Firing in Mohali: ਮੋਹਾਲੀ ਦੇ ਸੈਕਟਰ 67 ਸਥਿਤ ਸੀਪੀ ਮਾਲ ਦੇ ਬਾਹਰ ਸੋਮਵਾਰ ਨੂੰ ਹੋਈ ਜ਼ਬਰਦਸਤ ਗੋਲੀਬਾਰੀ ਵਿੱਚ ਇੱਕ ਨੌਜਵਾਨ ਦੀ ਮੌਤ ਹੋ ਗਈ। ਦੱਸਿਆ ਜਾ ਰਿਹਾ ਹੈ ਕਿ 17-18 ਰਾਉਂਡ ਫਾਇਰ ਕੀਤੇ ਗਏ। ਪੁਲਸ ਮੌਕੇ 'ਤੇ ਪਹੁੰਚ ਕੇ ਜਾਂਚ ਕਰ ਰਹੀ ਹੈ।
ਫਾਇਰਿੰਗ ਨਾਲ ਫਿਰ ਕੰਬਿਆ ਮੁਹਾਲੀ????ਫਾਇਰਿੰਗ ਨਾਲ ਫਿਰ ਕੰਬਿਆ ਮੁਹਾਲੀ ????ਸੈਕਟਰ 67 ਦੇ CP 67 ਮਾਲ ਦੇ ਬਾਹਰ ਚੱਲੀਆਂ ਗੋਲੀਆਂ ????ਪੁਲਿਸ ਮੁਤਾਬਿਕ ਰਾਜੇਸ਼ ਡੋਗਰਾ ਦਾ ਹੋਇਆ ਕਤਲ ????Scorpio 'ਚ ਆਏ ਸੀ ਹਮਲਾਵਰ #Latestnews #PunjabNEws #PTCNEws #MohaliNews #Sector67 #CP67 #RejeshDogra #PunjablawandOrder #PunjabPolice
Posted by PTC News on Sunday, March 3, 2024
ਪੁਲਿਸ ਨੇ ਲਾਸ਼ ਦੇ ਨੇੜੇ ਗੋਲੀਆਂ ਦੇ ਖੋਲ ਵੀ ਬਰਾਮਦ ਕੀਤੇ ਹਨ। ਮ੍ਰਿਤਕ ਦੀ ਪਛਾਣ ਰਾਜੇਸ਼ ਡੋਗਰਾ ਵਜੋਂ ਹੋਈ ਹੈ। ਉਹ ਮੂਲ ਰੂਪ ਤੋਂ ਕਸ਼ਮੀਰ ਦਾ ਰਹਿਣ ਵਾਲਾ ਦੱਸਿਆ ਜਾਂਦਾ ਹੈ। ਮੌਕੇ 'ਤੇ ਮੌਜੂਦ ਲੋਕਾਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ। ਮੌਕੇ 'ਤੇ ਦਰਜਨ ਦੇ ਕਰੀਬ ਖੋਲ ਮਿਲੇ ਹਨ। ਅਜਿਹੇ 'ਚ ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਹਮਲਾਵਰਾਂ ਨੇ ਅੰਨ੍ਹੇਵਾਹ ਗੋਲੀਬਾਰੀ ਕੀਤੀ ਹੈ। ਮ੍ਰਿਤਕ ਦੀ ਉਮਰ 45 ਤੋਂ 50 ਸਾਲ ਦੇ ਕਰੀਬ ਹੈ।