Sidhu Moosewala BBC Documentary : The Killing Call ਡਾਕੂਮੈਂਟਰੀ ਚ ਕੀ-ਕੀ ਦਿਖਾਇਆ ਗਿਆ
Sidhu Moosewala Documentary : ਵਿਵਾਦ ਦੇ ਵਿਚਕਾਰ BBC ਨੇ ਸਿੱਧੂ ਮੂਸੇਵਾਲਾ ਦੇ ਕਤਲ 'ਤੇ ਬਣੀ ਡਾਕੂਮੈਂਟਰੀ 'The Killing Call' ਨੂੰ ਰਿਲੀਜ਼ ਕਰ ਦਿੱਤਾ ਹੈ। BBC ਨੇ ਇਹ ਡਾਕੂਮੈਂਟਰੀ ਯੂਟਿਊਬ ਚੈਨਲ 'ਤੇ ਰਿਲੀਜ਼ ਕੀਤੀ ਹੈ। ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਨੇ ਡਾਕੂਮੈਂਟਰੀ 'ਤੇ ਜਤਾਇਆ ਇਤਰਾਜ ਸੀ। ਡਾਕੂਮੈਂਟਰੀ ਦੀ ਰਿਲੀਜ਼ ਨੂੰ ਰੁਕਵਾਉਣ ਲਈ ਬੀਤੇ ਦਿਨੀਂ ਉਨ੍ਹਾਂ ਨੇ ਮਾਨਸਾ ਅਦਾਲਤ ਵਿੱਚ ਅਰਜ਼ੀ ਦਾਇਰ ਕੀਤੀ ਸੀ ਪਰ BBC ਨੇ ਪਰਿਵਾਰ ਦੇ ਸਖ਼ਤ ਇਤਰਾਜ਼ ਨੂੰ ਨਜ਼ਰ ਅੰਦਾਜ਼ ਕੀਤਾ ਹੈ

Sidhu Moosewala Documentary : ਵਿਵਾਦ ਦੇ ਵਿਚਕਾਰ BBC ਨੇ ਸਿੱਧੂ ਮੂਸੇਵਾਲਾ ਦੇ ਕਤਲ 'ਤੇ ਬਣੀ ਡਾਕੂਮੈਂਟਰੀ 'The Killing Call' ਨੂੰ ਰਿਲੀਜ਼ ਕਰ ਦਿੱਤਾ ਹੈ। BBC ਨੇ ਇਹ ਡਾਕੂਮੈਂਟਰੀ ਯੂਟਿਊਬ ਚੈਨਲ 'ਤੇ ਰਿਲੀਜ਼ ਕੀਤੀ ਹੈ। ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਨੇ ਡਾਕੂਮੈਂਟਰੀ 'ਤੇ ਜਤਾਇਆ ਇਤਰਾਜ ਸੀ। ਡਾਕੂਮੈਂਟਰੀ ਦੀ ਰਿਲੀਜ਼ ਨੂੰ ਰੁਕਵਾਉਣ ਲਈ ਬੀਤੇ ਦਿਨੀਂ ਉਨ੍ਹਾਂ ਨੇ ਅਦਾਲਤ ਵਿੱਚ ਅਰਜ਼ੀ ਦਾਇਰ ਕੀਤੀ ਸੀ ਪਰ BBC ਨੇ ਪਰਿਵਾਰ ਦੇ ਸਖ਼ਤ ਇਤਰਾਜ਼ ਨੂੰ ਨਜ਼ਰ ਅੰਦਾਜ਼ ਕੀਤਾ ਹੈ।
