Vidhan Sabha Session : 26 ਨਵੰਬਰ ਨੂੰ ਵਿਧਾਨ ਸਭਾ ਦਾ 'ਸਪੈਸ਼ਲ ਸੈਸ਼ਨ' , ਸੈਸ਼ਨ 'ਚ ਵਿਧਾਨ ਸਭਾ ਸਪੀਕਰ, CM ਅਤੇ ਵਿਧਾਇਕਾਂ ਦਾ ਰੋਲ ਕਰਨਗੇ ਵਿਦਿਆਰਥੀ
School Children Vidhan Sabha Session : 26 ਨਵੰਬਰ ਨੂੰ ਸੰਵਿਧਾਨ ਦਿਵਸ ਮੌਕੇ ‘ਤੇ ਪੰਜਾਬ ਵਿਧਾਨ ਸਭਾ ਪਹਿਲੀ ਵਾਰ ਇਕ ਅਜਿਹਾ ਦ੍ਰਿਸ਼ ਵੇਖੇਗੀ, ਜੋ ਇਤਿਹਾਸ ਵਿੱਚ ਦਰਜ ਹੋਵੇਗਾ। ਪੰਜਾਬ ਦੇ 117 ਹਲਕਿਆਂ ਦੇ ਸਰਕਾਰੀ ਸਕੂਲਾਂ ਦੇ ਵਿਦਿਆਰਥੀ ਵਿਧਾਨ ਸਭਾ ਦੇ ਅੰਦਰ ਪਹੁੰਚ ਕੇ ਕੈਬਨਿਟ ਮੰਤਰੀਆਂ, ਮੁੱਖ ਮੰਤਰੀ ਅਤੇ ਵਿਧਾਇਕਾਂ ਦੀ ਭੂਮਿਕਾ ਨਿਭਾਉਣਗੇ।
ਸੰਗਰੂਰ ਜ਼ਿਲ੍ਹੇ ਦੇ ਵਿਦਿਆਰਥੀਆਂ ਨੂੰ ਵਿਧਾਨ ਸਭਾ ਸਪੈਸ਼ਲ ਸੈਸ਼ਨ ਦੀ ਰਿਹਰਸਲ ਕਰਵਾਈ ਜਾ ਰਹੀ ਹੈ। ਮੋਹਿਤ ਸਿੰਘ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬੰਗਾ ਹਲਕਾ ਲਹਿਰਾਗਾਗਾ ਦਾ ਵਿਦਿਆਰਥੀ ਹੈ ,ਜੋ ਆਪਣੇ ਹਲਕੇ ਲਹਿਰਾਗਾਗਾ ਤੋਂ ਵਿਧਾਇਕ ਬਰਿੰਦਰ ਕੁਮਾਰ ਗੋਇਲ ਦਾ ਰੋਲ ਨਿਭਾਉਣਗੇ। ਇਸੇ ਤਰ੍ਹਾਂ ਹਰਕੰਵਲ ਸਿੰਘ ਸਕੂਲ ਆਫ ਐਮੀਨੈਂਸ ,ਘਨੌਰੀ ਕਲਾਂ (ਧੂਰੀ) ਤੋਂ ਮੁੱਖ ਮੰਤਰੀ ਭਗਵੰਤ ਮਾਨ ਦਾ ਰੋਲ ਨਿਭਾਉਣਗੇ।
