ਭਾਰਤੀ ਨਿਆਂ ਪ੍ਰਣਾਲੀ ਨੂੰ ਮਿਹਣਾ : ਪੁੱਤ, ਉਡੀਕ ਵੀ ਉਡੀਕ ਨੂੰ ਉਡਕਦੀ ਥੱਕ ਗਈ... Sidhu Moosewala ਦੀ ਮਾਤਾ ਨੇ ਪਾਈ ਭਾਵੁਕ ਪੋਸਟ

Sidhu Moosewala Mother Post : ਮਰਹੂਮ ਗਾਇਕ ਦੀ ਮਾਂ ਨੇ ਆਪਣੇ ਪੁੱਤ ਦੇ ਵਿਛੋੜੇ ਦੇ ਅਹਿਸਾਸ ਨੂੰ ਲੈ ਕੇ ਇੱਕ ਭਾਵੁਕ ਪੋਸਟ ਸਾਂਝੀ ਕੀਤੀ ਹੈ। ਪੋਸਟ ਰਾਹੀਂ ਮਾਤਾ ਚਰਨ ਕੌਰ ਨੇ ਪੁੱਤ ਨੂੰ ਯਾਦ ਕਰਦਿਆਂ ਭਾਰਤੀ ਨਿਆਂ ਪ੍ਰਣਾਲੀ ਨੂੰ ਵੀ ਮਿਹਣਾ ਮਾਰਿਆ ਹੈ।

By  KRISHAN KUMAR SHARMA February 6th 2025 08:49 AM -- Updated: February 6th 2025 09:03 AM

Sidhu Moosewala Mother Post : ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਦੀ ਘਟਨਾ ਨੂੰ ਚਾਰ ਮਹੀਨੇ ਬਾਅਦ ਪੂਰੇ 3 ਸਾਲ ਹੋ ਜਾਣਗੇ। ਇਸੇ ਅਹਿਸਾਸ ਨੂੰ ਲੈ ਕੇ ਮਰਹੂਮ ਗਾਇਕ ਦੀ ਮਾਂ ਨੇ ਆਪਣੇ ਪੁੱਤ ਦੇ ਵਿਛੋੜੇ ਦੇ ਅਹਿਸਾਸ ਨੂੰ ਲੈ ਕੇ ਇੱਕ ਭਾਵੁਕ ਪੋਸਟ ਸਾਂਝੀ ਕੀਤੀ ਹੈ। ਪੋਸਟ ਰਾਹੀਂ ਮਾਤਾ ਚਰਨ ਕੌਰ ਨੇ ਪੁੱਤ ਨੂੰ ਯਾਦ ਕਰਦਿਆਂ ਭਾਰਤੀ ਨਿਆਂ ਪ੍ਰਣਾਲੀ ਨੂੰ ਵੀ ਮਿਹਣਾ ਮਾਰਿਆ ਹੈ।

''ਤੇਰੀ ਕਮੀ ਦਾ ਅਹਿਸਾਸ ਗੀਤਾਂ ਰਾਹੀਂ ਪੂਰਾ ਕਰਦੇ ਰਹਾਂਗੇ...''

