Sidhu Moosewala Hologram Tour : ਅਕਤੂਬਰ ਤੋਂ ਸ਼ੁਰੂ ਹੋਵੇਗਾ ਮੂਸੇਵਾਲਾ ਦਾ ਹੋਲੋਗ੍ਰਾਮ ਟੂਰ, ਜਾਣੋ ਪਹਿਲਾ ਸ਼ੋਅ ਕਿੱਥੇ ?

Sidhu Moosewala Hologram Tour : ਮੂਸੇਵਾਲਾ ਦੇ ਹੋਲੋਗ੍ਰਾਮ ਟੂਰ ਨੂੰ ਲੈ ਕੇ ਸ਼ਡਿਊਲ ਸਾਹਮਣੇ ਆਇਆ ਹੈ। ਗਾਇਕ ਦੇ ਪਿਤਾ ਬਲਕੌਰ ਸਿੰਘ (Balkaur Singh) ਨੂੰ ਟੂਰ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਹ ਅਕਤੂਬਰ ਤੋਂ ਸ਼ੁਰੂ ਹੋਵੇਗਾ।

By  KRISHAN KUMAR SHARMA August 2nd 2026 05:11 PM -- Updated: August 2nd 2026 05:27 PM

Sidhu Moosewala Hologram Tour : ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਪ੍ਰਸ਼ੰਸਕਾਂ ਨੂੰ ਜਿਸ ਚੀਜ਼ ਦੀ ਬੇਸਬਰੀ ਨਾਲ ਉਡੀਕ ਸੀ, ਉਹ ਹੁਣ ਛੇਤੀ ਹੀ ਪੂਰੀ ਹੋਣ ਜਾ ਰਹੀ ਹੈ। ਜੀ ਹਾਂ, ਮੂਸੇਵਾਲਾ ਦੇ ਹੋਲੋਗ੍ਰਾਮ ਟੂਰ ਨੂੰ ਲੈ ਕੇ ਸ਼ਡਿਊਲ ਸਾਹਮਣੇ ਆਇਆ ਹੈ। ਗਾਇਕ ਦੇ ਪਿਤਾ ਬਲਕੌਰ ਸਿੰਘ (Balkaur Singh) ਨੂੰ ਟੂਰ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਹ ਅਕਤੂਬਰ ਤੋਂ ਸ਼ੁਰੂ ਹੋਵੇਗਾ।

ਟੋਰਾਂਟੋ 'ਚ ਹੋਵੇਗਾ ਮੂਸੇਵਾਲਾ ਦਾ ਪਹਿਲਾ ਸ਼ੋਅ (Hologram Tour First Show)

ਬਲਕੌਰ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਹ ਸ਼ੋਅ ਅਕਤੂਬਰ ਤੋਂ ਸ਼ੁਰੂ ਹੋਵੇਗਾ, ਜਿਸ ਦਾ ਪਹਿਲਾ ਸ਼ੋਅ ਕੈਨੇਡਾ ਦੇ ਟੋਰਾਂਟੋ ਵਿੱਚ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਫਿਲਹਾਲ ਟੂਰ ਦੌਰਾਨ 10 ਸ਼ੋਅ ਕੀਤੇ ਜਾਣ ਦੀ ਯੋਜਨਾ ਹੈ।

Amritpal Singh Sukhanand : ਬਾਘਾਪੁਰਾਣਾ ਤੋਂ AAP ਵਿਧਾਇਕ ਦੇ ਵਿਗੜੇ ਬੋਲ ! ਮੀਰੀ ਪੀਰੀ ਖਾਲਸਾ ਮਾਰਚ ਨੂੰ ਦੱਸਿਆ 'ਰੋਡ ਸ਼ੋਅ'

