Sidhu Moose Wala: ਜਨਮ ਦਿਨ 'ਤੇ ਪੁੱਤ ਸਿੱਧੂ ਮੂਸੇਵਾਲਾ ਤੋਂ ਵਧਾਈ ਦੀ ਉਡੀਕ ਕਰ ਰਹੀ ਹੈ ਮਾਂ ਚਰਨ ਕੌਰ

ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੀ ਮਾਤਾ ਚਰਨ ਕੌਰ ਦਾ ਅੱਜ ਜਨਮਦਿਨ ਹੈ। ਉਨ੍ਹਾਂ ਆਪਣੇ ਜਨਮਦਿਨ ਮੌਕੇ ਮਰਹੂਮ ਪੁੱਤ ਸਿੱਧੂ ਮੂਸੇਵਾਲਾ ਨੂੰ ਯਾਦ ਕੀਤਾ ਹੈ। ਇਸ ਦੇ ਨਾਲ ਹੀ ਉਨ੍ਹਾਂ ਭਾਵੁਕ ਪੋਸਟ ਵੀ ਸਾਂਝੀ ਕੀਤੀ ਹੈ।

By  Ramandeep Kaur May 15th 2023 01:46 PM -- Updated: May 15th 2023 01:47 PM

Sidhu Moose Wala: ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੀ ਮਾਤਾ ਚਰਨ ਕੌਰ ਦਾ ਅੱਜ ਜਨਮਦਿਨ ਹੈ। ਉਨ੍ਹਾਂ ਆਪਣੇ ਜਨਮਦਿਨ ਮੌਕੇ ਮਰਹੂਮ ਪੁੱਤ ਸਿੱਧੂ ਮੂਸੇਵਾਲਾ ਨੂੰ ਯਾਦ ਕੀਤਾ ਹੈ। ਇਸ ਦੇ ਨਾਲ ਹੀ ਉਨ੍ਹਾਂ ਭਾਵੁਕ ਪੋਸਟ ਵੀ ਸਾਂਝੀ ਕੀਤੀ ਹੈ।

ਪੋਸਟ ਸਾਂਝੀ ਕਰਦਿਆਂ ਉਨ੍ਹਾਂ ਨੇ ਲਿਖਿਆ,  'ਮੈਂ ਪਹਿਲਾਂ ਬੇਟੀ ਬਣ ਤੁਹਾਡੇ ਨਾਨਕੇ ਘਰ ਜਨਮ ਲਿਆ, ਫਿਰ ਤੁਹਾਡੇ ਬਾਪੂ ਜੀ ਨਾਲ ਵਿਆਹ ਦੇ ਬੰਧਨ 'ਚ ਬੱਝ ਮੈਂ ਕਿੰਨੇ ਰਿਸ਼ਤੇ ਕਿਸੇ ਦੀ ਚਾਚੀ, ਤਾਈ, ਭਾਬੀ ਤੇ ਨੂੰਹ ਬਣ ਆਪਣੀ ਝੋਲੀ ਪਾਏ ਪਰ ਮੇਰੀ ਹੋਂਦ ਦਾ ਅਸਲ ਆਧਾਰ ਮੈਂ ਤੁਹਾਡੀ ਮਾਂ ਬਣ ਪਾਇਆ ਤੇ ਤੁਸੀਂ ਮੈਨੂੰ ਅਸਲ 'ਚ ਇਕ ਸੰਪੂਰਨ ਔਰਤ ਦਾ ਦਰਜਾ ਦਿਵਾਇਆ।''