ਪਿਤਾ ਬੋਲੇ - ਵਿਰੋਧੀਆਂ ਨੇ ਡਾਕੂਮੈਂਟਰੀ ਦੀ ਰਿਲੀਜ਼ ਵੀ 11 ਜੂਨ ਰੱਖੀ
ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਨੇ ਕਿਹਾ ਕਿ ਸ਼ੁਭਦੀਪ ਦੇ ਵਿਰੋਧੀਆਂ ਨੇ ਉਨ੍ਹਾਂ ਦੇ ਜਨਮਦਿਨ (11 ਜੂਨ) 'ਤੇ ਉਨ੍ਹਾਂ 'ਤੇ ਬਣੀ ਡਾਕੂਮੈਂਟਰੀ ਦੀ ਰਿਲੀਜ਼ ਵੀ ਰੱਖੀ ਹੈ। ਉਨ੍ਹਾਂ ਕਿਹਾ ਮਾਨਸਾ ਦੀ ਅਦਾਲਤ ਵਿੱਚ ਰਿਲੀਜ਼ ਨੂੰ ਰੁਕਵਾਉਣ ਲਈ ਅਰਜ਼ੀ ਵੀ ਦਾਇਰ ਕੀਤੀ ਗਈ ਹੈ।
ਸਿੱਧੂ ਮੂਸੇਵਾਲਾ ਦੇ ਪਿਤਾ ਨੇ ਕਿਹਾ ਕਿ ਸਾਨੂੰ ਇਸ ਡਾਕੂਮੈਂਟਰੀ ਬਾਰੇ ਪੁੱਛਿਆ ਨਹੀਂ ਗਿਆ। ਸਾਨੂੰ ਨਹੀਂ ਪਤਾ ਕਿ ਇਸ ਡਾਕੂਮੈਂਟਰੀ ਵਿੱਚ ਕੀ ਹੋਵੇਗਾ। ਉਨ੍ਹਾਂ ਕਿਹਾ ਕਿ ਜੇਕਰ ਡਾਕੂਮੈਂਟਰੀ ਵਿੱਚ ਕੁਝ ਇਤਰਾਜ਼ਯੋਗ ਹੈ ਤਾਂ ਇਹ ਅਦਾਲਤੀ ਸੁਣਵਾਈ ਨੂੰ ਪ੍ਰਭਾਵਿਤ ਕਰ ਸਕਦਾ ਹੈ। ਹੁਣ ਤੱਕ ਦੋ ਗਵਾਹੀਆਂ ਹੋ ਚੁੱਕੀਆਂ ਹਨ ਅਤੇ ਮੇਰੀ ਗਵਾਹੀ ਬਾਕੀ ਹੈ।
ਜਾਣੋਂ ਡਾਕੂਮੈਂਟਰੀ 'ਚ ਕੀ ਦਿਖਾਇਆ ਗਿਆ
The killing call Ep 2 ਵਿੱਚ ਸਿੱਧੂ ਮੂਸੇਵਾਲਾ ਦੀ ਮੌਤ ਤੇ ਇਨਸਾਫ਼ ਦਾ ਚੁੱਕਿਆ ਸਵਾਲ
ਕਿਹਾ -3 ਸਾਲ ਬਾਅਦ ਵੀ ਨਹੀਂ ਫੜਿਆ ਗਿਆ ਗੋਲਡੀ ਬਰਾੜ ਅਤੇ ਪਰਿਵਾਰ ਨੂੰ ਨਹੀਂ ਮਿਲਿਆ ਇਨਸਾਫ਼
ਸਿੱਧੂ ਮੂਸੇ ਵਾਲਾ ਦੀ ਜ਼ਿੰਦਗੀ ਨੂੰ 84 ਦੇ ਸਾਕੇ ਅਤੇ ਸੰਤ ਭਿੰਡਰਾ ਵਾਲਾ ਦੀ ਸੋਚ ਨਾਲ ਜੋੜ ਕੇ ਫ਼ਿਲਮਾਇਆ ਗਿਆ