ਇੱਕ ਨਵਾਂ ਗੀਤ ਵੀ ਕੀਤਾ ਜਾਵੇਗਾ ਰਿਲੀਜ਼

ਬਲਕੌਰ ਸਿੰਘ ਦੇ ਅਨੁਸਾਰ, ਹੋਲੋਗ੍ਰਾਮ ਪ੍ਰਦਰਸ਼ਨ ਤੋਂ ਬਾਅਦ 2-4 ਮਿੰਟ ਦਾ ਇੱਕ ਵਿਸ਼ੇਸ਼ ਭਾਸ਼ਣ ਅਤੇ ਦਰਸ਼ਕਾਂ ਨਾਲ ਗੱਲਬਾਤ ਹੋਵੇਗੀ। ਉਨ੍ਹਾਂ ਕਿਹਾ ਕਿ ਉਹ ਖੁਦ ਪਹਿਲੇ ਸ਼ੋਅ ਵਿੱਚ ਮੌਜੂਦ ਰਹਿਣਗੇ। ਉਨ੍ਹਾਂ ਇਹ ਵੀ ਖੁਲਾਸਾ ਕੀਤਾ ਕਿ ਇਸ ਸਮਾਗਮ ਦੌਰਾਨ ਸਿੱਧੂ ਮੂਸੇਵਾਲਾ ਦਾ ਇੱਕ ਨਵਾਂ ਗੀਤ ਰਿਲੀਜ਼ ਕੀਤਾ ਜਾਵੇਗਾ। ਉਨ੍ਹਾਂ ਦੇ ਕਈ ਹੋਰ ਗੀਤਾਂ ਦੇ ਵੀਡੀਓ ਵੀ ਤਿਆਰ ਕੀਤੇ ਜਾ ਰਹੇ ਹਨ।

'ਅੱਜ ਵੀ ਰੋਜ਼ਾਨਾ ਆਉਂਦੇ ਰਹਿੰਦੇ ਹਨ ਸਿੱਧੂ ਮੂਸੇਵਾਲਾ ਦੇ ਪ੍ਰਸ਼ੰਸਕ'

ਆਪਣੇ ਪੁੱਤਰ ਦੀ ਮੌਤ ਤੋਂ ਬਾਅਦ ਦੀ ਜ਼ਿੰਦਗੀ ਬਾਰੇ ਗੱਲ ਕਰਦੇ ਹੋਏ ਬਲਕੌਰ ਸਿੰਘ ਨੇ ਕਿਹਾ ਕਿ ਉਨ੍ਹਾਂ ਦੇ ਘਰ ਹਰ ਰੋਜ਼ ਲਗਭਗ 1,000 ਤੋਂ 1,500 ਪ੍ਰਸ਼ੰਸਕ ਆਉਂਦੇ ਰਹਿੰਦੇ ਹਨ, ਐਤਵਾਰ ਨੂੰ ਹੋਰ ਵੀ ਜ਼ਿਆਦਾ ਭੀੜ ਹੁੰਦੀ ਹੈ। ਉਨ੍ਹਾਂ ਕਿਹਾ ਕਿ ਉਹ ਆਪਣਾ ਸਮਾਂ ਜਨਤਕ ਸਮਾਗਮਾਂ ਵਿੱਚ ਸ਼ਾਮਲ ਹੋਣ, ਆਪਣੀ ਸਿਹਤ ਦਾ ਧਿਆਨ ਰੱਖਣ, ਰਿਸ਼ਤੇਦਾਰਾਂ ਨੂੰ ਮਿਲਣ ਅਤੇ ਸਿੱਧੂ ਮੂਸੇਵਾਲਾ ਦੇ ਪ੍ਰਸ਼ੰਸਕਾਂ ਨੂੰ ਮਿਲਣ ਵਿੱਚ ਬਿਤਾਉਂਦੇ ਹਨ।

Dearness Allowance : ਕੇਂਦਰੀ ਕਰਮਚਾਰੀਆਂ ਲਈ DA ਨੂੰ ਲੈ ਕੇ ਵੱਡੀ ਖ਼ਬਰ, 63 ਪ੍ਰਤੀਸ਼ਤ ਮਿਲ ਸਕਦਾ ਹੈ ਮਹਿੰਗਾਈ ਭੱਤਾ !

Related Post