ਪੋਸਟ 'ਚ ਅੱਗੇ ਲਿਖਿਆ, 'ਮੈਨੂੰ ਮਮਤਾ ਦਾ ਪਿਆਰ ਦਾ ਅਸਲ ਅਰਥ ਤੁਹਾਨੂੰ ਆਪਣੀ ਬੁੱਕਲ 'ਚ ਲੈ ਕੇ ਮਹਿਸੂਸ ਹੋਇਆ ਸੀ ਪਰ ਕੱਲ ਦਾ ਉਹੀ ਪਿਆਰ ਉਹੀ ਮਮਤਾ ਦਾ ਨਿੱਘ ਮੈਨੂੰ ਆਉਂਦੇ ਜਾਂਦੇ ਸਾਹ ਨਾਲ ਕਿੰਨੀਆਂ ਧਾਹਾਂ ਨਾਲ ਲੈ ਕੇ ਆ ਰਿਹਾ, ਅੱਜ ਵੀ ਮੈਂ ਤੁਹਾਨੂੰ ਕਮਰੇ 'ਚ ਬੈਠੀ ਉਡੀਕ ਰਹੀ ਸੀ ਕਿਉਂਕਿ ਹਮੇਸ਼ਾ ਮੈਂ ਪਹਿਲਾਂ ਤੁਹਾਡੇ ਤੋਂ ਆਪਣੇ ਜਨਮਦਿਨ ਦੀ ਵਧਾਈ ਕਬੂਲਦੀ ਸੀ ਪਰ ਅੱਜ ਤੁਹਾਡੀ ਤਸਵੀਰ ਨੂੰ ਆਪਣੀ ਬੁੱਕਲ 'ਚ ਲੈ ਕੇ ਤੁਹਾਨੂੰ ਮਹਿਸੂਸ ਕਰ ਰਹੀ ਹਾਂ ਮੇਰੇ ਬੱਚੇ, ਵਾਪਸ ਆ ਜਾਓ ਪੁੱਤ ਮੇਰੇ ਤੋਂ ਤੁਹਾਡੇ ਬਿਨ੍ਹਾਂ ਰਿਹਾ ਨਹੀਂ ਜਾ ਰਿਹਾ।’’



ਦੱਸ ਦਈਏ ਕਿ ਇਸ ਪੋਸਟ ਨਾਲ ਇਕ ਕੈਪਸ਼ਨ ਵੀ ਚਰਨ ਕੌਰ ਵਲੋਂ ਲਿਖੀ ਗਈ ਹੈ। ਕੈਪਸ਼ਨ 'ਚ ਲਿਖਿਆ ਹੈ, 'ਸ਼ੁੱਭ ਪਿਛਲੇ ਜਨਮਦਿਨ 'ਤੇ ਤੁਸੀਂ ਮੁੰਬਈ ਸੀ ਰਾਤ 12 ਵਜੇ ਵਿਸ਼ ਕੀਤਾ ਸੀ ਪਰ ਇਸ ਵਾਰ ਮੈਂ ਉਡੀਕਦੀ ਰਹੀ ਤੁਸੀਂ ਮੈਨੂੰ ਵਿਸ਼ ਹੀ ਨਹੀਂ ਕੀਤਾ ਕੀ ਤੁਸੀਂ ਮੈਥੋਂ ਇੰਨੀ ਦੂਰ ਚਲੇ ਗਏ ਤੁਸੀਂ ਮੈਨੂੰ ਕਦੇ ਵੀ ਵਿਸ਼ ਨਹੀ ਕਰੋਗੇ। ਨਹੀ ਪੁੱਤ ਐਦਾਂ ਨਾ ਕਰੋ ਸਾਡਾ ਨਹੀਂ ਸਰਦਾ ਤੁਹਾਡੇ ਬਿਨ੍ਹਾਂ ਵਾਪਸ ਆ ਜਾਓ ਸ਼ੁੱਭ ਰੱਬ ਦਾ ਵਾਸਤਾ।'

29 ਮਈ ਨੂੰ ਹੋਇਆ ਸੀ ਮੂਸੇਵਾਲਾ ਦਾ ਕਤਲ

29 ਮਈ ਦੀ ਸ਼ਾਮ ਨੂੰ ਸਿੱਧੂ ਮੂਸੇਵਾਲਾ ਨੂੰ ਘੇਰ ਕੇ ਅਣਪਛਾਤੇ ਹਮਲਾਵਰਾਂ ਨੇ ਕਈ ਰਾਊਂਡ ਫਾਇਰ ਕੀਤੇ। ਇਸ ਘਟਨਾ ਵਿੱਚ ਮੂਸੇਵਾਲਾ ਨੂੰ ਕਈ ਗੋਲੀਆਂ ਲੱਗੀਆਂ ਅਤੇ ਹਸਪਤਾਲ ਲਿਜਾਇਆ ਗਿਆ ਪਰ ਹਸਤਪਾਲ ਪਹੁੰਚਣ ਤੋਂ ਪਹਿਲਾਂ ਹੀ ਮੂਸੇਵਾਲਾ ਦੀ ਮੌਤ ਹੋ ਚੁੱਕੀ ਸੀ। ਥਾਰ ਗੱਡੀ ਵਿੱਚ ਉਨ੍ਹਾਂ ਨਾਲ ਬੈਠੇ ਦੋ ਸਾਥੀਆਂ ਨੂੰ ਡੂੰਘੀਆਂ ਸੱਟਾਂ ਲੱਗੀਆਂ ਸਨ।


Related Post