਓ
ਮਾਸਕ ਦੀ ਵਰਤੋਂ ਸ਼ੁਰੂਆਤ 'ਚ ਕਿਉਂ ਨਹੀਂ ਸਾਹਮਣੇ ਆਈ ? : ਰੋਮਾਣਾ
ਰੋਮਾਣਾ ਨੇ ਦਾਅਵਾ ਕੀਤਾ ਕਿ ਪੇਸ਼ ਕੀਤੀ ਗਈ ਰਿਪੋਰਟ ਖੁਦ ਦੱਸਦੀ ਹੈ ਕਿ ਵਿਵਾਦਤ ਵੀਡੀਓ ਵਿੱਚ ਦਿਖਾਈ ਦੇਣ ਵਾਲਾ ਵਿਅਕਤੀ ਭਗਵੰਤ ਮਾਨ ਨਹੀਂ ਹੈ। ਉਨ੍ਹਾਂ ਸਵਾਲ ਕੀਤਾ ਕਿ ਜੇਕਰ ਵੀਡੀਓ ਵਿੱਚ ਮਾਸਕ ਦੀ ਵਰਤੋਂ ਹੋਈ ਸੀ ਤਾਂ ਇਹ ਗੱਲ ਜਾਂਚ ਦੀ ਸ਼ੁਰੂਆਤ ਵਿੱਚ ਹੀ ਕਿਉਂ ਸਾਹਮਣੇ ਨਹੀਂ ਆਈ ? ਉਨ੍ਹਾਂ ਇਹ ਵੀ ਪੁੱਛਿਆ ਕਿ ਕੀ ਸਰਕਾਰ ਦੇ ਅਧਿਕਾਰੀ ਅਧੂਰੀ ਜਾਂ ਗਲਤ ਰਿਪੋਰਟਾਂ ਲੈ ਕੇ ਆਏ ਸਨ।
'ਫਰਜ਼ੀ ਅਕਾਊਂਟ ਤੋਂ ਲਈ ਗਈ ਵੀਡੀਓ'
ਅਕਾਲੀ ਆਗੂ ਨੇ ਦੋਸ਼ ਲਗਾਇਆ ਕਿ ਜਾਂਚ ਦੌਰਾਨ ਇੱਕ ਅਜਿਹੀ ਵੀਡੀਓ ਪੇਸ਼ ਕੀਤੀ ਗਈ ਜੋ ਅਸਲ ਮਾਮਲੇ ਨਾਲ ਸਬੰਧਤ ਨਹੀਂ ਸੀ। ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਦਾਅਵਾ ਕੀਤਾ ਗਿਆ ਕਿ ਇਹ ਸਮੱਗਰੀ ਜਗਮਨ ਸਮਰਾ ਦੇ ਅਕਾਊਂਟ ਤੋਂ ਲਈ ਗਈ ਸੀ, ਪਰ ਜਿਸ ਅਕਾਊਂਟ ਦਾ ਹਵਾਲਾ ਦਿੱਤਾ ਗਿਆ ਉਹ ਫ਼ਰਜ਼ੀ ਹੈ। ਰੋਮਾਣਾ ਅਨੁਸਾਰ ਸਮਰਾ ਦੇ ਅਸਲੀ ਅਕਾਊਂਟ 'ਤੇ ਅਜਿਹੀ ਕੋਈ ਪੋਸਟ ਜਾਂ ਵੀਡੀਓ ਮੌਜੂਦ ਨਹੀਂ ਹੈ।
ਬੰਟੀ ਰੋਮਾਣਾ ਨੇ ਇਹ ਵੀ ਦਾਅਵਾ ਕੀਤਾ ਕਿ ਕੁਝ ਸਮੱਗਰੀ ਆਰਟੀਫ਼ੀਸ਼ੀਅਲ ਇੰਟੈਲੀਜੈਂਸ (AI) ਦੀ ਮਦਦ ਨਾਲ ਤਿਆਰ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਵਿਦੇਸ਼ ਤੋਂ ਟਿਕਟਾਕ ਨਾਲ ਸਬੰਧਤ ਵੀਡੀਓਆਂ ਮੰਗਵਾ ਕੇ ਤੱਥਾਂ ਦੀ ਜਾਂਚ ਕਰਵਾਈ ਹੈ ਅਤੇ ਸੱਚਾਈ ਲੋਕਾਂ ਸਾਹਮਣੇ ਆਉਣੀ ਚਾਹੀਦੀ ਹੈ।
ਉਨ੍ਹਾਂ ਕਿਹਾ ਕਿ ਸਰਕਾਰ ਨੂੰ ਕਥਿਤ ਤੌਰ 'ਤੇ ਝੂਠੀਆਂ ਰਿਪੋਰਟਾਂ ਤਿਆਰ ਕਰਵਾਉਣ ਦੀ ਬਜਾਏ ਆਪਣੀ ਗਲਤੀ ਮੰਨ ਕੇ ਗੁਰੂ ਘਰ ਅਤੇ ਸਿੱਖ ਸੰਗਤ ਤੋਂ ਮਾਫ਼ੀ ਮੰਗਣੀ ਚਾਹੀਦੀ ਹੈ। ਰੋਮਾਣਾ ਦਾ ਕਹਿਣਾ ਸੀ ਕਿ ਜਿਸ ਅਸਲ ਵੀਡੀਓ ਨੂੰ ਲੈ ਕੇ ਵਿਵਾਦ ਪੈਦਾ ਹੋਇਆ ਸੀ, ਉਸ ਬਾਰੇ ਚਰਚਾ ਕਰਨ ਦੀ ਬਜਾਏ ਧਿਆਨ ਹੋਰ ਪਾਸੇ ਮੋੜਿਆ ਜਾ ਰਿਹਾ ਹੈ।
ਇਹ ਵੀ ਪੜ੍ਹੋ... Punjab Assembly Elections 2027 : ਕੀ ਭਗਵੰਤ ਮਾਨ ’ਤੇ ਪੂਰਾ ਦਾਅ ਖੇਡਣਾ AAP ਲਈ ਸਿਆਸੀ ਜੋਖਮ ਬਣ ਸਕਦਾ ਹੈ?