Mohali 'ਚ ਪੰਜਾਬੀ ਅਦਾਕਾਰ ਕੁਲਜਿੰਦਰ ਸਿੱਧੂ ਦੇ ਗਹਿਣਿਆਂ ਦੇ ਸ਼ੋਅਰੂਮ 'ਚ ਚੋਰੀ ਦੀ ਗੁੱਥੀ ਸੁਲਝੀ ,ਪੁਲਿਸ ਨੇ ਮੈਨੇਜਰ ਨੂੰ ਕੀਤਾ ਗ੍ਰਿਫ਼ਤਾਰ
Mohali 'ਚ ਪੰਜਾਬੀ ਅਦਾਕਾਰ ਕੁਲਜਿੰਦਰ ਸਿੱਧੂ ਦੇ ਗਹਿਣਿਆਂ ਦੇ ਸ਼ੋਅਰੂਮ 'ਚ ਚੋਰੀ ਦਾ ਖ਼ੁਲਾਸਾ, ਗਹਿਣਿਆਂ ਸਮੇਤ ਮੈਨੇਜਰ ਗ੍ਰਿਫ਼ਤਾਰ, 4 ਸਾਲ ਤੋਂ ਕਰ ਰਿਹਾ ਸੀ ਨੌਕਰੀ
Actor Kuljinder Sidhu Mohali Jewellery Shop Robbery : ਮੋਹਾਲੀ 'ਚ ਪੁਲਿਸ ਨੇ ਪੰਜਾਬੀ ਅਦਾਕਾਰ ਕੁਲਜਿੰਦਰ ਸਿੱਧੂ ਦੇ ਗਹਿਣਿਆਂ ਦੇ ਸ਼ੋਅਰੂਮ ਵਿੱਚ ਹੋਈ ਚੋਰੀ ਦਾ ਮਾਮਲਾ ਸੁਲਝਾ ਲਿਆ ਹੈ। ਮੈਨੇਜਰ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ, ਜਿਸਦੀ ਪਛਾਣ ਖਰੜ ਦੇ ਸੰਨੀ ਐਨਕਲੇਵ ਦੇ ਰਹਿਣ ਵਾਲੇ ਦੀਪਕ ਕੁਮਾਰ ਵਜੋਂ ਹੋਈ ਹੈ। ਉਹ ਪਿਛਲੇ ਚਾਰ ਸਾਲਾਂ ਤੋਂ ਸ਼ੋਅਰੂਮ ਵਿੱਚ ਨੌਕਰੀ ਕਰ ਰਿਹਾ ਸੀ ਅਤੇ ਉਸਨੇ 1 ਕਰੋੜ 28 ਲੱਖ ਰੁਪਏ ਦੇ ਗਹਿਣੇ ,60,000 ਨਕਦੀ ਅਤੇ ਇੱਕ ਡੀਵੀਆਰ ਚੋਰੀ ਕੀਤਾ ਸੀ।
ਪੁਲਿਸ ਸੁਪਰਡੈਂਟ ਦਿਲਪ੍ਰੀਤ ਸਿੰਘ ਨੇ ਦੱਸਿਆ ਕਿ ਮੁਲਜ਼ਮ ਤੋਂ ਗਹਿਣੇ ਅਤੇ ਹੋਰ ਸਾਮਾਨ ਬਰਾਮਦ ਕਰ ਲਿਆ ਗਿਆ ਹੈ। ਮੁਲਜ਼ਮ ਪੁਲਿਸ ਰਿਮਾਂਡ 'ਤੇ ਹੈ ਅਤੇ ਉਸ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ। ਪੁਲਿਸ ਜਾਂਚ ਤੋਂ ਪਤਾ ਲੱਗਾ ਹੈ ਕਿ ਸ਼ੋਅਰੂਮ ਵਿੱਚ ਚਾਰ ਸਾਲ ਕੰਮ ਕਰਨ ਕਾਰਨ ਉਹ ਮਾਲਕ ਦਾ ਵਿਸ਼ਵਾਸਯੋਗ ਬਣ ਗਿਆ ਸੀ। ਜਿਸ ਸਟਰਾਂਗ ਰੂਮ ਵਿੱਚ ਸੋਨੇ ਦੇ ਗਹਿਣੇ ਸਟੋਰ ਕੀਤੇ ਗਏ ਸਨ, ਉਸ ਵਿੱਚ ਤਿੰਨ-ਪਰਤ ਵਾਲਾ ਇਲੈਕਟ੍ਰਿਕ ਸੁਰੱਖਿਆ ਸਿਸਟਮ ਹੈ।
