22 ਨੂੰ ਕੇਂਦਰ ਨਾਲ ਮੀਟਿੰਗ ਚ ਹੋਵੇਗਾ ਮੰਗਾਂ ਤੇ ਨਿਬੇੜਾ ? ਕਿਸਾਨ ਆਗੂਆਂ ਨੇ ਦੱਸੀ ਰਣਨੀਤੀ, ਵਿਹਲੇ ਕਹਿਣ ਵਾਲਿਆਂ ਨੂੰ ਵੀ ਦਿੱਤਾ ਠੋਕਵਾਂ ਜਵਾਬ

Farmer Meeting Center : ਮੰਗਾਂ ਨੂੰ ਲੈ ਕੇ ਕਿਸਾਨਾਂ ਅਤੇ ਕੇਂਦਰ ਸਰਕਾਰ ਵਿਚਾਲੇ 22 ਫਰਵਰੀ ਨੂੰ ਮੀਟਿੰਗ ਹੋਣ ਜਾ ਰਹੀ ਹੈ, ਜਿਸ ਲਈ ਕਿਸਾਨਾਂ ਵੱਲੋਂ ਤਿਆਰੀਆਂ ਮੁਕੰਮਲ ਹਨ ਅਤੇ ਇਸ ਵਾਰ ਇੱਕ ਪਾਸੜ ਨਿਬੇੜਾ ਕੀਤੇ ਜਾਣ ਦੀ ਗੱਲ ਕਹੀ ਜਾ ਰਹੀ ਹੈ।

By  KRISHAN KUMAR SHARMA February 21st 2025 03:35 PM -- Updated: February 21st 2025 03:49 PM

Farmer News : ਮੰਗਾਂ ਨੂੰ ਲੈ ਕੇ ਕਿਸਾਨਾਂ ਅਤੇ ਕੇਂਦਰ ਸਰਕਾਰ ਵਿਚਾਲੇ 22 ਫਰਵਰੀ ਨੂੰ ਮੀਟਿੰਗ ਹੋਣ ਜਾ ਰਹੀ ਹੈ, ਜਿਸ ਲਈ ਕਿਸਾਨਾਂ ਵੱਲੋਂ ਤਿਆਰੀਆਂ ਮੁਕੰਮਲ ਹਨ ਅਤੇ ਇਸ ਵਾਰ ਇੱਕ ਪਾਸੜ ਨਿਬੇੜਾ ਕੀਤੇ ਜਾਣ ਦੀ ਗੱਲ ਕਹੀ ਜਾ ਰਹੀ ਹੈ, ਕਿਉਂਕਿ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਦੀ ਸਿਹਤ ਵੀ ਲਗਾਤਾਰ ਡਿਗਦੀ ਜਾ ਰਹੀ ਹੈ ਅਤੇ ਕਿਸਾਨਾਂ ਦਾ ਸੰਘਰਸ਼ ਵੀ ਲਗਾਤਾਰ ਖਿੱਚਦਾ ਜਾ ਰਿਹਾ ਹੈ। ਕਿਸਾਨ ਆਗੂ ਸਰਵਣ ਸਿੰਘ ਪੰਧੇਰ ਨੇ ਕਿਸਾਨੀ ਅੰਦੋਲਨ ਦੇ ਸ਼ਹੀਦ ਨੌਜਵਾਨ ਕਿਸਾਨ ਸ਼ੁਭਕਰਨ ਸਿੰਘ ਦੀ ਬਰਸੀ 'ਤੇ ਪ੍ਰੈਸ ਕਾਨਫਰੰਸ ਦੌਰਾਨ ਜਾਣਕਾਰੀ ਦਿੰਦਿਆਂ ਦੱਸਿਆ ਕਿ ਅੱਜ ਸ਼ੁਭਕਰਨ ਸਿੰਘ ਦੀ ਬਰਸੀ ਮਨਾਈ ਗਈ ਹੈ ਅਤੇ ਉਸ ਸਾਰੇ ਇਕੱਠਾਂ ਦੇ ਵਿੱਚ ਵੱਡੀ ਗਿਣਤੀ ਵਿੱਚ ਕਿਸਾਨ-ਮਜ਼ਦੂਰ, ਨੌਜਵਾਨ, ਮਾਤਾਵਾਂ-ਭੈਣਾਂ ਪਹੁੰਚੀਆਂ ਅਤੇ ਅਸੀਂ ਧੰਨਵਾਦ ਕਰਦੇ ਹਾਂ ਕਿਉਂਕਿ ਅੱਜ ਕਿਸਾਨ ਲਹਿਰ ਦੇ ਸ਼ਹੀਦਾਂ ਨੂੰ ਸਜਦਾ ਕੀਤਾ ਗਿਆ। ਚਾਹੇ ਦਿੱਲੀ ਅੰਦੋਲਨ ਪਹਿਲੇ ਦੇ ਸ਼ਹੀਦ ਸਨ, 730 ਦਿੱਲੀ ਅੰਦੋਲਨ ਦੋ ਦੇ ਲਗਭਗ 45 ਸ਼ਹੀਦ ਹੋ ਗਏ ਹਨ ਅਤੇ ਅੱਜ ਸ਼ਹੀਦ ਸੁਖਕਰਨ ਸਿੰਘ ਤੋਂ ਸਾਰੇ ਸ਼ਹੀਦਾਂ ਨੂੰ ਸਿਜਦਾ ਕੀਤਾ।