ਕਿਸਾਨੀ ਅੰਦੋਲਨ ਵਿਚ ਯੋਗਦਾਨ ਅਤੇ ਸਮਰਥਨ ਦੀਆ ਵੀਡਿਓ ਵੀ ਦਿਖਾਈਆਂ ਗਈਆਂ
ਸਿੱਧੂ ਮੂਸੇਵਾਲਾ ਦੇ ਲੌਰੈਂਸ ਬਿਸ਼ਨੋਈ ਸਮੇਤ ਕਈ ਗੈਂਗਸਟਰ ਦੇ ਟਚ ਵਿਚ ਸੀ
ਗੋਲਡੀ ਬਰਾੜ ਦਾ ਡਾਕੂਮੈਂਟਰੀ 'ਚ ਦਾਅਵਾ ਮੂਸੇਵਾਲਾ ਸਾਡੀ ਵਿਰੋਧੀ ਗੈਂਗ ਦਾ ਪੱਖ ਪੂਰ ਰਿਹਾ ਸੀ, ਇਸ ਕਰਕੇ ਲਾਰੈਂਸ ਬਿਸ਼ਨੋਈ ਨਾਲ ਸਿੱਧੂ ਮੂਸੇਵਾਲਾ ਦੀ ਵਿਗੜੀ
"ਕਬੱਡੀ ਟੂਰਨਾਮੈਂਟ ਕਾਰਨ ਖੜ੍ਹਾ ਹੋਇਆ ਸੀ ਵਿਵਾਦ"
ਭਾਗੂ ਮਾਜਰਾ ਕਬੱਡੀ ਕੱਪ ਅਤੇ ਚੰਡੀਗੜ੍ਹ ਨੇੜੇ ਫਿਰੋਜ਼ਪੁਰ 'ਚ ਹੋਏ ਕਬੱਡੀ ਕੱਪ ਲਈ ਮਨਦੀਪ ਧਾਲੀਵਾਲ ਲਈ ਮੂਸੇਵਾਲਾ ਨੇ ਵੀਡਿਓ ਪਾਈ ਸੀ
ਮਨਦੀਪ ਧਾਲੀਵਾਲ ਜੋ ਕਿ ਕਬੱਡੀ ਕੱਪ ਦਾ ਆਰਗਨਾਈਜਸ਼ਨ ਸੀ, ਜੋ ਕਿ ਬਬੀਹਾ ਗਰੁੱਪ ਦਾ ਮੈਂਬਰ ਵੀ ਸੀ।
2017 ਦੀ ਗੱਲ ਹੈ ਜਦੋਂ ਸਿੱਧੂ ਅਤੇ ਲਾਰੈਂਸ ਬਿਸ਼ਨੋਈ ਦੀ ਗੱਲ ਹੋਈ ਅਤੇ ਮਨਦੀਪ ਧਾਲੀਵਾਲ ਕਰਕੇ ਸਿੱਧੂ ਅਤੇ ਲਾਰੈਂਸ ਬਿਸ਼ਨੋਈ।
ਸਿੱਧੂ ਮੂਸੇਵਾਲਾ ਦਾ ਥਾਰ 'ਚ ਕਤਲ ਦਿਖਾਇਆ ਗਿਆ
ਉਸ ਦਾ ਕੈਨੇਡਾ ਤੋਂ ਲੈ ਕੇ ਪਿੰਡ ਵਾਪਸ ਆਉਣ ਤੱਕ ਦਾ ਜ਼ਿਕਰ ਕੀਤਾ ਗਿਆ
ਕਿਹਾ -ਸਿੱਧੂ ਮੂਸੇਵਾਲਾ ਨੂੰ ਕੈਨੇਡਾ 'ਚ ਹੀ ਧਮਕੀਆਂ ਆਉਣ ਲੱਗ ਗਈਆਂ ਸੀ ਪਰ ਸਿੱਧੂ ਨੂੰ ਆਪਣਾ ਪਿੰਡ ਮੂਸਾ ਸਭ ਤੋਂ ਵੱਧ ਸੁਰੱਖਿਅਤ ਲੱਗਦਾ ਸੀ
'ਸਿੱਧੂ ਮੂਸੇਵਾਲਾ ਦਾ ਬਾਕੀ ਗਾਇਕਾਂ ਨਾਲੋਂ ਇਸ ਕਰਕੇ ਫਰਕ ਸੀ ਕਿਉਂਕਿ ਉਹ ਪਿੰਡ ਨਾਲ ਜੁੜਿਆ ਹੋਇਆ ਸੀ',ਇਸ ਕਰਕੇ ਨੌਜਵਾਨੀ ਉਸਨੂੰ ਪਸੰਦ ਕਰਦੀ ਸੀ'