ਮਾਤਾ ਚਰਨ ਕੌਰ ਨੇ ਪੋਸਟ ਸਾਂਝੀ ਕਰਦੇ ਲਿਖਿਆ, ''ਪੁੱਤ ਚਾਰ ਮਹੀਨੇ ਨੂੰ ਤਿੰਨ ਸਾਲ ਹੋ ਜਾਣਗੇ ਸਾਨੂੰ ਇੱਕ-ਦੂਜੇ ਤੋਂ ਵਿਛੜਿਆ, ਮੈਂ ਤੇਰੇ ਬਿਨਾਂ ਵੀ ਤੇਰੀਆਂ ਚੀਜ਼ਾਂ ਨਾਲ ਹੀ ਤੇਰਾ ਮੇਰੇ ਨਾਲ ਹੋਣ ਦਾ ਅਹਿਸਾਸ ਜ਼ਿੰਦਾ ਰੱਖਿਆ ਏ, ਪੁੱਤ ਉਡੀਕ ਵੀ ਉਡੀਕ ਉਡੀਕ ਥੱਕ ਗਈ, ਪਤਾ ਨਹੀਂ, ਭਾਰਤੀ ਨਿਆਂ ਪ੍ਰਣਾਲੀ ਦੀਆਂ ਦਹਿਲੀਜ਼ਾਂ ਦੇ ਦਰਵਾਜ਼ੇ ਤੇਰੇ ਜਾਣ ਮਗਰੋਂ ਹੀ ਬਹੁਤੇ ਉੱਚੇ ਹੋ ਗਏ, ਜੋ ਤੇਰੇ ਬੇਕਸੂਰ ਪਰਿਵਾਰ ਦੀ ਇੰਨੇ ਲੰਮੇਂ ਸਮੇਂ ਦੀ ਗੁਹਾਰ ਨੂੰ ਸੁਣ ਨਹੀ ਸਕਦੀ, ਪਰ ਪੁੱਤ, ਮੈਂ ਤੇ ਤੇਰੇ ਬਾਪੂ ਜੀ ਦੇ ਕਦਮ ਕਦੇ ਇਹ ਨਹੀਂ ਕਹਿਣਗੇ ਕਿ ਅਸੀ ਥੱਕ ਗਏ ਹਾਂ, ਕੁਝ ਘੜੀ ਬੈਠ ਜਾਇਏ ਆਪਣੇ ਹੱਥਾਂ ਵਿੱਚ ਫੜੀ ਤੇਰੇ ਬੇਕਸੂਰ ਕਿਰਦਾਰ ਨੂੰ ਇਨਸਾਫ ਦੇਣ ਦੀ ਗੁਹਾਰ ਦੀ ਮੰਗ ਨਾਲ ਏਸ ਜੰਗ ਵਿੱਚ ਡਟੇ ਰਹਾਂਗੇ...ਤੇ ਨਾਲ ਨਾਲ ਜਿਵੇਂ ਤੇਰੇ ਸਾਰੇ ਚਾਹੁਣ ਵਾਲਿਆਂ ਨੇ ਕਦੇ ਸਾਨੂੰ ਇਕੱਲੇ ਨਹੀ ਛੱਡਿਆ, ਤੇਰੀ ਕਮੀ ਦਾ ਅਹਿਸਾਸ ਪੂਰਾ ਕਰਦੇ ਹੋਏ ਉਥੇ ਉਥੇ ਆਪਣੀ ਮੌਜੂਦਗੀ ਤੇਰੇ ਗੀਤਾਂ ਨਾਲ ਪੂਰਦੇ ਰਹਾਂਗੇ ਬੇਟਾ।''


6 ਸ਼ੂਟਰਾਂ ਨੇ ਮੂਸੇਵਾਲਾ ਦਾ ਕੀਤਾ ਸੀ ਕਤਲ

ਜ਼ਿਕਰਯੋਗ ਹੈ ਕਿ ਪੰਜਾਬ ਸਰਕਾਰ ਵੱਲੋਂ ਵੀਆਈਪੀ ਸਿਕਿਊਰਿਟੀ ਘਟਾਏ ਜਾਣ ਦੀ ਜਾਣਕਾਰੀ ਆਉਣ ਤੋਂ ਬਾਅਦ 29 ਮਈ 2022 ਦੀ ਸ਼ਾਮ ਨੂੰ ਮਾਨਸਾ ਦੇ ਪਿੰਡ ਜਵਾਹਰਕੇ ਵਿੱਚ ਮੂਸੇਵਾਲਾ ਨੂੰ 6 ਸ਼ੂਟਰਾਂ ਨੇ ਗੋਲੀਆਂ ਮਾਰਕੇ ਕਤਲ ਕਰ ਦਿੱਤਾ ਸੀ। ਇਸ ਕਤਲ ਦੀ ਜ਼ਿੰਮੇਵਾਰੀ ਗੈਂਗਸਟਰ ਲਾਰੈਂਸ ਗੈਂਗ ਨੇ ਲਈ ਸੀ। ਕੈਨੇਡਾ ਬੈਠੇ ਗੈਂਗਸਟਰ ਗੋਲਡੀ ਬਰਾੜ ਨੇ ਇਸ ਸਾਰੀ ਸਾਜ਼ਿਸ਼ ਨੂੰ ਅੰਜਾਮ ਦਿੱਤਾ ਸੀ। ਜਿਸ 'ਚ ਲਾਰੈਂਸ ਦੇ ਭਰਾ ਅਨਮੋਲ ਅਤੇ ਭਤੀਜੇ ਸਚਿਨ ਥਾਪਨ ਵੀ ਸ਼ਾਮਲ ਸਨ। ਪੁਲਿਸ ਨੇ ਇਸ ਮਾਮਲੇ ਵਿੱਚ 35 ਮੁਲਜ਼ਮਾਂ ਨੂੰ ਨਾਮਜ਼ਦ ਕੀਤਾ ਹੈ। ਇਨ੍ਹਾਂ ਵਿੱਚੋਂ 4 ਦੀ ਮੌਤ ਹੋ ਚੁੱਕੀ ਹੈ।

Related Post