ਕਿਸਾਨ ਆਗੂ ਨੇ ਕਿਹਾ ਕਿ ਹਰ ਇੱਕ ਨੇ ਅੱਜ ਇਹ ਅਹਿਦ ਜਿਨ੍ਹਾਂ ਕਾਰਜਾਂ ਕਰਕੇ ਸ਼ਹੀਦੀਆਂ ਹੋਈਆਂ ਸੀ, ਉਹ ਕਾਰਜ ਅਧੂਰੇ ਹਨ ਤੇ ਤੇ ਉਹਨਾਂ ਨੂੰ ਪੂਰਾ ਕਰਨ ਤੱਕ ਜਿਹੜਾ ਵਾ ਅੰਦੋਲਨ ਅਸੀਂ ਜਾਰੀ ਰੱਖਾਂਗੇ। ਉਨ੍ਹਾਂ ਕਿਹਾ ਕਿ ਪਹਿਲਾਂ ਸਾਡਾ 25 ਕਿਸਾਨ ਦਾ ਜਥਾ ਦਿੱਲੀ ਵੱਲ ਕੂਚ ਕਰੇਗਾ, ਜਿਸ ਬਾਰੇ ਸਪੱਸ਼ਟ ਹੈ, ਬਾਕੀ ਕੱਲ ਕੇਂਦਰ ਸਰਕਾਰ ਨਾਲ ਮੀਟਿੰਗ ਦੇ ਵਿੱਚ ਜੇਕਰ ਮੰਗਾਂ ਸਬੰਧੀ ਕੋਈ ਨਿਬੇੜੇ ਵੱਲ ਗੱਲ ਹੋਵੇਗੀ ਤਾਂ ਉਨ੍ਹਾਂ ਹਾਲਤਾਂ ਵਿੱਚ ਸਾਡੇ ਦੋਵੇਂ ਫੋਰਮ ਇਹਦੇ 'ਤੇ ਵਿਚਾਰ ਕਰ ਲੈਣਗੇ।

