Bikram Singh Majithia ਨੇ SIT ਦੀ ਜਾਂਚ ’ਤੇ ਚੁੱਕੇ ਸਵਾਲ, ਕਿਹਾ- ਢਾਈ ਸਾਲਾਂ ਤੋਂ ਇੱਕ ਵੀ ਚਲਾਨ ਨਹੀਂ ਹੋਇਆ ਪੇਸ਼
ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਬਿਕਰਮ ਸਿੰਘ ਮਜੀਠੀਆ ਨੇ ਐਸਆਈਟੀ ਵੱਲੋਂ ਕੀਤੀ ਜਾ ਰਹੀ ਜਾਂਚ ’ਤੇ ਸਵਾਲ ਚੁੱਕੇ। ਉਨ੍ਹਾਂ ਨੇ ਕਿਹਾ ਕਿ ਡੀਜੀਪੀ ਤੋਂ ਸ਼ੁਰੂ ਹੋਈ ਜਾਂਚ ਹੁਣ ਥਾਣੇਦਾਰਾਂ ਤੱਕ ਪਹੁੰਚ ਚੁੱਕੀ ਹੈ।

Bikram Singh Majithia: ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਬਿਕਰਮ ਸਿੰਘ ਮਜੀਠੀਆ ਨੂੰ ਮੁੜ ਤੋਂ ਸੰਮਨ ਜਾਰੀ ਹੋਇਆ ਹੈ। ਉਨ੍ਹਾਂ ਨੂੰ ਪਟਿਆਲਾ ’ਚ 20 ਜੁਲਾਈ ਨੂੰ ਪੁੱਛਗਿੱਛ ਦੇ ਲਈ ਸੱਦਿਆ ਗਿਆ ਹੈ। ਜਦਕਿ ਉਨ੍ਹਾਂ ਨੇ 23 ਜੁਲਾਈ ਤੋਂ ਬਾਅਦ ਕੋਈ ਵੀ ਤਰੀਕ ਦੇਣ ਲਈ ਕਿਹਾ ਸੀ, ਪਰ ਅਜਿਹਾ ਨਹੀਂ ਕੀਤਾ ਗਿਆ।
ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਬਿਕਰਮ ਸਿੰਘ ਮਜੀਠੀਆ ਨੇ ਐਸਆਈਟੀ ਵੱਲੋਂ ਕੀਤੀ ਜਾ ਰਹੀ ਜਾਂਚ ’ਤੇ ਸਵਾਲ ਚੁੱਕੇ। ਉਨ੍ਹਾਂ ਨੇ ਕਿਹਾ ਕਿ ਡੀਜੀਪੀ ਤੋਂ ਸ਼ੁਰੂ ਹੋਈ ਜਾਂਚ ਹੁਣ ਥਾਣੇਦਾਰਾਂ ਤੱਕ ਪਹੁੰਚ ਚੁੱਕੀ ਹੈ। ਐਸਆਈਟੀ ਕੋਲੋਂ ਢਾਈ ਸਾਲਾਂ ’ਚ ਇੱਕ ਵੀ ਚਲਾਨ ਪੇਸ਼ ਨਹੀਂ ਹੋਇਆ। ਇਹ ਸਭ ਤੋਂ ਵੱਡੀ ਹੈਰਾਨੀ ਦੀ ਗੱਲ ਹੈ। ਉਨ੍ਹਾਂ ਪੰਜਾਬ ਦੇ ਸੀਐੱਮ ਭਗਵੰਤ ਮਾਨ ਨੂੰ ਘੇਰਦੇ ਹੋਏ ਕਿਹਾ ਕਿ ਉਹ ਖੁਦ ਐਸਆਈਟੀ ਦਾ ਹੈੱਡ ਬਣ ਜਾਣ। ਜੋ ਵੀ ਕਾਨੂੰਨ ਨੂੰ ਛਿੱਕੇ ’ਤੇ ਟੰਗੇਗਾ ਉਸ ਨੂੰ ਜਵਾਬ ਵੀ ਦੇਣਾ ਪਵੇਗਾ।
ਉਨ੍ਹਾਂ ਨੇ ਆਪਣੀ ਗੱਲ ਜਾਰੀ ਰੱਖਦੇ ਹੋਏ ਕਿਹਾ ਕਿ ਸੰਜੇ ਸਿੰਘ ਮਾਣਹਾਨੀ ਕੇਸ ਦੀ ਤਰੀਕ ਵਾਲੇ ਦਿਨ ਹੀ ਐਸਆਈਟੀ ਨੇ ਕਿਉਂ ਸੱਦਿਆ ਹੈ। ਉਨ੍ਹਾਂ ਦੀ ਜ਼ਮਾਨਤ ਨੂੰ ਰੱਦ ਕਰਵਾਉਣ ਦੇ ਲਈ ਸਰਕਾਰ ਨੇ ਸੁਪਰੀਮ ਕੋਰਟ ’ਚ ਪਟੀਸ਼ਨ ਦਾਖਲ ਕੀਤੀ ਹੈ। ਬਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ ਉਨ੍ਹਾਂ ਨੂੰ ਐਸਆਈਟੀ ਸਾਹਮਣੇ ਬੁਲਾ ਕੇ ਸੁਪਰੀਮ ਕੋਰਟ ਜਾਣਤੋਂ ਰੋਕਿਆ ਜਾ ਰਿਹਾ ਹੈ।
ਪੰਜਾਬ ਸਰਕਾਰ ’ਤੇ ਨਿਸ਼ਾਨਾ ਸਾਧਦੇ ਹੋਏ ਕਿਹਾ ਕਿ ਇੱਕ ਪਾਸੇ ਤਾਂ ਮੁਲਾਜ਼ਮ ਤਨਖਾਹਾਂ ਤੋਂ ਵਾਂਝੇ ਹਨ ਪਰ ਦੂਜੇ ਪਾਸੇ ਉਨ੍ਹਾਂ ਦੇ ਖਿਲਾਫ 25 ਲੱਖ ਰੁਪਏ ਦਾ ਵਕੀਲ ਕੀਤਾ ਗਿਆ ਹੈ। ਇਸ ਇਲਾਵਾ ਉਨ੍ਹਾਂ ਨੇ ਬਿਕਰਮ ਸਿੰਘ ਮਜੀਠੀਆ ਨੇ ਆਪਣਾ ਫੋਨ ਟੇਪ ਹੋਣ ਦੇ ਇਲਜ਼ਾਮ ਲਗਾਏ ਗਏ ਹਨ। ਕੇਜਰੀਵਾਲ ਦੇ ਹੱਕ ’ਚ ਫੈਸਲਾ ਸਹੀ ਪਰ ਉਨ੍ਹਾਂ ਦੇ ਹੱਕ ’ਚ ਫੈਸਲੇ ’ਤੇ ਚੋਰ ਮੋਰੀ ਲਭਦੇ ਹਨ।
ਇਹ ਵੀ ਪੜ੍ਹੋ: Nihang Singh Killed Youth: ਨਿਹੰਗ ਸਿੰਘ ਵੱਲੋਂ 20 ਸਾਲਾਂ ਨੌਜਵਾਨ ਦਾ ਬੇਰਹਿਮੀ ਨਾਲ ਕਤਲ, ਜਾਣੋ ਪੂਰਾ ਮਾਮਲਾ