ਦਰਅਸਲ 'ਚ ਪੰਜਾਬ ਸਰਕਾਰ ਵੱਲੋਂ 26 ਨਵੰਬਰ ਨੂੰ ਸੰਵਿਧਾਨ ਦਿਵਸ ‘ਤੇ ਪੰਜਾਬ ਵਿਧਾਨ ਸਭਾ ਵਿੱਚ ਇੱਕ ਦਿਨ ਦਾ ਸਪੈਸ਼ਲ ਵਿਦਿਆਰਥੀ ਸੈਸ਼ਨ ਬੁਲਾਇਆ ਗਿਆ ਹੈ। ਇਹ ਸੈਸ਼ਨ ਪੰਜਾਬ ਦੇ 117 ਵਿਧਾਨ ਸਭਾ ਹਲਕਿਆਂ ਦੇ ਸਰਕਾਰੀ ਸਕੂਲਾਂ ਵਿੱਚੋਂ ਚੁਣ ਕੇ ਆਏ ਵਿਦਿਆਰਥੀ ਚਲਾਉਣਗੇ। ਇਸ ਸੈਸ਼ਨ ਵਿੱਚ ਵਿਧਾਨ ਸਭਾ ਸਪੀਕਰ, ਮੁੱਖ ਮੰਤਰੀ ਅਤੇ ਵਿਧਾਇਕਾਂ ਦਾ ਰੋਲ ਪੰਜਾਬ ਦੇ ਸਰਕਾਰੀ ਸਕੂਲਾਂ ਦੇ ਗਿਆਰ੍ਹਵੀਂ ਅਤੇ ਬਾਰ੍ਹਵੀਂ ਜਮਾਤ ਦੇ ਵਿਦਿਆਰਥੀ ਕਰਨਗੇ। ਇਸ ਨਾਲ ਵਿਦਿਆਰਥੀਆਂ ਨੂੰ ਬਹੁਤ ਕੁਝ ਸਿੱਖਣ ਦਾ ਮੌਕਾ ਵੀ ਮਿਲੇਗਾ।
26 ਨਵੰਬਰ ਨੂੰ ਇਹ ਵਿਦਿਆਰਥੀ ਚੰਡੀਗੜ੍ਹ ਵਿਧਾਨ ਸਭਾ ਦੇ ਅੰਦਰ ਪਹੁੰਚ ਕੇ ਬਿਲਕੁਲ ਉਹੋ-ਜਿਹੀ ਕਾਰਵਾਈ ਕਰਦੇ ਵੇਖਾਈ ਦੇਣਗੇ ,ਜੋ ਅਸਲ ਵਿੱਚ ਵਿਧਾਇਕ ਕਰਦੇ ਹਨ। 26 ਨਵੰਬਰ ਨੂੰ ਇਹ ਸਾਰੇ ਬੱਚੇ ਚੰਡੀਗੜ੍ਹ ਵਿਧਾਨ ਸਭਾ ਦੇ ਅੰਦਰ ਇਸ ਵਿਲੱਖਣ ਕਾਰਵਾਈ ਦਾ ਹਿੱਸਾ ਬਣਨਗੇ। ਪੰਜਾਬ ਦੇ 117 ਹਲਕਿਆਂ ਤੋਂ ਬੱਚਿਆਂ ਦੀ ਚੋਣ ਕੀਤੀ ਗਈ ਹੈ, ਜੋ ਆਪਣੇ -ਆਪਣੇ ਹਲਕੇ ਦੇ ਵਿਧਾਇਕ ਦਾ ਰੋਲ ਨਿਭਾਉਣਗੇ।
ਜਿਨ੍ਹਾਂ ਵਿੱਚ ਮਾਨਸਾ ਤੋਂ ਬਾਰ੍ਹਵੀਂ ਜਮਾਤ ਦਾ ਭਾਈ ਬਹਿਲੋ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਮੁੰਡੇ) ਫਫੜੇ ਭਾਈਕੇ ਦਾ ਵਿਦਿਆਰਥੀ ਜਸਪ੍ਰੀਤ ਸਿੰਘ ਮਾਨਸਾ ਦੇ ਵਿਧਾਇਕ ਡਾ. ਵਿਜੈ ਸਿੰਗਲਾ ਦੀ ਜਗ੍ਹਾ ’ਤੇ ਮਾਨਸਾ ਵਿਧਾਨ ਸਭਾ ਹਲਕੇ ਦੀ ਇੱਕ ਦਿਨ ਲਈ ਨੁਮਾਇੰਦਗੀ ਕਰੇਗਾ।
- PTC NEWS