ਕਿਹਾ -ਸਿੱਧੂ ਮੂਸੇਵਾਲਾ ਖੇਤਾਂ 'ਚ ਬੈਠ ਕੇ ਆਮ ਲੋਕਾਂ ਵਾਂਗ ਰੋਟੀ ਖਾਂਦਾ ਸੀ ,ਸਟਾਰਾਂ ਵਾਲੀ ਫੀਲਗ ਨੀ ਲੈਂਦਾ ਸੀ
ਆਪ੍ਰੇਸ਼ਨ ਬਲੂ ਸਟਾਰ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ 'ਤੇ ਹੋਏ ਹਮਲੇ ਦਾ ਵੀ ਜ਼ਿਕਰ
ਪੱਤਰਕਾਰ ਵੱਲੋਂ ਸਿੱਧੂ ਮੂਸੇਵਾਲਾ ਨੂੰ ਜਰਨੈਲ ਸਿੰਘ ਭਿੰਡਰਾਂਵਾਲੇ ਬਾਰੇ ਕੀਤੇ ਸਵਾਲ ਦਾ ਵੀ ਜ਼ਿਕਰ
ਕਿਸਾਨ ਅੰਦੋਲਨ ਦੌਰਾਨ ਸਿੱਧੂ ਵੱਲੋਂ ਮਾਨਸਾ 'ਚ ਕੱਢੀ ਕਿਸਾਨ ਰੈਲ਼ੀ ਦਾ ਵੀ ਜ਼ਿਕਰ
ਸਿੱਧੂ ਮੂਸੇਵਾਲਾ ਦਾ ਅੱਜ ਜਨਮ ਦਿਨ
ਅੱਜ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦਾ ਅੱਜ 32ਵਾਂ ਜਨਮ ਦਿਨ ਹੈ। ਇਸ ਮੌਕੇ 'ਤੇ ਸਿੱਧੂ ਦੇ 3 ਗੀਤਾਂ ਦੀ ਐਲਬਮ "ਮੂਸ ਪ੍ਰਿੰਟ" ਦੇ ਨਾਂਅ ਨਾਲ ਰਿਲੀਜ਼ ਹੋਣ ਜਾ ਰਹੀ ਹੈ। ਪਿਤਾ ਨੇ ਕਿਹਾ ਕਿ ਹਰ ਜਨਮਦਿਨ 'ਤੇ ਸਿੱਧੂ ਦੇ ਫੈਨਜ਼ ਨੂੰ ਕੁਝ ਨਵਾਂ ਮਿਲਦਾ ਰਹੇ, ਇਸ ਲਈ ਇਹ ਕੋਸ਼ਿਸ਼ ਜਾਰੀ ਰਹੇਗੀ। ਸਿੱਧੂ ਦੇ ਜਿੰਨੇ ਵੀ ਗੀਤ ਰਿਕਾਰਡ ਹਨ, ਉਹਨਾਂ ਨੂੰ ਹੌਲੀ-ਹੌਲੀ ਰਿਲੀਜ਼ ਕੀਤਾ ਜਾ ਰਿਹਾ ਹੈ। ਸਿੱਧੂ ਮੂਸੇਵਾਲਾ ਦੇ ਕਤਲ ਤੋਂ ਬਾਅਦ ਉਨ੍ਹਾਂ ਦੇ 8 ਗੀਤ ਰਿਲੀਜ਼ ਹੋਏ ਹਨ। ਉਨ੍ਹਾਂ ਦੇ ਸਾਰੇ ਗੀਤਾਂ ਨੂੰ ਪਹਿਲਾਂ ਵਾਂਗ ਹੀ ਪ੍ਰਸਿੱਧੀ ਮਿਲੀ। ਇਹ ਸਾਰੇ ਗਾਣੇ ਉਸਦੇ ਅਧਿਕਾਰਤ ਅਕਾਊਂਟ 'ਤੇ ਰਿਲੀਜ਼ ਕੀਤੇ ਗਏ ਸਨ।