ਸਰਵਣ ਪੰਧੇਰ ਨੇ ਕਿਹਾ ਕਿ ਪਹਿਲਾਂ ਵੀ ਮੀਟਿੰਗ ਵਿੱਚ ਦੋਵਾਂ ਫੋਰਮਾਂ ਵੱਲੋਂ 14-14 ਕਿਸਾਨ ਗਏ ਸਨ ਅਤੇ ਹੁਣ ਵੀ ਇਸ ਤਰ੍ਹਾਂ ਹੀ ਮੀਟਿੰਗ 'ਚ ਹਿੱਸਾ ਲਿਆ ਜਾਵੇਗਾ, ਜਿਸ ਵਿੱਚ ਸਾਡੇ ਵੱਲੋਂ ਮੇਰੇ ਸਮੇਤ ਜਸਵਿੰਦਰ ਸਿੰਘ ਲੌਂਗੋਵਾਲ ਬੀਕੇਯੂ ਏਕਤਾ, ਮੰਜੀ ਸਿੰਘ ਰਾਏ ਬੀਕੇਯੂ ਦੁਆਬਾ, ਬਲਵੰਤ ਸਿੰਘ ਬਹਿਰਾਮ ਕੇ ਬੀਕੇਯੂ ਬਹਿਰਾਮ ਕੇ, ਬੀਬੀ ਸੁਖਵਿੰਦਰ ਕੌਰ, ਦਿਲਬਾਗ ਸਿੰਘ ਗਿੱਲ ਭਾਰਤੀ ਕਿਸਾਨ ਮਜ਼ਦੂਰ ਯੂਨੀਅਨ, ਰਣਜੀਤ ਸਿੰਘ ਰਾਜੂ ਜੀਕੇਐਸ ਰਾਜਸਥਾਨ, ਓਂਕਾਰ ਸਿੰਘ ਭੰਗਾਲਾ ਕਿਸਾਨ ਮਜ਼ਦੂਰ ਹਿੱਤਕਾਰੀ ਸਭਾ, ਪਰਮਜੀਤ ਸਿੰਘ ਐਮਪੀ ਤੋਂ ਰਾਸ਼ਟਰੀ ਕਿਸਾਨ ਸੰਗਠਨ ਮੱਧ ਪ੍ਰਦੇਸ਼ ਅਤੇ ਬਿਹਾਰ ਜੋਨ ਬੀਕੇਯੂ ਕੇਰਲਾ, ਮਲਕੀਤ ਸਿੰਘ ਗੁਲਾਮੀ ਵਾਲਾ ਕਿਸਾਨ ਮਜ਼ਦੂਰ ਮੋਰਚਾ, ਤੇਜਵੀਰ ਸਿੰਘ ਪੰਜੋਖੜਾ ਬੀਕੇਯੂ ਸ਼ਹੀਦ ਭਗਤ ਸਿੰਘ ਹਰਿਆਣਾ, ਜੰਗ ਸਿੰਘ ਭਨੇੜੀ ਬੀਕੇਯੂ ਕਨੇਡੀ, ਸਤਨਾਮ ਸਿੰਘ ਬਹਿਰੂ ਇੰਡੀਅਨ ਫਾਰਮਰ ਐਸੋਸੀਏਸ਼ਨ ਵਫਦ ਦੇ ਰੂਪ 'ਚ ਜਾਣਗੇ।

ਕਿਸਾਨ ਆਗੂ ਨੇ ਕਿਹਾ ਕਿ ਕੱਲ ਕੇਂਦਰੀ ਖੇਤੀਬਾੜੀ ਮੰਤਰੀ ਕਿਸਾਨਾਂ ਨਾਲ ਚੰਡੀਗੜ੍ਹ 'ਚ ਮੀਟਿੰਗ ਲਈ ਆ ਰਹੇ ਹਨ, ਜੋ ਕਿ ਤਿੰਨ ਵਾਰ ਦੇ ਮੁੱਖ ਮੰਤਰੀ ਵੀ ਰਹੇ ਹਨ ਅਤੇ ਉਨ੍ਹਾਂ ਕੋਲ ਵੱਡਾ ਤਜਰਬਾ ਹੈ। ਕੱਲ ਕਿਸਾਨ ਵੱਲੋਂ ਨਬੇੜੇ ਵਾਲੇ ਪਾਸੇ ਫੈਸਲਾ ਕਰਕੇ ਆਉਣਾ ਹੈ।

'ਕਿਸਾਨ ਵਿਹਲੇ' ਕਹਿਣ ਵਾਲਿਆਂ ਨੂੰ ਜਵਾਬ

ਸਰਵਣ ਸਿੰਘ ਪੰਧੇਰ ਨੇ ਕਿਹਾ ਕਿ ਅਸੀਂ ਕੱਲ ਵਾਲੀ ਮੀਟਿੰਗ ਵਿੱਚ ਪਾਜ਼ੀਟਿਵ ਢੰਗ ਨਾਲ ਜਾਵਾਂਗੇ। ਉਨ੍ਹਾਂ ਇਸ ਮੌਕੇ ਉਨ੍ਹਾਂ ਲੋਕਾਂ ਨੂੰ ਵੀ ਹੱਥੇ ਲਿਆ ਜਿਹੜੇ ਕਿਸਾਨਾਂ ਨੂੰ ਵਿਹਲੇ ਕਹਿੰਦੇ ਹਨ। ਉਨ੍ਹਾਂ ਕਿਹਾ ਕਿ ਇਹ ਕਹਿਣ ਵਾਲੇ ਲੋਕ 4 ਦਿਨ ਉਨ੍ਹਾਂ ਕੋਲ ਆ ਜਾਣ, ਪਤਾ ਲੱਗ ਜਾਵੇਗਾ ਕਿ ਕਿਸਾਨ ਕਿੰਨੇ ਵਿਹਲੇ ਹਨ।

Related Post