Faridkot News : ਹੈਂਡਲੂਮ ਦੀ ਦੁਕਾਨ 'ਤੇ ਕੰਮ ਕਰਨ ਵਾਲੇ 23 ਸਾਲਾ ਨੌਜਵਾਨ ਨੇ ਦੁਕਾਨ ਦੀ ਪਹਿਲੀ ਮੰਜ਼ਿਲ 'ਤੇ ਫਾਹਾ ਲੈ ਕੇ ਕੀਤੀ ਜੀਵਨ ਲੀਲ੍ਹਾ ਸਮਾਪਤ
Faridkot News : ਫ਼ਰੀਦਕੋਟ 'ਚ ਪੁਰਾਣੀ ਜੇਲ੍ਹ ਰੋਡ 'ਤੇ ਇੱਕ ਹੈਂਡਲੂਮ ਦੀ ਦੁਕਾਨ 'ਤੇ ਕੰਮ ਕਰਨ ਵਾਲੇ 23 ਸਾਲਾ ਨੌਜਵਾਨ ਨੇ ਦੁਕਾਨ ਦੀ ਪਹਿਲੀ ਮੰਜ਼ਿਲ 'ਤੇ ਫਾਹਾ ਲੈ ਕੇ ਆਪਣੀ ਜੀਵਨ ਲੀਲ੍ਹਾ ਸਮਾਪਤ ਕਰ ਲਈ ਹੈ। ਦੁਕਾਨਦਾਰ ਦੇ ਮੁਤਾਬਕ ਉਸਦੀ ਦੁਕਾਨ 'ਤੇ ਕੰਮ ਕਰਨ ਵਾਲਾ ਨੌਜਵਾਨ ਕੱਲ੍ਹ ਰੋਜ਼ਾਨਾ ਦੀ ਤਰ੍ਹਾਂ ਦੁਕਾਨ 'ਤੇ ਆਇਆ ਸੀ ਅਤੇ ਗੱਡੀ 'ਚੋਂ ਸਾਮਾਨ ਉਤਾਰਨ ਤੋਂ ਬਾਅਦ ਇਸਨੂੰ ਪਹਿਲੀ ਮੰਜ਼ਿਲ 'ਤੇ ਸੈੱਟ ਕਰਨ ਲੱਗ ਗਿਆ।
ਇਸ ਦੌਰਾਨ ਉਸ ਦੀ ਹੇਠਾਂ ਵਾਲੇ ਵਿਅਕਤੀ ਨਾਲ ਦੋ ਵਾਰ ਫੋਨ 'ਤੇ ਗੱਲ ਹੋਈ। ਹਾਲਾਂਕਿ, ਜਦੋਂ ਉਸਨੇ ਉਸਨੂੰ ਕਿਸੇ ਕੰਮ ਲਈ ਤੀਜੀ ਵਾਰ ਫ਼ੋਨ ਕੀਤਾ ਤਾਂ ਉਸਨੇ ਕਾਲ ਦਾ ਜਵਾਬ ਨਹੀਂ ਦਿੱਤਾ। ਜਦੋਂ ਉੱਪਰ ਜਾ ਕੇ ਦੇਖਿਆ ਤਾਂ ਉਹ ਲਟਕਦਾ ਪਾਇਆ ਗਿਆ। ਪੁਲਿਸ ਅਤੇ ਉਸਦੇ ਪਰਿਵਾਰ ਨੂੰ ਤੁਰੰਤ ਸੂਚਿਤ ਕੀਤਾ ਗਿਆ, ਜਿਸ ਤੋਂ ਬਾਅਦ ਪੁਲਿਸ ਨੇ ਉਸਦੀ ਲਾਸ਼ ਹੇਠਾਂ ਉਤਾਰ ਦਿੱਤੀ।
ਓਥੇ ਹੀ ਮ੍ਰਿਤਕ ਦੇ ਵਾਰਡ ਕੌਂਸਲਰ ਨੇ ਕਿਹਾ ਕਿ ਉਹ ਇੱਕ ਬਹੁਤ ਹੀ ਚੰਗਾ ਅਤੇ ਨੇਕ ਸੁਭਾਅ ਵਾਲਾ ਮੁੰਡਾ ਸੀ ,ਜੋ ਕਦੇ ਵੀ ਕਿਸੇ ਗਲਤ ਸੰਗਤ ਵਿੱਚ ਨਹੀਂ ਰਿਹਾ ਸੀ। ਇਹ ਪਤਾ ਨਹੀਂ ਹੈ ਕਿ ਉਸਨੇ ਇਹ ਕਦਮ ਕਿਉਂ ਚੁੱਕਿਆ। ਉਸਨੇ ਅੱਗੇ ਕਿਹਾ ਕਿ ਉਹ ਦੋ ਭੈਣਾਂ ਦਾ ਇਕਲੌਤਾ ਭਰਾ ਸੀ ,ਜੋ ਦੁਕਾਨਾਂ ਵਿੱਚ ਕੰਮ ਕਰਕੇ ਆਪਣੇ ਪਰਿਵਾਰ ਦਾ ਪਾਲਣ-ਪੋਸ਼ਣ ਕਰਦਾ ਸੀ।
- PTC NEWS