ਮੈਨੇਜਰ ਇਨ੍ਹਾਂ ਲਾਕਰਾਂ ਦੀਆਂ Pass Key ਪਤਾ ਸੀ ਅਤੇ ਇਸ ਨਾਲ ਹੀ ਉਸ ਨੇ ਵਾਰਦਾਤ ਨੂੰ ਅੰਜ਼ਾਮ ਦਿੱਤਾ। ਉਸਨੂੰ ਇਹ ਵੀ ਪਤਾ ਸੀ ਕਿ ਡੀਵੀਆਰ ਕਿੱਥੇ ਰੱਖਿਆ ਹੋਇਆ ਹੈ ਅਤੇ ਉਹ ਜਾਂਦੇ ਸਮੇਂ DVR ਵੀ ਆਪਣੇ ਨਾਲ ਲੈ ਗਿਆ। ਹਾਲਾਂਕਿ ਸੜਕ 'ਤੇ ਹੋਰ ਥਾਵਾਂ ਤੋਂ ਲੱਗੇ ਸੀਸੀਟੀਵੀ ਫੁਟੇਜ ਨਾਲ ਉਹ ਪੁਲਿਸ ਦੀ ਨਜ਼ਰ 'ਚ ਆ ਗਿਆ।
ਜਦੋਂ ਪੁਲਿਸ ਨੇ ਉਸਨੂੰ ਹਿਰਾਸਤ ਵਿੱਚ ਲੈ ਕੇ ਪੁੱਛਗਿੱਛ ਕੀਤੀ ਤਾਂ ਉਸਨੇ ਚੋਰੀ ਦੀ ਗੱਲ ਕਬੂਲ ਕਰ ਲਈ। ਉਸਨੇ ਚੋਰੀ ਦਾ ਸਾਰਾ ਸਮਾਨ ਆਪਣੇ ਘਰ ਵਿੱਚ ਰੱਖਿਆ ਹੋਇਆ ਸੀ। ਪੁਲਿਸ ਨੇ ਚੋਰੀ ਦਾ ਲਗਭਗ ਸਾਰਾ ਸਮਾਨ ਬਰਾਮਦ ਕਰ ਲਿਆ ਹੈ, ਜਿਸ ਵਿੱਚ 40 ਜੋੜੇ ਕੰਨਾਂ ਦੀਆਂ ਵਾਲੀਆਂ, 61 ਸੋਨੇ ਦੀਆਂ ਵਾਲੀਆਂ, 2 ਚਾਂਦੀ ਦੀਆਂ ਵਾਲੀਆਂ, ਇੱਕ ਲਾਕੇਟ, 4 ਪੈਂਡੈਂਟ, 2 ਹਾਰ ਅਤੇ 2 ਚੂੜੀਆਂ ਸ਼ਾਮਲ ਹਨ।
2 ਨਵੰਬਰ ਨੂੰ ਦਿੱਤਾ ਸੀ ਵਾਰਦਾਤ ਨੂੰ ਅੰਜ਼ਾਮ
ਮੋਹਾਲੀ ਦੇ ਸੈਕਟਰ 66 ਐਲ ਵਿੱਚ ਐਸਸੀਓ 53, 54 ਵਿਖੇ ਸਥਿਤ ਜੋਸ਼ਿਨ ਸ਼ੌਕ ਪ੍ਰਾਈਵੇਟ ਲਿਮਟਿਡ ਦੇ ਮਾਲਕ ਵਿਕਰਮ ਸਿੰਘ ਸਿੱਧੂ ਨੇ ਦੱਸਿਆ ਕਿ ਉਸਨੇ 1 ਨਵੰਬਰ ਨੂੰ ਸ਼ੋਅਰੂਮ ਦਾ ਸਾਰਾ ਸਾਮਾਨ ਲਾਕਰ ਵਿੱਚ ਰੱਖਿਆ ਸੀ ਅਤੇ ਫਿਰ ਇਸਨੂੰ ਬੰਦ ਕਰ ਦਿੱਤਾ ਅਤੇ ਘਰ ਚਲਾ ਗਿਆ। ਸ਼ੋਅਰੂਮ ਐਤਵਾਰ 2 ਨਵੰਬਰ ਨੂੰ ਬੰਦ ਸੀ ਅਤੇ ਜਦੋਂ ਉਹ ਸੋਮਵਾਰ 3 ਨਵੰਬਰ 2025 ਨੂੰ ਵਾਪਸ ਆਇਆ ਤਾਂ ਉਸਨੂੰ ਚੋਰੀ ਦਾ ਪਤਾ ਲੱਗਿਆ। ਆਰੋਪੀ ਨੇ ਐਤਵਾਰ ਰਾਤ ਨੂੰ ਹੀ ਚੋਰੀ ਨੂੰ ਅੰਜ਼ਾਮ ਦਿੱਤਾ ਸੀ।
- PTC NEWS