ਸਿੱਧੂ ਮੂਸੇਵਾਲਾ ਦੇ ਪ੍ਰਸ਼ੰਸਕਾਂ ਲਈ ਵੱਡੀ ਖ਼ਬਰ! ਜਲਦ ਆ ਰਿਹਾ ਨਵਾਂ ਗੀਤ

By  KRISHAN KUMAR SHARMA April 7th 2024 09:25 PM

Sidhu Moosewala new song: ਪੰਜਾਬੀ ਗਾਇਕ ਮਰਹੂਮ ਸਿੱਧੂ ਮੂਸੇਵਾਲਾ ਦੇ ਚਾਹੁਣ ਵਾਲਿਆਂ ਲਈ ਵੱਡੀ ਖ਼ਬਰ ਹੈ। ਮੂਸੇਵਾਲਾ ਨੂੰ ਲੈ ਕੇ ਜਲਦੀ ਹੀ ਇੱਕ ਨਵਾਂ ਗੀਤ ਆ ਰਿਹਾ ਹੈ। ਗੀਤ ਬਾਰੇ ਸਿੱਧੂ ਮੂਸੇਵਾਲਾ ਦੇ ਪੁਰਾਣੇ ਸਾਥੀ ਸੰਨੀ ਮਾਲਟਨ ਨੇ ਜਾਣਕਾਰੀ ਸਾਂਝੀ ਕੀਤੀ ਹੈ। ਸੰਨੀ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਇੰਸਟਾਗ੍ਰਾਮ 'ਤੇ ਇਸ ਸਬੰਧੀ ਪੋਸਟਰ ਵੀ ਸਾਂਝਾ ਕੀਤਾ ਹੈ।

ਸੰਨੀ ਮਾਲਟਨ ਦੀ ਇਹ ਪੋਸਟ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਦੱਸ ਦਈਏ ਕਿ ਸੰਨੀ ਮਾਲਟਨ ਤੇ ਬਿੱਗ ਬਰਡ, ਪਹਿਲਾਂ ਸਿੱਧੂ ਮੂਸੇਵਾਲਾ ਨਾਲ ਕਈ ਗੀਤਾਂ ਵਿੱਚ ਉਸ ਨਾਲ ਕੰਮ ਕਰ ਚੁੱਕੇ ਹਨ। ਸਾਂਝੀ ਕੀਤੀ ਤਸਵੀਰ ਵਿੱਚ ਉਸ ਨੇ ਲਿਖਿਆ ਹੈ, 410 ਨੂੰ ਛੇਤੀ ਹੀ ਰਿਲੀਜ਼ ਕੀਤਾ ਜਾਵੇਗਾ। ਉਸ ਨੇ ਲਿਖਿਆ, '' “410” RELEASING ON 4.10 RUNNIN THRU THE 6 WITH', ਇਸ ਦੀ ਆਫਿਸ਼ੀਅਲ ਵੀਡੀਓ ਉਸ ਦੇ ਯੂਟਿਊਬ 'ਤੇ ਰਿਲੀਜ਼ ਹੋਵੇਗੀ।

ਇਸਤੋਂ ਪਹਿਲਾਂ ਉਸ ਨੇ ਇੱਕ ਰੀਲ ਵੀ ਸਾਂਝੀ ਕੀਤੀ ਹੈ, ਜਿਸ ਵਿਚ ਤੇਜ਼ ਤੂਫਾਨ ਆਉਣ ਦਾ ਜ਼ਿਕਰ ਕੀਤਾ ਗਿਆ ਹੈ ਅਤੇ ਤਾਪਮਾਨ ਵੀ ਦਰਸਾਇਆ ਗਿਆ ਹੈ। ਇਸ ਵਿੱਚ ਵੱਡੇ ਅੱਖਰਾਂ 'ਚ 'Scary Hours Alert, Nowhere is safe!' ਲਿਖਿਆ ਹੋਇਆ ਹੈ।

ਗੀਤ ਦਾ ਪੋਸਟਰ ਮਾਲਟਨ ਵੱਲੋਂ 1 ਲੱਖ ਕੁਮੈਂਟ ਪੂਰੇ ਹੋਣ ਤੋਂ ਬਾਅਦ ਜਾਰੀ ਕੀਤਾ ਗਿਆ ਹੈ। ਇਸਤੋਂ ਪਹਿਲਾਂ ਪੋਸਟ ਵਿੱਚ ਉਸ ਨੇ ਲਿਖਿਆ ਸੀ ਕਿ 1 ਲੱਖ ਕੁਮੈਂਟ ਪੂਰੇ ਹੋਣ 'ਤੇ ਉਹ ਗੀਤ ਦਾ ਪੋਸਟਰ ਵੀ ਜਾਰੀ ਕਰ ਦੇਵੇਗਾ।

Related Post